ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਦੇ ਨੇੜੇ ਕਾਜੀਗੁੰਡ 'ਚ ਬ੍ਰਿਟਿਸ਼ ਔਰਤ ਦੀ ਹੱਤਿਆ ਦੇ ਦੋਸ਼ 'ਚ ਸ਼ਨੀਵਾਰ ਨੂੰ ਹਾਲੈਂਡ ਦੇ ਇਕ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰਤ ਸੂਤਰਾਂ ਮੁਤਾਬਕ ਐਲਿਜਾਬੇਥ ਸਾਰਾ ਅਤੇ ਹਾਲੈਂਡ ਦਾ ਰਿਚਰਡਸ ਇਕੱਠੇ ਡੱਲ ਝੀਲ 'ਚ ਇਕ ਹਾਊਸਬੋਟ 'ਚ ਠਹਿਰੇ ਸਨ। ਰਿਚਰਡਸ ਨੇ ਸਾਰਾ ਨੂੰ ਫਾਂਸੀ ਲਾ ਦਿੱਤੀ ਅਤੇ ਤੜਕੇ ਜੰਮੂ ਲਈ ਰਵਾਨਾ ਹੋ ਗਿਆ। ਉਸ ਹਾਊਸਬੋਟ ਦੇ ਮਾਲਕ ਨੇ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ ਅਤੇ ਰਿਚਰਡਸ ਨੂੰ ਕਾਜੀਗੁੰਡ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।