jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 14 April 2013

ਬਿਜਲੀ ਦਰਾਂ 'ਚ ਵਾਧੇ ਦੀ ਨਿਖੇਧੀ

www.sabblok.blogspot.com


ਦਿੜ੍ਹਬਾ ਮੰਡੀ, 13 ਅਪ੍ਰੈਲ (ਹਰਬੰਸ ਸਿੰਘ ਛਾਜਲੀ)- ਕਾਂਗਰਸ (ਆਈ) ਦੇ ਹਲਕਾ ਇੰਚਾਰਜ ਮਾਸਟਰ ਅਜੈਬ ਸਿੰਘ ਰਟੋਲਾਂ ਨੇ ਬਿਜਲੀ ਬਿੱਲਾਂ ਵਿਚ ਭਾਰੀ ਵਾਧੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ 'ਤੇ ਨਿੱਤ ਨਵੇਂ ਟੈਕਸਾਂ ਦਾ ਆਰਥਿਕ ਬੋਝ ਪਾ ਰਹੀ ਹੈ | ਜਦ ਕਿ ਸੂਬੇ ਦੇ ਲੋਕ ਆਰਥਿਕ ਤੰਗੀ ਵਿਚ ਗੁੱਜਰ ਰਹੇ ਹਨ | ਜਿਸ ਕਰਕੇ ਸੂਬੇ ਦੇ ਲੋਕ ਸਰਕਾਰੀ ਟੈਕਸਾਂ ਦੇ ਬੋਝ ਝੱਲਣ ਦੇ ਸਮਰੱਥ ਨਹੀਂ ਹਨ | ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਆਮਦਨ ਘੱਟ ਰਹੀ ਹੈ | ਪ੍ਰੰਤੂ ਪੰਜਾਬ ਸਰਕਾਰ ਲੋਕਾਂ ਦੇ ਹਰ ਰੋਜ਼ ਟੈਕਸ ਵਧਾ ਰਹੀ ਹੈ | ਜਿਸ ਕਾਰਨ ਸੂਬੇ ਲੋਕ ਹੋਰ ਆਰਥਿਕ ਤੌਰ 'ਤੇ ਕਮਜ਼ੋਰ ਹੋ ਰਹੇ ਹਨ | ਇਸ ਮੌਕੇ ਬਲਬੀਰ ਸਿੰਘ ਖ਼ਾਨਪੁਰ, ਜੱਗਾ ਦਾਸ, ਡਾ: ਅਸ਼ੋਕ ਸ਼ੈਲੀ, ਜੀਤੀ ਜਨਾਲ, ਸੁਰਿੰਦਰ ਗਰਗ, ਰਣਜੋਧ ਸਿੰਘ ਰੋਗਲਾ, ਸਤਨਾਮ ਸਿੰਘ ਮਝੈਲ, ਗੋਗੀ ਚੌਧਰੀ ਰੋਗਲਾ, ਬਲਵਿੰਦਰ ਸਿੰਘ ਤੂਰਬਨਜਾਰਾ, ਬਿੱਟੂ ਖ਼ਾਨ ਆਦਿ ਵੀ ਹਾਜ਼ਰ ਸਨ |

No comments: