jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 April 2013

ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦੀ ਵੱਖ-ਵੱਖ ਆਗੂਆਂ ਵੱਲੋ ਨਿਖੇਧੀ

www.sabblok.blogspot.com

ਮਹਿਲ ਕਲਾਂ, 
ਸੂਬਾ ਸਰਕਾਰ ਵੱਲੋ ਬਿਜਲੀ ਦਰਾਂ ਵਿੱਚ ਕੀਤੇ ਗਏ ਭਾਰੀ ਵਾਧੇ ਦੀ ਵੱਖ-ਵੱਖ ਆਗੂਆਂ ਨੇ ਸਖਤ ਸਬਦਾਂ ਵਿੱਚ ਨਿੰਦਾ ਕਰਦਿਆਂ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਜੋਰਦਾਰ ਢੰਗ ਨਾਲ ਉਠਾਈ। ਕਾਂਗਰਸ ਪਾਰਟੀ ਦੇ ਆਗੂ ਵਜੀਰ ਚੰਦ ਵਜੀਦਕੇ, ਜਗਦੇਵ ਸਿੰਘ ਛੀਨੀਵਾਲ, ਬੀਕੇਯੂ ਡਕੌਦਾ ਦੇ ਸੂਬਾ ਆਗੂ ਮਨਜੀਤ ਸਿੰਘ ਧਨੇਰ, ਬੀਕੇਯੂ ਰਾਜੇਵਾਲ ਦੇ ਅਮਰ ਸਿੰਘ ਧਾਲੀਵਾਲ , ਅਜਮੇਰ ਸਿੰਘ ਹੁੰਦਲ, ਲੱਖੋਵਾਲ ਦੇ ਗੁਰਜੰਟ ਸਿੰਘ ਵਜੀਦਕੇ, ਜਗਸੀਰ ਸਿੰਘ ਸੀਰਾ, ਉਗਰਾਹਾਂ ਧੜੇ ਦੇ ਹਰਜੀਤ ਸਿੰਘ ਦੀਵਾਨਾ, ਕੁਲਜੀਤ ਸਿੰਘ ਵਜੀਦਕੇ, ਪੰਜਾਬ ਕਿਸਾਨ ਸਭਾ ਦੇ ਗੁਰਸੇਵਕ ਸਿੰਘ ਮਹਿਲ ਖੁਰਦ, ਗੁਰਦਿਆਲ ਸਿੰਘ ਬੀਹਲਾ, ਜਮਹੂਰੀ ਕਿਸਾਨ ਸਭਾ ਦੇ ਮਲਕੀਤ ਸਿੰਘ ਵਜੀਦਕੇ, ਨਿਹਾਲ ਸਿੰਘ ਧਾਲੀਵਾਲ, ਦਿਹਾਤੀ ਮਜਦੂਰ ਸਭਾ ਦੇ ਭੋਲਾ ਸਿੰਘ ਕਲਾਲ ਮਾਜਰਾ, ਭਾਨ ਸਿੰਘ ਸੰਘੇੜਾ, ਨਰੇਗਾ ਮਜਦੂਰ ਯੂਨੀਅਨ ਦੇ ਜਗਰਾਜ ਸਿੰਘ ਰਾਮਾ ਆਦਿ ਆਗੂਆਂ ਨੇ ਕਿਹਾ ਕਿ ਬਿਜਲੀ ਦਰਾਂ ਵਿੱਚ ਕੀਤੇ ਗਏ ਵਾਧੇ ਕਾਰਨ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਲੋਕਾਂ ਉੱਪਰ ਕਰੋੜਾਂ ਰੁਪਏ ਦਾ ਹੋਰ ਬੋਝ ਲੱਦ ਦਿੱਤਾ ਗਿਆ ਹੈ। ਉਹਨਾਂ ਇਸ ਲੋਕ ਮਾਰੂ ਤੁਰਤ ਵਾਪਸ ਲੈਣ ਦੀ ਅਪੀਲ ਕੀਤੀ।

No comments: