jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 21 April 2013

ਬਲਾਤਕਾਰ ਦੀ ਸ਼ਿਕਾਰ ਬੱਚੀ ਦੀ ਹਾਲਤ ਖ਼ਤਰੇ ਤੋਂ ਬਾਹਰ, ਦੋਸ਼ੀ ਕਾਬੂ

www.sabblok.blogspot.com
ਨਵੀਂ ਦਿੱਲੀ/ਮੁਜ਼ੱਫ਼ਰਪੁਰ, 20 ਅਪ੍ਰੈਲ: ਦਿੱਲੀ 'ਚ ਅਪਣੇ ਗੁਆਂਢੀ ਦੇ ਵਹਿਸ਼ੀਪੁਣੇ ਦਾ ਸ਼ਿਕਾਰ ਹੋਈ ਪੰਜ ਸਾਲਾ ਬੱਚੀ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦਸਿਆ ਕਿ ਬੱਚੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਪਰ ਉਹ ਡੂੰਘੇ ਸਦਮੇ 'ਚ ਹੈ। ਉਧਰ ਪੁਲਿਸ ਨੇ ਬਲਾਤਕਾਰ ਦੇ ਦੋਸ਼ੀ ਨੂੰ ਬਿਹਾਰ ਦੇ ਮੁਜ਼ੱਫ਼ਰਨਗਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ। ਘਟਨਾ ਤੋਂ ਗੁੱਸੇ ਵਿਚ ਆਏ ਦਿੱਲੀ ਵਾਸੀਆਂ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼, ਦਿੱਲੀ ਪੁਲਿਸ ਦੇ ਮੁੱਖ ਦਫ਼ਤਰ ਅਤੇ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਘਰ ਦੇ ਬਾਹਰ ਮੁਜ਼ਾਹਰੇ ਕੀਤੇ। 
ਏਮਜ਼ ਦੇ ਮੈਡੀਕਲ ਸੁਪਰਡੈਂਟ ਡਾ. ਡੀ.ਕੇ. ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਬੱਚੀ ਦੇ ਮਹੱਤਵਪੂਰਨ ਅੰਗ ਠੀਕ ਢੰਗ ਨਾਲ ਕੰਮ ਕਰ ਰਹੇ ਹਨ। ਸ਼ਰਮਾ ਨੇ ਕਿਹਾ, ''ਬੱਚੀ ਦੀ ਹਾਲਤ ਸਥਿਰ ਹੈ। ਉਹ ਹੋਸ਼ 'ਚ ਹੈ ਅਤੇ ਗੱਲ ਕਰ ਰਹੀ ਹੈ। ਹੁਣ ਉਸ ਨੂੰ ਆਈ.ਸੀ.ਯੂ. 'ਚ ਨਹੀਂ ਰਖਿਆ ਗਿਆ ਪਰ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ।'' ਦਸਿਆ ਜਾਂਦਾ ਹੈ ਕਿ ਬੱਚੀ ਖ਼ਤਰੇ ਤੋਂ ਬਾਹਰ ਹੈ। ਇਸ ਦੌਰਾਨ ਦਿੱਲੀ ਦੇ ਗਾਂਧੀਨਗਰ 'ਚ ਪੰਜ ਸਾਲਾ ਇਕ ਬੱਚੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਦਿੱਲੀ ਪੁਲਿਸ ਅਤੇ ਸਥਾਨਕ ਪੁਲਿਸ ਨੇ ਅੱਜ ਤੜਕੇ ਮੁਜ਼ੱਫ਼ਰਪੁਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਸੂਤਰਾਂ ਨੇ ਦਸਿਆ ਕਿ 25 ਸਾਲਾ ਮਨੋਜ ਕੁਮਾਰ ਨੂੰ ਕਰਜਾ ਥਾਣਾ ਖੇਤਰ ਅਧੀਨ ਪੈਂਦੇ ਚਿਕਨੌਟਾ ਪਿੰਡ 'ਚ ਉਸ ਦੇ ਸਹੁਰੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਅੱਜ ਸਵੇਰੇ ਐਸ.ਡੀ.ਜੇ.ਐਮ. ਸ਼ਤਰੂਘਨ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ 23 ਅਪ੍ਰੈਲ ਤਕ ਟ੍ਰਾਂਜਿਟ ਰਿਮਾਂਡ 'ਤੇ ਭੇਜ ਦਿਤਾ। ਉਨ੍ਹਾਂ ਦਸਿਆ ਕਿ ਟ੍ਰਾਂਜਿਟ ਰਿਮਾਂਡ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਦੀ ਤਿੰਨ ਮੈਂਬਰੀ ਟੀਮ ਦੋਸ਼ੀ ਨੂੰ ਲੈ ਕੇ ਦਿੱਲੀ ਰਵਾਨਾ ਹੋ ਗਈ। ਦੋਸ਼ੀ ਨੂੰ ਅੱਜ ਤੜਕੇ ਕਰੀਬ 2 ਵਜੇ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਉਸ ਦਾ ਮੋਬਾਈਲ ਫ਼ੋਨ ਟ੍ਰੈਕ ਕਰ ਕੇ ਪਕੜਿਆ ਗਿਆ। ਬੱਚੀ ਨੂੰ ਕਲ ਸ਼ਾਮ ਸਵਾਮੀ ਦਯਾਨੰਦ ਹਸਪਤਾਲ ਤੋਂ ਏਮਜ਼ ਵਿਚ ਤਬਦੀਲ ਕੀਤਾ ਗਿਆ ਸੀ। ਸ਼ਰਮਾ ਨੇ ਕਿਹਾ, ''ਵਿਸਥਾਰਤ ਜਾਂਚ ਅਤੇ ਸਰਜਰੀ ਦੀ ਪ੍ਰਕਿਰਿਆ ਰਾਤ 12.15 ਵਜੇ ਪੂਰੀ ਹੋਈ। ਉਸ ਨੂੰ ਗੰਭੀਰ ਸੱਟ ਲੱਗੀ ਹੈ। ਉਸ ਨੂੰ ਆਈ.ਵੀ. ਫ਼ਲੂਡਡ ਅਤੇ ਐਂਟੀਬਾਇਓਟਿਕਸ 'ਤੇ ਰਖਿਆ ਗਿਆ ਹੈ। ਸ਼ਰਮਾ ਮੁਤਾਬਕ ਸੁਧਾਰ ਵਾਸਤੇ ਵਿਸ਼ੇਸ਼ ਸਰਜਰੀ ਲਈ ਰਣਨੀਤੀ ਬਣਾਉਣੀ ਪਵੇਗੀ।

No comments: