jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 April 2013

ਗੁਰੂ ਨਾਨਕ ਦੀ ਸੀਰਤ ਸ਼ਬਦ ਗੁਰੂ ਅਤੇ ਗੁਰੂ ਗੋਬਿੰਦ ਸਿੰਘ ਦੀ ਸੂਰਤ ਗੁਰੂ ਖਾਲਸਾ------ਸੁਰਿੰਦਰ ਸੁਨੇਰ

www.sabblok.blogspot.com 
ਗੁਰੂ ਨਾਨਕ ਦੀ ਸੀਰਤ ਸ਼ਬਦ ਗੁਰੂ ਅਤੇ ਗੁਰੂ ਗੋਬਿੰਦ ਸਿੰਘ ਦੀ ਸੂਰਤ ਗੁਰੂ ਖਾਲਸਾ ਦੋਵੇਂ ਹੀ ਅਮਰ ਹਨ। ਖਾਲਸਾ ਪੰਥ ਹੈ, ਮਾਰਗ ਹੈ ਜਿਸ ਰਸਤੇ ਤੇ ਚੱਲਣ ਨੂੰ ਦਿਲ ਕਰੇ ਤਾਂ ਕੋਈ ਵੀ ਸੰਪੂਰਣ ਵਿਸ਼ਵਾਸ਼ ਨਾਲ ਆਪਣਾ ਸਿਰ ਗੁਰੂ ਨੂੰ ਅੱਜ ਵੀ ਭੇਂਟ ਕਰ ਸਕਦਾ ਹੈ। ਆਪਣੀ ਸੋਚ ਛੱਡ ਕੇ ਗੁ੍ਰੂ ਦੀ ਸੇਧ ਲੈ ਸਕਦਾ ਹੈ। ਲੇਕਿਨ ਸ਼ਬਦਗੁਰੂ ਨੂੰ ਪੜ੍ਹਨਾ ਸੁਣਨਾ ਸਮਝਣਾ ਪਵੇਗਾ। ਅਮਰਗਾਥਾ ਨੂੰ ਸੁਣਦਿਆਂ ਸੁਣਦਿਆਂ ਜੇ ਸੌਂ ਜਾਏ ਕੋਈ ਤਾਂ ਭਾਵੇਂ ਪਾਰਬਤੀ ਹੀ ਕਿਉਂ ਨਾ ਹੋਵੇ ਕਦਾਚਿੱਤ ਅਮਰ ਨਹੀਂ ਹੋ ਸਕਦੀ। ਇਨਸਾਨ ਦੀਆਂ ਭੁੱਲਾਂ ਬਖਛਾਉਣ ਵਾਸਤੇ ਰੱਬ ਨੂੰ ਜੀਸਸ ਬਣ ਕੇ ਕ੍ਰੌਸ ਤੇ ਕੁਰਬਾਨੀ ਦੇਣੀ ਪਈ। ਲੇਕਿਨ ਖਾਲਸਾ ਖੁਦ ਕੁਰਬਾਨ ਹੁੰਦਾ ਹੈ, ਖੁਦ ਸਿਰ ਦੇ ਕੇ ਸੂਲੀ ਚੜ੍ਹ ਕੇ ਅਮਰ ਹੋ ਸਕਣ ਦੀ ਜਾਚ ਦਸਮ ਪਿਤਾ ਨੇ ਆਪਣੇ ਪੁੱਤਰਾਂ ਨੂੰ ਖੁਦ ਆਪਣਾ ਸੀਸ ਹਾਜ਼ਿਰ ਕਰਕੇ ਸਿਖਾਈ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਜੰਮਿਆਂ ਨਹੀਂ ਪਰਗਟ ਹੋਇਆ ਹੈ। ਜਨਮ ਤਾਂ ਜਿਸਦਾ ਹੋਊ ਉਸਦੀ ਮੌਤ ਵੀ ਹੋਊ, ਖਾਲਸੇ ਦੀ ਕਦੇ ਮੌਤ ਨਹੀਂ ਹੋ ਸਕਦੀ ਕਿਉਂਕਿ ਮੌਤ ਵਿਆਹ ਕੇ ਹੀ ਖਾਲਸਾ ਬਣਿਆਂ ਜਾ ਸਕਦਾ ਹੈ। ਸਿੱਖ ਜਨਮ ਲੈਂਦੇ ਹਨ, ਮਰਦੇ ਵੀ ਹਨ ਇੱਕ ਦਿਨ ਪਰ ਖਾਲਸਾ ਤਾਂ ਅਕਾਲਪੁਰਖ ਕੀ ਫੌਜ ਹੈ ਜੋ ਕਾਲ ਤੋਂ ਰਹਿਤ ਹੈ। ਖਾਲਸਾ ਅਖਵਾਉਣ ਨੂੰ ਸਾਡਾ ਬਹੁਤ ਦਿਲ ਕਰਦਾ ਹੈ ਲੇਕਿਨ ਅਸੀਂ ਖਾਲਸਾ ਬਨਾਉਣਾ ਚਾਹੁੰਦੇ ਹਾਂ ਬਣਨਾ ਨਹੀਂ ਚਾਹੁੰਦੇ। ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਖਾਲਸਾ ਸ਼ਕਤੀ ਹੈ ਵਿਅਕਤੀ ਨਹੀਂ ਹੈ ਲੇਕਿਨ ਵਿਅਕਤੀਗਤ ਸੋਚਸਮਝ ਨਾਲ ਅਸੀਂ ਖਾਲਸਾ ਘੜਨਾ ਚਾਹੁੰਦੇ ਹਾਂ। ਮੈਂ ਜਿੰਨਾ ਚਿਰ ਨਹੀਂ ਜਾਂਦੀ ਤੂੰ ਦੀ ਪਰਾਪਤੀ ਨਹੀਂ ਹੋ ਸਕਦੀ। ਆਪ ਗਵਾਈਏ, ਤਾਂ ਸ਼ਹੁ ਪਾਈਏ, ਅਵਰ ਕੈਸੀ ਚਤੁਰਾਈ।" ਧੰਨ ਗੁਰੂ ਨਾਕਨ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਖਾਲਸਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ।।

No comments: