jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 April 2013

ਦਿੱਲੀ ਵਿਚ 65 ਸਿਖ ਜਿਊਂਦੇ ਸਾੜੇ ਗਏ ਸੀ-26 ਸਾਲਾਂ ਬਾਅਦ ਹੋਇਆ ਖੁਲਾਸਾ

www.sabblok.blogspot.com 
ਨਵੰਬਰ 1984 ਵਿਚ ਸਾੜੇ ਗਏ ਗੁਰਦੁਆਰਿਆਂ ਦੇ ਖੰਡਰ ਮਿਲੇ
ਚੰਡੀਗੜ੍ਹ,12 ਅਪ੍ਰੈਲ 2011-ਸਿਖਾਂ ਦੇ ਵਿਆਪਕ ਕਤਲੇਆਮ ਦਾ ਇਕ ਹੋਰ ਖੁਲਾਸਾ ਹੋਇਆ ਹੈ ਇਹ ਖੁਲਾਸਾ 22 ਬਲਾਕ ਨਾਂਗਲੋਈ ਨੰਬਰ 1 ਦਿੱਲੀ ਵਿਚ ਗੁਰਦੁਆਰਾ ਵਿਖੇ 26 ਸਾਲਾਂ ਬਾਅਦ ਸਿਖਾਂ ਦੇ ਵਿਆਪਕ ਕਤਲੇਆਮ ਦਾ ਪਤਾ ਲਗਾ ਹੈ ਜਿੱਥੇ
ਨਵੰਬਰ 1984 ਵਿਚ 65 ਸਿਖਾਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ। ਜਿੱਥੇ ਸਿਖਾਂ ਨੂੰ ਸਾੜਿਆ ਗਿਆ ਸੀ ਉਹ ਸਥਾਨ ਗੁਰਦੁਆਰਾ ਉਦਾਸੀਨ ਤਰਨ ਆਸ਼ਰਮ ਦੇ ਸਾਹਮਣੇ ਸਥਿਤ ਹੈ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ, ਨੈਸ਼ਨਲ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਤੇ ਸਿਖਸ ਫਾਰ ਜਸਟਿਸ ਨੇ ਦਿੱਲੀ ਦੇ ਨਾਂਗਲੋਈ, ਸੁਲਤਾਨਪੁਰੀ, ਕਲਿਆਣਪੁਰੀ ਤੇ ਮੰਗੋਲਪੁਰੀ ਇਲਾਕਿਆਂ ਵਿਚ ਕਈ ਗੁਰਦੁਆਰਿਆਂ ਦੀਆਂ ਸਾੜੀਆਂ ਗਈਆਂ ਤੇ ਖੰਡਹਰ ਬਣੀਆਂ ਇਮਾਰਤਾਂ ਦਾ ਵੀ ਪਤਾ ਲਗਾਇਆ ਹੈ। ਜਿਨਾਂ ਗੁਰਦੁਆਰਿਆਂ ਦੇ ਖੰਡਹਰਾਂ ਦਾ ਪਤਾ ਲਗਾਇਆ ਗਿਆ ਹੈ ਉਨ੍ਹਾਂ ਦੇ ਨਾਂਅ ਤੇ ਗੁਰਦੁਆਰਾ ਉਦਾਸੀਨ ਤੋਂ ਮ੍ਰਿਤਕਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ।
ਨਵੰਬਰ 1984 ਵਿਚ ਗੁਰਦੁਆਰਾ ਉਦਾਸੀਨ ਨੂੰ ਪਿਸ਼ਾਵਰ ਪਾਕਿਸਤਾਨ ਤੋਂ ਆਏ ਸਿਖ ਚਲਾ ਰਹੇ ਸੀ। ਅੱਜ ਉਸ ਗੁਰਦੁਆਰਾ ਦੇ ਸਾਹਮਣੇ ਸੀਮੈਂਟ ਨਾਲ ਬਣਿਆ ਇਕ ਥੜਾ ਹੈ ਜਿਥੇ 65 ਸਿਖਾਂ ਨੂੰ ਗੁਰਦੁਆਰੇ ਦੇ ਗ੍ਰੰਥੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੇਤ ਜਿਊਂਦੇ ਸਾੜ ਦਿੱਤਾ ਗਿਆ ਸੀ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਗੁਰਦੁਆਰਾ ਉਦਾਸੀਨ ਦੇ ਲੋਕਾਂ ਨੂੰ ਕੇਵਲ ਇਸ ਕਰਕੇ ਨਿਸ਼ਾਨ ਬਣਾਇਆ ਗਿਆ ਸੀ ਕਿਉਂਕਿ ਉਹ ਸਿਖ ਸਨ। ਦਿੱਲੀ ਦੇ ਆਲੇ ਦੁਆਲੇ ਗੁਰਦੁਆਰਿਆਂ ਦੇ ਖੰਡਹਰਾਂ ਦਾ ਇਸ ਤਰਾਂ ਪਤਾ ਲਗਣਾ ਇਸ ਗਲ ਦੀ ਪੁਸ਼ਟੀ ਕਰਦਾ ਹੈ ਕਿ ਨਵੰਬਰ 1984 ਦੇ 26 ਸਾਲਾਂ ਬਾਅਦ ਵੀ ਸਿਖਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੀ ਰਾਖੀ ਕਰਨ ਤੇ ਪਿਛਲੇ 26 ਸਾਲਾਂ ਦੌਰਾਨ ਹਮਲਾਵਰਾਂ ਨੂੰ ਕਟਹਿਰੇ ਵਿਚ ਖੜਾ ਕਰਨ ਵਿਚ ਬੁਰੀੂ ਤਰਾਂ ਨਾਕਾਮ ਰਹੀ ਹੈ। ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਰ ਵਾਰ ਬੇਨਤੀ ਕੀਤੀ ਜਾਂਦੀ ਰਹੀ ਹੈ ਕਿ ਕਮਲ ਨਾਥ ਦੇ ਖਿਲਾਫ ਅਪਰਾਧਕ ਮੁਕੱਦਮਾ ਦਾਇਰ ਕੀਤਾ ਜਾਵੇ ਕਿਉਂਕਿ ਉਸਨੇ ਗੁਰਦੁਆਰਾ ਰਕਾਬ ਗੰਜ ਸਾਹਿਬ 'ਤੇ ਹਮਲਾ ਕਰਨ ਵਾਲੀ ਭੀੜ ਦੀ ਅਗਵਾਈ ਕੀਤੀ ਸੀ ਪਰ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕਰ ਰਹੇ ਸਰਨਾ ਭਰਾ ਕਮਲ ਨਾਥ ਤੇ ਕਾਂਗਰਸ ਨੂੰ ਲਗਾਤਾਰ ਬਚਾਉਂਦੇ ਆ ਰਹੇ ਹਨ। 
ਸਿਖਸ ਫਾਰ ਜਸਟਿਸ ਦੇ ਚੀਫ ਲੀਗਲ ਕੌਂਸਲ ਐਡਵੋਕੇਟ ਨਵਕਿਰਨ ਸਿੰਘ ਅਨੁਸਾਰ ਦਿੱਲੀ ਵਿਚ 65 ਸਿਖਾਂ ਨੂੰ ਜਿਊਂਦੇ ਸਾੜਣ ਤੇ ਗੁਰਦੁਆਰਿਆਂ ਦੀ ਸਾੜੀਆਂ ਹੋਈਆਂ ਇਮਾਰਤਾਂ ਦਾ ਸਨਸਨੀਖੇਜ ਖੁਲਾਸਾ ਤੇ ਹੋਂਦ ਚਿੱਲੜ, ਪਟੌਦੀ ਤੇ ਗੁੜਗਾਓਂ ਵਿਚ ਖਡਹਰਾਂ ਦਾ ਮਿਲਣਾ ਇਸ ਗਲ ਦੇ ਪੱਕੇ ਸਬੂਤ ਹਨ ਕਿ ਨਵੰਬਰ 1984 ਵਿਚ ਸਿਖਾਂ ਨੂੰ ਸਾਜਿਸ਼ਾਨਾ ਢੰਗ ਨਾਲ ਤੇ ਇਕੋ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਕੇਵਲ ਦਿੱਲੀ ਵਿਚ ਹੀ ਸੈਂਕੜੇ ਗੁਰਦੁਆੁਿਰਆਂ ਨੂੰ ਸਾੜੇ ਜਾਣ ਦੇ ਬਾਵਜੂਦ ਇਕ ਦੀ ਵੀ ਜਾਂਚ ਨਹੀਂ ਕੀਤੀ ਗਈ ਨਾ ਹੀ ਧਾਰਮਿਕ ਸਥਾਨ 'ਤੇ ਹਮਲੇ ਕਰਨ ਲਈ ਕਿਸੇ 'ਤੇ ਮੁਕੱਦਮਾ ਹੀ ਚਲਾਇਆ ਗਿਆ ਹੈ। ਭਾਰਤ ਸਰਕਾਰ ਵਲੋਂ ਗਠਿਤ ਕੀਤੇ ਜਾਂਚ ਕਮਿਸ਼ਨ ਤੇ ਕਮੇਟੀਆਂ ਦੀ ਜਾਂਚ ਨਾਕਾਫੀ ਸੀ ਤੇ ਇਨ੍ਹਾਂ ਵਿਚ ਕਈ ਘਾਟਾਂ ਸਨ। ਨੈਸ਼ਨਲ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਾਬੂ ਸਿੰਘ ਦੁਖੀਆ ਜਿਨ੍ਹਾਂ ਦੇ ਅਣਥਕ ਯਤਨਾਂ ਸਦਕਾ ਉਦਾਸੀਨ ਵਿਖੇ ਸਿਖਾਂ ਦੇ ਵਿਆਪਕ ਕਤਲੇਆਮ ਦਾ ਖੁਲਾਸਾ ਹੋਇਆ ਹੈ, ਨੇ ਉਨ੍ਹਾਂ ਸਾਰੇ ਪੀੜਤਾਂ ਤੇ ਗਵਾਹਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਵੀ ਅਜਿਹੀ ਥਾਂ ਬਾਰੇ ਜਾਣਦੇ ਹੋਣ ਜਿਥੇ ਨਵੰਬਰ 1984 ਦੌਰਾਨ ਸਿਖਾਂ ਦਾ ਕਤਲ ਕੀਤਾ ਗਿਆ ਸੀ ਤਾਂ ਅੱਗੇ ਆਉਣ ਤਾਂ ਜੋ ਸਾਰਿਆਂ ਨੂੰ ਉਸ ਥਾਂ ਦਾ ਪਤਾ ਲਗ ਸਕੇ।

No comments: