jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 6 April 2013

ਅਮਨ ਕਾਨੂੰਨ ਕਾਇਮ ਰੱਖਣ ਲਈ ਰੋਕੀ 'ਸਾਡਾ ਹੱਕ' : ਬਾਦਲ


ਅਮਨ ਕਾਨੂੰਨ ਕਾਇਮ ਰੱਖਣ ਲਈ ਰੋਕੀ 'ਸਾਡਾ ਹੱਕ' : ਬਾਦਲ  (ਵੀਡੀਓ)

www.sabblok.blogspot.com
ਪਟਿਆਲਾ-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਫ ਕੀਤਾ ਹੈ ਕਿ ਸੂਬੇ ਦੀ ਅਮਨ ਕਾਨੂੰਨ ਦੇ ਹਾਲਾਤ ਨੂੰ ਕਾਇਮ ਰੱਖਣ ਲਈ ਹੀ ਪੰਜਾਬੀ ਫਿਲਮ 'ਸਾਡਾ ਹੱਕ' 'ਤੇ ਰੋਕ ਲਗਾਈ ਗਈ ਹੈ। ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਲਈ ਸੂਬੇ ਦਾ ਅਮਨ ਚੈਨ ਸਭ ਤੋਂ ਪਹਿਲਾਂ ਹੈ। ਲਿਹਾਜ਼ਾ ਅਮਨ ਕਾਨੂੰਨ 'ਚ ਅੜਿੱਕਾ ਬਣਨ ਵਾਲੇ ਕਿਸੇ ਵੀ ਕੰਮ ਨੂੰ ਸਰਕਾਰ ਮਨਜ਼ੂਰੀ ਨਹੀਂ ਦੇ ਸਕਦੀ। ਬਾਦਲ ਨੇ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਕਿ ਫਿਲਮ 'ਤੇ ਰੋਕ ਲਗਾਏ ਜਾਣ ਪਿੱਛੇ ਆਰ. ਐਸ. ਐਸ. ਜਾਂ ਕਿਸੇ ਹਿੰਦੂ ਸੰਗਠਨ ਦਾ ਦਬਾਅ ਹੈ। ਪੰਜਾਬ ਸਰਕਾਰ ਨੇ ਵੀਰਵਾਰ ਦੇਰ ਰਾਤ ਫਿਲਮ ਦੀ ਸਕ੍ਰੀਨਿੰਗ ਕਰਨ ਤੋਂ ਬਾਅਦ 'ਸਾਡਾ ਹੱਕ' ਫਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਸੀ। ਇਹ ਫਿਲਮ ਪੰਜਾਬ 'ਚ ਸ਼ੁੱਕਰਵਾਰ ਨੂੰ ਰਿਲੀਜ਼ ਹੋਣੀ ਸੀ ਪਰ ਸਰਕਾਰ ਦੀ ਰੋਕ ਤੋਂ ਬਾਅਦ ਲੋਕ ਇਹ ਫਿਲਮ ਨਹੀਂ ਦੇਖ ਸਕੇ। ਪੰਜਾਬ ਦੀ ਤਰਜ਼ 'ਤੇ ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ ਅਤੇ ਯੂ. ਪੀ. 'ਚ ਵੀ ਫਿਲਮ ਰਿਲੀਜ਼ ਨਹੀਂ ਹੋ ਸਕੀ। ਪੰਜਾਬ 'ਚ ਅੱਤਵਾਦ ਦੇ ਦੌਰ 'ਤੇ ਬਣਾਈ ਗਈ ਇਹ ਫਿਲਮ ਸ਼ੁਰੂ ਤੋਂ ਹੀ ਵਿਵਾਦਾਂ 'ਚ ਰਹੀ ਹੈ। ਫਿਲਮ ਵਿਚਲੇ ਗਾਣੇ ਬਾਗੀ ਨੂੰ ਲੈ ਕੇ ਬਹੁਤ ਵਿਵਾਦ ਹੋਇਆ ਹੈ। ਇਸ ਫਿਲਮ 'ਤੇ ਪਹਿਲਾਂ ਸੈਂਸਰ ਬੋਰਡ ਵਲੋਂ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਬਾਅਦ 'ਚ ਸੈਂਸਰ ਬੋਰਡ ਨੇ ਕੁਝ ਇਤਰਾਜ਼ਯੋਗ ਦ੍ਰਿਸ਼ ਕੱਟੇ ਜਾਣ 'ਤੇ ਫਿਲਮ ਨੂੰ ਯੂ ਸਰਟੀਫਿਕੇਟ ਦੇ ਦਿੱਤਾ ਸੀ। ਪੰਜਾਬ ਵਲੋਂ ਇਸ ਫਿਲਮ 'ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਹਰਿਆਣਾ, ਜੰਮੂ-ਕਸ਼ਮੀਰ ਅਤੇ ਦਿੱਲੀ 'ਚ ਵੀ ਫਿਲਮ ਸਿਨੇਮਾ ਘਰਾਂ 'ਚ ਨਹੀਂ ਚੱਲ ਸਕੀ ਜਿਸ 'ਤੇ ਫਿਲਮ ਨਿਰਮਾਤਾ ਨੂੰ ਕਾਫੀ ਰੋਸ ਹੈ।

No comments: