www.sabblok.blogspot.com
ਚੰਡੀਗੜ੍ਹ
(ਭੁੱਲਰ) - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ
ਪੰਚਾਇਤ, ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਦੀ ਪ੍ਰਕਿਰਿਆ ਨੂੰ ਇਕ ਹਫਤੇ ਲਈ
ਅੱਗੇ ਪਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਪੰਜਾਬ ਦੇ ਲੋਕਾਂ ਦੀ ਜਿੱਤ
ਕਰਾਰ ਦਿੱਤਾ ਹੈ ਜਿਹੜੇ ਕਣਕ ਦੀ ਵਾਢੀ ਵਿਚਾਲੇ ਅਕਾਲੀ-ਭਾਜਪਾ ਸਰਕਾਰ ਵੱਲੋਂ ਚੋਣਾਂ
ਕਰਵਾਉਣ ਤੋਂ ਨਾਰਾਜ਼ ਸਨ। ਇਥੇ ਜਾਰੀ ਬਿਆਨ 'ਚ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ 23
ਅਪ੍ਰੈਲ ਨੂੰ ਸੂਬਾ ਚੋਣ ਕਮਿਸ਼ਨਰ ਐੱਸ. ਐੱਸ. ਬਰਾੜ ਨਾਲ ਮੁਲਾਕਾਤ ਕੀਤੀ ਸੀ ਅਤੇ
ਉਨ੍ਹਾਂ ਨੂੰ ਜ਼ਮੀਨੀ ਸਚਾਈ ਤੋਂ ਜਾਣੂ ਕਰਵਾਇਆ ਸੀ। ਉਨ੍ਹਾਂ ਨੇ ਵੋਟਰ ਸੂਚੀਆਂ ਤੇ
ਵਾਰਡਾਂ ਦੀ ਹੱਦਬੰਦੀ 'ਚ ਵੱਡੇ ਪੱਧਰ 'ਤੇ ਕੀਤੀ ਗਈ ਗੜਬੜੀ ਦੇ ਮਾਮਲਿਆਂ ਨੂੰ ਚੋਣ
ਕਮਿਸ਼ਨਰ ਦੇ ਧਿਆਨ 'ਚ ਲਿਆਂਦਾ ਸੀ।
No comments:
Post a Comment