jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਵਿਦਿਆਰਥਣ ਨਾਲ ਛੇੜਛਾੜ ਦੇ ਮਾਮਲੇ ਵਿੱਚ ਅਧਿਆਪਕ ਖਿਲਾਫ਼ ਮੁਕੱਦਮਾ ਦਰਜ਼

www.sabblok.blogspot.com
ਈਸੜੂ ਦੇ ਸ਼ਹੀਦ ਕਰਨੈਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੀਤੇ ਦਿਨੀ 9ਵੀਂ ਜਮਾਤ ਦੀ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ  ਅਧਿਆਪਕ ਬਿਕਰਮਜੀਤ ਸਿੰਘ ਖਿਲਾਫ਼  ਆਈ ਪੀ ਸੀ ਦੀ ਧਾਰਾ 341,354,354ਏ,294 ਅਤੇ 506 ਤਹਿਤ  ਮਾਮਲਾ  ਦਰਜ ਕੀਤਾ ਗਿਆ
ਪੀੜਤ ਲੜਕੀ ਨੇ ਪੁਲੀਸ ਨੂੰ ਦੱਸਿਆ ਕਿ ਸਕੂਲ ਵਿੱਚ ਉਹ ਸੱਤਵੇ ਪੀਰੀਅਡ ਸਮੇਂ  ਕਲਾਸ ਨੇੜੇ ਲੱਗੀ ਟੂਟੀ ਤੋਂ ਪਾਣੀ ਪੀਣ ਗਈ ਸੀ ਤਾਂ ਉਸਨੂੰ ਉਕਤ ਅਧਿਆਪਕ ਬਿਕਰਮਜੀਤ ਸਿੰਘ ਨੇ ਪੇਪਰਾਂ ਦਾ ਟੋਟਲ ਕਰਨ ਲਈ ਸਟਾਫ ਰੂਮ ਵਿੱਚ ਬੁਲਾ ਲਿਆ, ਜਿੱਥੇ ਉਹ ਇਕੱਲਾ ਹੀ ਸੀ । 
ਜਿਉਂ ਹੀ ਉਹ ਸਟਾਫ ਰੂਮ ਵਿੱਚ ਗਈ     ਤਾਂ ਬਿਕਰਮਜੀਤ ਸਿੰਘ  ਨੇ ਉਸ ਨਾਲ ਜਿਸਮਾਨੀ ਛੇੜਛਾੜ ਕੀਤੀ ਤਾਂ । ਜਦੋਂ ਪੀੜਤ ਲੜਕੀ  ਨੇ ਵਿਰੋਧ ਕੀਤਾ ਤਾਂ ਅਧਿਆਪਕ ਨੇ ਉਸਦਾ ਮੂੰਹ ਬੰਦ ਕਰਨ ਦੀ ਕੋਸਿ਼ਸ਼ ਕੀਤੀ  ਤਾਂ ਉਸਨੇ ਹਵਸੀ ਅਧਿਆਪਕ ਦੇ ਹੱਥ ’ਤੇ ਦੰਦੀ ਵੱਢ ਕੇ ਆਪਣੇ ਆਪ ਨੂੰ ਛੁਡਾ ਲਿਆ।  ਇਸ ਦੌਰਾਨ ਅਧਿਆਪਕ ਨੇ ਉਸਨੂੰ ਧਮਕੀਆਂ ਵੀ ਦਿੱਤੀਆਂ ਜਿਸ ਕਾਰਨ ਉਸਨੇ ਸਕੂਲ ਵਿੱਚ ਕਿਸੇ ਨਾਲ ਗੱਲ ਨਾ ਕੀਤੀ ਪਰ ਘਰ ਜਾ ਕੇ ਆਪਣੇ ਮਾਪਿਆਂ ਨੂੰ  ਸਾਰੀ  ਵਿਥਿਆ ਸੁਣਾਈ ।
 ਅਧਿਆਪਕ ਬਿਕਰਮਜੀਤ ਸਿੰਘ ਨੇ ਕਹਿਣਾ ਹੈ ਕਿ ਉਸਨੂੰ ਕਿਸੇ ਸਾਜਿਸ ਅਧੀਨ ਫਸਾਇਆ ਜਾ ਰਿਹਾ ਹੈ। ਸਿੱਖਿਆ ਵਿਭਾਗ ਨੇ  ਇਸ ਬਾਰੇ ਅਧਿਆਪਕਾਂ ਅਤੇ ਬੱਚਿਆਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।
 

No comments: