jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਸੋਕਾ ਪੀੜਤਾਂ ਲਈ ਵਰਦਾਨ 'ਰੇਨ ਟੈਂਕਰ'

www.sabblok.blogspot.com

ਸੋਕਾ ਪੀੜਤਾਂ ਲਈ ਵਰਦਾਨ 'ਰੇਨ ਟੈਂਕਰ' (ਵੀਡੀਓ)

ਯਮੁਨਾਨਾਗਰ-ਯਮੁਨਾਨਗਰ ਦੇ ਇਕ ਕਿਸਾਨ ਨੇ ਵਿਸ਼ੇਸ਼ ਤਕਨੀਕ ਨਾਲ ਰੇਨ ਟੈਂਕਰ ਤਿਆਰ ਕੀਤਾ ਹੈ ਜੋ ਕਿ ਇਕ ਘੰਟੇ 'ਚ 20 ਹਜ਼ਾਰ ਲੀਟਰ ਪਾਣੀ ਨਾਲ ਇਕ ਏਕੜ ਜ਼ਮੀਨ ਦੀ ਸਿੰਚਾਈ ਕਰਨ ਦੀ ਸਮਰੱਥਤਾ ਰੱਖਦਾ ਹੈ। ਉਹ ਵੀ ਸਿਰਫ ਪੌਣਾ ਲੀਟਰ ਡੀਜ਼ਲ ਦੀ ਖਪਤ ਕਰਕੇ ਜਿਸ ਨਾਲ ਡੀਜ਼ਲ ਅਤੇ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ। ਜਦਕਿ ਕਿਸਾਨ ਧਰਮਵੀਰ ਨੇ ਇਸ ਮਸ਼ੀਨ ਦਾ ਡੈਮੋ ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਦਿਖਾਇਆ ਤੇ ਉਨ੍ਹਾਂ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਦੇਸ਼ ਦੇ ਸੋਕਾ ਪੀੜਤ ਇਲਾਕਿਆਂ ਨੂੰ ਲਾਭ ਮਿਲੇਗਾ। ਧਰਮਵੀਰ ਨੇ ਇਸ ਰੇਨ ਟੈਂਕਰ ਨਾਲ ਇਕ ਜਨਰੇਟਰ ਲਗਾਇਆ ਗਿਆ ਹੈ ਅਤੇ ਇਸੇ ਜਨਰੇਟਰ ਨਾਲ ਇਹ ਮਸ਼ੀਨ ਚਲਦੀ ਹੈ।
ਸਾਬਕਾ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਦਾ ਕਹਿਣਾ ਹੈ ਕਿ ਧਰਮਵੀਰ ਵਲੋਂ ਤਿਆਰ ਕੀਤੀ ਗਈ ਰੇਨ ਟੈਂਕਰ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ ਇਸਦੇ ਲਈ ਸੂਬਾ ਸਰਕਾਰ ਨੂੰ ਟੈਂਕਰ 'ਤੇ ਸਬਸਿਡੀ ਦੇਣੀ ਚਾਹੀਦੀ ਹੈ।

No comments: