jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 13 April 2013

ਆਪਣੀ ਹਡਬੀਤੀ----ਗੁਰਦੀਪ ਸਿੰਘ ਹੰਸਰਾ

www.sabblok.blogspot.com
ਮੈਂ ਗੁਰਦੀਪ ਸਿੰਘ ਹੰਸਰਾ ਤੁਹਾਡੇ ਨਾਲ ਆਪਣੀ ਹਡਬੀਤੀ ਸਾਂਝੀ ਕਰਨ ਜਾ ਰਿਹਾ ਹਾਂ ਜੇ ਗਲ ਚੰਗੀ ਲੱਗੇ ਤਾਂ share ਜਰੁਰ ਕਰ ਦੇਣਾ..!
ਅੱਜ ਮੈਨੂ ਓਸ ਵੇਲੇ ਆਪਣੇ ਸਿਰ ਤੇ ਬੰਨੀ ਪੱਗ ਤੇ ਬਹੁਤ ਮਾਨ ਆਇਆ ਜਦੋਂ ਮੈਂ ਜਗਰਾਓਂ ਤੋ ਕੁਝ ਦੂਰੀ ਤੇ ਅਖਾੜੇ ਵਾਲੀ ਨੈਹਰ ਕੋਲ ਆਪਣੇ ਕੁਝ ਦੋਸਤਾ ਨਾਲ ਬੈਠਾ ਸੀ,
ਅਚਾਨਕ ਹੀ ਸਾਡੇ ਕੋਲ ਦੀ 3 ਮੁੰਡੇ ਮੋਟਰਸਾਇਕਲ ਤੇ ਲੰਗੇ ਤੇ ਕਿਹੰਦੇ ਜਾਂਦੇ ਸਨ ਕੀ ਆਹ ਨੈਹਰ ਚ ਕਿਸੇ ਨੇ ਸ਼ਾਲ ਮਾਰ ਦਿੱਤੀ ! ਅਸੀਂ ਵੀ ਭਜ ਕੇ ਓਥੇ ਪਹੁੰਚੇ ਤਾ ਮੈਂ ਵੇਖਿਆ ਕੀ ਇਕ 22 ਕੁ ਸਾਲ ਦਾ ਮੁੰਡਾ ਨੈਹਰ ਵਿਚ ਡੁੱਬ ਰਿਹਾ ਸੀ ! ਕਿਨਾਰੇ ਤੇ ਖੜੇ ਤਕਰੀਵਣ 10 -12 ਬੰਦੇ ਓਹਨੁ ਡੁਬਦੇ ਨੂੰ ਵੇਖ ਕਿ ਕਿਹ ਰਹੇ ਸਨ ਕੋਈ ਬਚਾਓ ਇਸ ਮੁੰਡੇ ਨੂੰ ਨਹੀ ਤਾ ਇਹ ਡੁੱਬ ਕਿ ਮਾਰ ਜਾਵੇਗਾ.! ਮੈਂ ਵੀ ਪਾਣੀ ਵਿਚ ਜਾ ਕਿ ਓਹਨੁ ਬਚਾਉਣਾ ਚਾਹੁੰਦਾ ਸੀ ਪਰ ਮੈਨੂੰ ਤੈਰਨਾ ਨਹੀ ਆਉਂਦਾ ਸੀ ਤੇ ਓਹ ਮੁੰਡਾ ਕਾਫੀ ਡੂੰਗੇ ਪਾਣੀ ਵਿਚ ਸੀ.! ਕਠ ਵਧ ਗਿਆ ਸੀ ਤੇ ਕੋਈ ਓਹਨਾ ਵਿਚੋ ਹੀ ਬੋਲਿਆ ਕੋਈ ਰੱਸਾ ਲੈ ਆਵੇ ਤਾ ਇਹ ਕਾਕਾ ਬਚ ਜਾਵੇਗਾ ਪਰ ਓਹ ਮੁੰਡਾ ਡੁੱਬ ਰਿਹਾ ਸੀ.! ਮੈਂ ਕੁਝ ਸੋਚਦੇ-ਸੋਚਦੇ ਨੇ ਆਪਣੇ ਮਥੇ ਤੇ ਹਥ ਰਖਿਆ ਤਾਂ ਮੇਰਾ ਹਥ ਮੇਰੀ ਪੱਗ ਨਾਲ ਲੱਗਾ ਫਿਰ ਮੈਂ ਜਲਦੀ-ਜਲਦੀ ਆਪਣੇ ਸਿਰ ਤੂੰ ਪੱਗ ਉਤਾਰੀ ਤੇ ਓਹਦਾ ਇਕ ਪਾਸਾ ਦੋ ਮੁੰਡਿਆਂ ਨੂੰ ਫੜਾ ਕੀ ਪੱਗ ਦਾ ਦੂਸਰਾ ਪਾਸਾ ਆਪ ਫੜ ਕੀ ਨੈਹਰ ਵਿਚ ਉਤਰ ਗਿਆ.!
ਮੈਂ ਹੋਲੀ-ਹੋਲੀ ਉਸ ਡੁਬਦੇ ਮੁੰਡੇ ਵੱਲ ਵਧਣ ਲੱਗਾ ਤਾ ਇੰਨੇ ਨੂ ਇਕ ਮੁੰਡਾ ਹੋਰ ਪੱਗ ਦਾ ਸਹਾਰਾ ਲੈ ਨੈਹਰ ਵਿਚ ਆਗਿਆ.! ਫਿਰ ਅਸੀਂ ਦੋਵਾ ਨੇ ਓਸ ਡੁਬਦੇ ਹੋਏ ਮੁੰਡੇ ਨੂੰ ਪਾਣੀ ਤੋ ਉਚਾ ਚਕ ਕੀ ਆਪਣੇ ਮੋਢਿਆ ਤੇ ਰਖ ਲਿਆ ਤੇ ਅਸੀਂ ਪੱਗ ਦਾ ਸਹਾਰਾ ਲੈ ਕੀ ਕਿਨਾਰੇ ਤੇ ਆ ਗਏ.! ਫੇਰ ਓਸ ਨੂੰ ਮੈਂ ਕੁਝ ਪੰਪ ਮਾਰੇ ਤਾ ਓਸ ਦੇ ਸ਼ਾਤੀ ਚ ਜੋ ਪਾਣੀ ਗਿਆ ਸੀ ਓਹ ਬਾਹਰ ਆ ਗਿਆ ਤੇ ਕਿਸੇ ਮਾ ਦੇ ਪੁਤ ਦੀ ਜਾਨ ਬਚ ਗਈ.! ਇੰਨੇ ਚ ਹੀ ਇਕ ਬਜੁਰਗ ਨੇ ਮੈਨੂ ਮੇਰੀ ਪੱਗ ਲਿਆ ਕੀ ਫੜਾਈ ਤੇ ਨਾਲ ਮੇਰੇ ਸਿਰ ਤੇ ਹਥ ਰਖ ਕਿ ਕਿਹੰਦਾ ਜਿਓੰਦਾ ਰਿਹ ਪੁਤਰਾ ਅੱਜ ਤੇਰੀ ਪੱਗ ਨੇ ਇਸ ਕਾਕੇ ਦੀ ਜਾਨ ਬਚਾ ਲਈ ਨਈ ਤਾ ਇਸ ਨੇ ਡੁੱਬ ਜਾਣਾ ਸੀ..! ਕਾਫੀ ਲੋਕ ਮੈਨੂ ਦੁਆਵਾਂ ਦੇ ਰਹੇ ਸਨ ਤੇ ਮੈਂ ਆਪਣੀ ਮਿੱਟੀ ਨਾਲ ਲਿਬੜੀ ਪੱਗ ਚੁਮ ਕਿ ਸੀਨੇ ਨਾਲ ਲਾਈ ਤੇ ਮੇਰੀਆਂ ਅਖਾਂ ਵਿਚ ਪਾਣੀ ਆ ਗਿਆ.! ਫਿਰ ਮੈਂ ਆਪਣੇ ਨੰਗੇ ਸਿਰ ਤੇ ਹਥ ਚ ਫੜੀ ਹੋਈ ਪੱਗ ਨੂੰ ਲੈ ਕੇ ਆਪਣੀ ਮੋਟਰਸਾਇਕਲ ਵੱਲ ਤੁਰ ਪਿਆ.! ਤੁਰਿਆ ਜਾਂਦਾ ਗੁਰਾਂ ਦੇ ਵਖਸੇ ਤਾਜ ਤੇ ਆਪਣੀ ਪੱਗ ਤੇ ਬਹੁਤ ਮਾਨ ਮਿਹਸੂਸ ਕਰ ਰਿਹਾ ਸੀ ਮੈਂ ਗੁਰਦੀਪ ਸਿੰਘ ਹੰਸਰਾ ਪਿੰਡ ਕਮਾਲਪੁਰਾ (ਜਗਰਾਓਂ)
ਇਹ ਮੇਰੀ ਆਪਣੀ ਹਡਬੀਤੀ ਸੀ ਮੈਂ ਚਾਹੁਣਾ ਹਾਂ ਕਿ ਤੁਸੀਂ ਵਧ ਤੋ ਵਧ share ਕਰੋ ਤਾਕਿ ਆਪਣੇ ਯੂਥ ਨੂੰ ਪੱਗ ਦੀ ਏਹਮਇਅਤ ਦਾ ਪਤਾ ਲਗ ਸਕੇ.!

No comments: