jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਭਰਾ ਨੇ ਕੀਤਾ 5 ਸਾਲਾ ਭੈਣ ਨਾਲ ਬਲਾਤਕਾਰ

www.sabblok.blogspot.com
ਭਰਾ ਨੇ ਕੀਤਾ 5 ਸਾਲਾ ਭੈਣ ਨਾਲ ਬਲਾਤਕਾਰ (ਵੀਡੀਓ)
ਗੁੜਗਾਓਂ- ਦਿੱਲੀ ਨਾਲ ਲੱਗਦੀ ਸਾਈਬਰ ਸਿਟੀ ਗੁੜਗਾਓਂ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਰਿਸ਼ਤੇ 'ਚ ਭਰਾ ਲੱਗਣ ਵਾਲੇ ਦਰਿੰਦੇ ਨੇ 5 ਸਾਲਾ ਮਾਸੂਮ ਭੈਣ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਦਰਅਸਲ ਗੁੜਗਾਓਂ ਦੇ ਸੋਹਨਾ ਇਲਾਕੇ 'ਚ ਇਕ 5 ਸਾਲਾ ਮਾਸੂਮ ਬੱਚੀ ਨਾਲ ਉਸ ਦੀ ਭੂਆ ਦੇ ਲੜਕੇ ਜੋ ਉਸ ਦਾ ਰਿਸ਼ਤੇ 'ਚ ਭਰਾ ਲੱਗਦਾ ਹੈ ਉਸ ਨੇ ਬਲਾਤਕਾਰ ਕੀਤਾ। ਸ਼ਾਮ ਕਰੀਬ 4 ਵਜੇ ਜਦੋਂ ਘਰ 'ਚ ਕੋਈ ਨਹੀਂ ਸੀ ਉਸ ਸਮੇਂ 19 ਸਾਲਾ ਦੋਸ਼ੀ ਅਜੇ ਨੇ 5 ਸਾਲਾ ਮਾਸੂਮ ਨਾਲ ਘਰ ਦਾ ਦਰਵਾਜ਼ਾ ਬੰਦ ਕਰ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਘਟਨਾ ਦੀ ਜਾਣਕਾਰੀ ਉਸ ਸਮੇਂ ਮਿਲੀ ਜਦੋਂ ਬੱਚੀ ਦੀ ਮਾਂ ਘਰ ਆਈ ਅਤੇ ਆਪਣੇ ਭਾਣਜੇ ਨੂੰ ਆਪਣੀ ਬੇਟੀ ਨਾਲ ਇਤਰਾਜ਼ਯੋਗ ਹਾਲਤ 'ਚ ਵੇਖਿਆ। ਦੋਸ਼ੀ ਨੂੰ ਇਸ ਹਾਲਤ 'ਚ ਦੇਖ ਸਥਿਤੀ ਨੂੰ ਭੜਕਣ 'ਚ ਦੇਰ ਨਾ ਲੱਗੀ ਅਤੇ ਦੋਸ਼ੀ ਨੂੰ ਮੌਕੇ 'ਤੇ ਹੀ ਲੋਕਾਂ ਨੇ ਫੜ ਲਿਆ, ਜਿਸ ਨੂੰ ਬਾਅਦ 'ਚ ਪੁਲਸ ਦੇ ਹਵਾਲੇ ਕਰ ਦਿੱਤਾ। ਬੱਚੀ ਦੀ ਮੈਡੀਕਲ ਜਾਂਚ 'ਚ ਬਲਤਾਕਾਰ ਦੀ ਪੁਸ਼ਟੀ ਹੋ ਗਈ ਹੈ। ਗੁੜਗਾਓਂ ਪੁਲਸ ਨੇ ਸੋਹਨਾ ਪੁਲਸ ਥਾਣੇ 'ਚ ਅਜੇ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਅਜੇ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਇਕ ਦਿਨ ਪਹਿਲਾਂ ਹੀ ਆਪਣੇ ਮਾਮੇ ਘਰ ਸੋਹਨਾ ਆਇਆ ਸੀ। ਬੱਚੀ ਦੀ ਹਾਲਤ ਠੀਕ ਹੈ ਅਤੇ ਆਪਣੇ ਪਰਿਵਾਰ ਕੋਲ ਹੈ। ਦੋਸ਼ੀ ਅਜੇ ਨੂੰ ਮੰਗਲਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

No comments: