jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਜੇਲ੍ਹ ਵਿੱਚ ਸਰਕਾਰੀ ਜਵਾਈ ਬਣੇ ਥਾਣੇਦਾਰ ਦੇ ਕਾਤਲ ਰਾਣਾ ਐਂਡ ਕੰਪਨੀ

www.sabblok.blogspot.com
ਪੰਜਾਬੀ ਨਿਊਜ ਆਨਲਾਇਨ ਤੋਂ ਧੰਨਵਾਦ ਸਾਹਿਤ
 ਰਮੇਸ਼ ਸੁ਼ਕਲਾ ‘ਸਫਰ’
  ਅੰਮ੍ਰਿਤਸਰ :;
ਪੰਜਾਬ ਪੁਲੀਸ ਦੇ ਏਐਸਆਈ ਰਵਿੰਦਰ ਪਾਲ ਸਿੰਘ ਦੀ ਹੱਤਿਆ ਦੇ ਮੁੱਖ  ਦੋਸ਼ੀ ਰਣਜੀਤ ਸਿੰਘ ਰਾਣਾ ਅੰਮ੍ਰਿਤਸਰ ਸੈਟਰਲ ਜੇਲ੍ਹ ਵਿੱਚ  ‘ਐਸ਼’ ਕਰ ਰਹੇ ਹਨ। ਜੇਲ੍ਹ ਪ੍ਰਸਾਸ਼ਨ ਦੇ ਕੁਝ ਸਟਾਫ ਨੇ ਉਹਨਾਂ ਨਾਲ ਹੱਥ ਮਿਲਾ ਲਏ ਹਨ ਜਿਸ ਕਾਰਨ ਹੁਣ ਉਹ ਆਪਣੇ ਚਾਰੇ ਸਾਥੀਆਂ ਦੇ ਨਾਲ ਇੱਕ ਬੈਰਕ ਵਿੱਚ ਰਹਿ ਰਿਹਾ ਹੈ। ਜਦਕਿ ਪਹਿਲਾਂ ਰਣਜੀਤ ਰਾਣਾ ਨੂੰ ਜੇਲ੍ਹ ਵਿੱਚ ਚਾਰ ਚੱਕੀ ( ਜਿਸਨੂੰ ਕੈਦੀ ‘ਕਾਲਾਪਾਣੀ’ ਕਹਿੰਦੇ ਹਨ ) ਵਿੱਚ ਕੈਦ ਕਰਕੇ ਰੱਖਿਆ ਗਿਆ ਸੀ । ਅਖਬਾਰਾਂ ਅਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਵਿੱਚ ਰਹੇ  ਰਣਜੀਤ ਸਿੰਘ ਰਾਣਾ ਨੰ ਲੈ ਕੇ ਜੇਲ੍ਹ ਪ੍ਰਸਾਸ਼ਨ ਦਾ ਰਵੱਈਆ ਪਹਿਲਾਂ ਸਖਤ ਸੀ ਅਤੇ ਹੌਲੀ- ਹੌਲੀ  ਨਰਮ ਹੁੰਦਾ ਗਿਆ ਅਤੇ ਹੁਣ  ਰਾਣਾ ਦਾ ਗੁਨਾਹ ਵੀ ਭੁੱਲਿਆ ਜਾਣ ਲੱਗਾ ਹੈ।
ਜਾਣਕਾਰੀ  ਦੇ ਅਨੁਸਾਰ ਜੇਲ੍ਹ ਵਿੱਚ ਇੱਕ ਆਲ੍ਹਾ ਅਧਿਕਾਰੀ ਦੇ ਕੁਝ ਦਿਨਾਂ ਦੀ ਛੁੱਟੀ ਉਪਰ ਜਾਣ ਤੋਂ ਬਾਅਦ ਰਣਜੀਤ ਸਿੰਘ ਰਾਣਾ ਨੂੰ ਚਾਰ ਚੱਕੀ ਤੋਂ ਕੱਢਣ ਲਈ ‘ਮੋਟੀ ਰਕਮ’ ਦਾ ਸੌਦਾ ਕੀਤਾ ਗਿਆ। ਉਸ ਮਗਰੋਂ ਚਾਰ ਚੱਕੀ ਵਿੱਚੋਂ ਕੱਢ ਕੇ ਕਿਸੇ ਹੋਰ ਚੁੱਕੀ ਵਿੱਚ ਬੰਦ ਕਰ ਦਿੱਤਾ ਗਿਆ। ਸਿਆਸੀ ਪਹੁੰਚ ਅਤੇ ਪੈਸੇ ਦੇ ਬਦੌਲਤ ਰਾਣਾ ਹੁਣ ਆਪਣੇ ਚਾਰ ਸਾਥੀਆਂ ਨਾਲ ਰਹਿ ਰਿਹਾ ਹੈ। ਇੱਥੋਂ ਤੱਕ ਕਿ ਰਾਣਾ ਅਤੇ ਉਸਦੇ ਚਾਰ ਦੇ ਲਈ  ਦਾਲ- ਸਬਜ਼ੀ ਉਹਨਾਂ ਦੀ ਬੈਰਕ ਵਿੱਚ ਬਣਾਈ ਜਾ ਰਹੀ ਹੈ।  ਜਿੱਥੇ ਰਾਣਾ ਐਂਡ ਕੰਪਨੀ ਜੇਲ੍ਹ ਵਿੱਚ ਰਹਿੰਦੇ ਹੋਏ ਵੀ ਮੌਜਾਂ ਮਾਣ ਰਹੀ ਹੈ। ਉਹਨਾ ਨੂੰ ਮਨਪਸੰਦ ਦਾ ਖਾਣਾ ਮਿਲ  ਦਿੱਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਸਬਜ਼ੀ ਅਤੇ ਦਾਲ ਸਪੈਸਲ ਦਿੱਤੀ ਜਾ ਰਹੀ ਹੈ। ਜੇਲ੍ਹ ਦੇ ਹੀ ਇੱਕ ਅਧਿਕਾਰੀ ਨੇ ਆਪਣਾ ਨਾਂਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਰਾਣਾ ਨੂੰ ਚਾਰ ਚੱਕੀ ਵਿੱਚ ਕੱਢਣ ਲਈ  ਪੈਸੇ ਦੇ ਨਾਲ ਨਾਲ  ਸਿਆਸੀ ਦਬਾਅ ਦਾ ਹੱਥਕੰਡਾ ਵੀ ਅਪਣਾਇਆ ਗਿਆ  ਹੈ। ਰਾਣਾ ਨੇ ਇਸ ਤੋਂ ਪਹਿਲਾਂ  ਜੇਲ੍ਹ ਤੋਂ ਅਦਾਲਤ ਜਾਣ ਲਈ ਸਪੈਸ਼ਲ ਸਕਿਊਰਿਟੀ  ਦੀ ਮੰਗ ਕੀਤੀ ਸੀ , ਜਿਸਨੂੰ ਠੁਕਰਾ ਦਿੱਤਾ ਗਿਆ ਸੀ । ਪਰ  ਹੁਣ ਫਿਰ ਉਹ ਜੇਲ੍ਹ ਵਿੱਚ ਅਦਾਲਤ ਜਾਣ ਦੇ ਲਈ ਅਲੱਗ  ਗੱਡੀ ਦੀ  ਮੰਗ  ਕਰਨ ਲੱਗਾ ਹੈ।
ਇਸ ਸਬੰਧੀ  ਪੁਸ਼ਟੀ ਕਰਨ ਲਈ ਜੇਲ੍ਹ ਸੁਪਰਡੈਂਟ ਅਮਰੀਕ ਸਿੰਘ ਵੜੈਚ ਨਾਲ ਕਈ ਵਾਰ ਉਹਨਾਂ ਦੇ ਮੋਬਾਈਲ ਫੋਨ ਤੇ ਗੱਲ ਕਰਨ ਦੀ  ਕੋਸਿ਼ਸ਼ ਕੀਤੀ , ਪਰ ਗੱਲ ਹੋ ਨਹੀਂ ਸਕੀ ।

ਬੀਮਾਰੀ ਦਾ ਬਹਾਨਾ ਬਣਾ ਕੇ  ਬਾਹਰ ਆ ਸਕਦਾ ਹੈ ਰਾਣਾ

 ਜੇਲ੍ਹ ਵਿੱਚੋਂ ਬਾਹਰ ਆਉਣ ਲਈ ਰਾਣਾ ਬਿਮਾਰੀ ਦਾ ਬਹਾਨਾ ਬਣਾ ਸਕਦਾ ਹੈ। ਪਤਾ ਲੱਗਿਆ ਕਿ  ਸਾਰੀ ਰਣਨੀਤੀ ਤਿਆਰ ਕਰ ਲਈ ਗਈ ਹੈ। ਰਾਣਾ ਦੀ ਛਾਤੀ ਵਿੱਚ ਦਰਦ ਜਾ ਰੀੜ ਦੀ ਹੱਡੀ ਜਾਂ ਸਰਵਾਈਕਲ ਵਰਗੀ ਕਿਸੇ ਝੂਠੀ ਬਿਮਾਰੀ ਦੀ ਪਲਾਨਿੰਗ ਕੀਤੀ ਗਈ ਹੈ। ਇਸ ਪਲਾਨਿੰਗ ਨੂੰ ਤਿਆਰ ਕਰਨ ਲਈ ਨੋਟਾਂ ਦੀ ਸ਼ਤਰੰਜ ਵਿਛਾ ਦਿੱਤੀ ਗਈ ਹੈ।
ਕਿਉਂ ਮੰਗ ਰਿਹਾ ਹੈ ਰਾਣਾ ਸਪੈਸ਼ਲ ਸਕਿਊਰਿਟੀ
 ਰਾਣਾ ਸਪੈਸਲ ਸਕਿਊਰਿਟੀ ਦੇ ਨਾਲ –ਨਾਲ ਜੇਲ੍ਹ ਵਿੱਚੋਂ ਅਦਾਲਤ ਆਉਣ –ਜਾਣ ਲਈ ਗੱਡੀ ਦੀ ਮੰਗ ਕਰ ਰਿਹਾ ਹੈ। ਕਿਉਂਕਿ ਅਲੱਗ ਸਕਿਊਰਿਟੀ ਅਤੇ ਗੱਡੀ ਉਪਲਬੱਧ ਕਰਵਾਉਣ ਲਈ ਰਾਣਾ ਪੁਲੀਸ ਵਾਲਿਆਂ ਨਾਲ ਮਿਲ ਕੇ ਜੇਲ੍ਹ ਵਿੱਚੋਂ ਬਾਹਰ  ਕਈ ਘੰਟਿਆਂ ਤੱਕ ਆਪਣੇ ਲੋਕਾਂ ਦੇ ਵਿੱਚ ਗੁਜਾਰਣਾ ਚਾਹੁੰਦਾ ਹੈ। ਪਿਛਲੇ  ਦਿਨੀ ਹੀ ਰਾਣਾ ਦੇ ਲਈ ਬਰਾਂਡਿਡ ਕੱਪੜੇ ਉਸਦੇ ਪਰਿਵਾਰਕ ਮੈਂਬਰਾਂ ਨੇ ਪਹੁੰਚਾਏ ਹਨ ।

No comments: