jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 7 April 2013

ਪੰਜਾਬ ਸਰਕਾਰ ਵਲੋਂ ਦਵਾਈਆਂ ਅਤੇ ਫੰਡ ਆਣ ਦੇ ਬਾਬਜੂਦ ਵੀ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਨਹੀਂ ਦਿੰਦਾ ਬੀ ਬੀ ਐਮ ਬੀ ਹਸਪਤਾਲ ਨੰਗਲ।

www.sabblok.blogspot.com
ਕੁਲਦੀਪ ਚੰਦ  
ਸਰਕਾਰ ਵਲੋਂ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੀ ਸਹਾਇਤਾ ਨਾਲ ਅਪਣੇ ਰਾਜ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਹਰ ਸਾਲ ਕਰੋੜ੍ਹਾਂ ਰੁਪਏ ਖਰਚੇ ਜਾ ਰਹੇ ਹਨ। ਨੰਗਲ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਸਿਹਤ ਸਹੂਲਤਾਂ ਲਈ ਪ੍ਰਮੁੱਖ ਤੌਰ ਤੇ ਕੇਵਲ ਬੀ ਬੀ ਐਮ ਬੀ ਹਸਪਤਾਲ ਤੇ ਹੀ ਨਿਰਭਰ ਹਨ। ਪਰ ਇਲਾਕੇ ਦੇ ਦਰਜ਼ਨਾਂ ਪਿੰਡਾਂ ਦੇ ਗਰੀਬ ਲੋਕ ਸਿਹਤ ਸਹੂਲਤਾਂ ਲਈ ਪ੍ਰੇਸ਼ਾਨ ਰਹਿੰਦੇ ਹਨ ਕਿਉਂਕਿ ਇਸ ਹਸਪਤਾਲ ਵਲੋਂ ਉਹਨਾਂ ਮਰੀਜ਼ਾਂ ਨੂੰ ਪ੍ਰਾਇਵੇਟ ਮਰੀਜ਼ ਮੰਨਿਆਂ ਜਾਂਦਾ ਹੈ ਅਤੇ ਉਹਨਾਂ ਤੋਂ ਹਰ ਤਰਾਂ ਦੀ ਹੈਲਥ ਸਰਵਿਸ ਦੇ ਪੈਸੇ ਚਾਰਜ਼ ਕੀਤੇ ਜਾਂਦੇ ਹਨ। ਇਸ ਤਰਾਂ ਇਸ ਹਸਪਤਾਲ ਵਿੱਚ ਗੈਰ ਬੀ ਬੀ ਐਮ ਬੀ ਕਰਮਚਾਰੀ ਲੋਕਾਂ ਲਈ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੈਸੇ ਵਸੂਲੇ ਜਾਂਦੇ ਹਨ। ਨੰਗਲ ਇਲਾਕੇ ਅਤੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਦਰਜ਼ਨਾਂ ਪਿੰਡਾਂ ਦੇ ਲੋਕ ਕੋਈ ਹੋਰ ਹਸਪਤਾਲ ਨਾ ਹੋਣ ਕਾਰਨ ਕੇਵਲ ਇਸ ਹਸਪਤਾਲ ਤੇ ਹੀ ਨਿਰਭਰ ਹਨ। ਬੀ ਬੀ ਐਮ ਬੀ ਦੇ ਪ੍ਰਮੁੱਖ ਪ੍ਰੋਜੈਕਟ ਭਾਖੜ੍ਹਾ-ਨੰਗਲ ਪ੍ਰੋਜੈਕਟ ਲਈ ਜਿਹਨਾਂ ਪਿੰਡਾਂ ਦੀ ਜਮੀਨ ਲਈ ਗਈ ਹੈ ਉਹਨਾ ਪਿੰਡਾਂ ਦੇ ਲੋਕਾਂ ਨੂੰ ਵੀ ਸਿਹਤ ਸਹੂਲਤਾਂ ਲਈ ਦਰ-ਦਰ ਠੋਕਰਾਂ ਖਾਣੀਆਂ ਪੈਂਦੀਆਂ ਹਨ ਅਤੇ ਉਪਰੋਕਤ ਫੀਸ ਦੇ ਕੇ ਹੀ ਅਪਣਾ ਇਲਾਜ਼ ਕਰਵਾਉਣਾ ਪੈਂਦਾ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਰਾਸ਼ਟਰੀ ਪੇਂਡੂ ਸਿਹਤ ਮਿਸ਼ਨ ਪੰਜਾਬ ਦੇ ਮਿਸ਼ਨ ਡਾਇਰੈਕਟਰ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਪੱਤਰ ਨੰਬਰ ਪੀਆਰਓਸੀ-ਪੀਬੀ-2011/11300-19 ਮਿਤੀ 20-06-2011 ਰਾਹੀਂ ਕਿਹਾ ਸੀ ਕਿ ਸੀਜ਼ੇਰੀਅਨ/ਡਿਲੀਵਰੀ ਕਿਟ ਅਤੇ ਪੀ ਐਚ ਸੀ ਕਿੱਟ ਦੀ ਦਵਾਈਆਂ ਦੀ ਲਿਸਟ ਲੇਬਰ ਰੂਮ ਅਤੇ ਅਧੀਨ ਆਉਂਦੀਆਂ ਸਿਹਤ ਸੰਸਥਾਵਾਂ ਦੀਆਂ ਦੀਵਾਰਾਂ ਤੇ ਡਿਸਪਲੇਅ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਮਿਲਦੀ ਰਹੇ ਕਿ ਇਹ ਦਵਾਈਆਂ ਸਿਹਤ ਸੰਸਥਾਵਾਂ ਵਿੱਚ ਸਿਹਤ ਵਿਭਾਗ ਵੱਲੋਂ ਕੈਸ਼ ਲੈਸ ਡਿਲੀਵਰੀਜ਼ ਨੂੰ ਉਤਸ਼ਾਹਿਤ ਕਰਨ ਲਈ ਮੁਫ਼ਤ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਇਸਦੇ ਲਈ ਮੁੱਖ ਦਫ਼ਤਰ ਵੱਲੋਂ ਸੀਜ਼ੇਰੀਅਨ/ਨੌਰਮਲ ਡਿਲੀਵਰੀ ਕਿੱਟ ਅਤੇ ਪੀ ਐਚ ਸੀ ਕਿੱਟ ਦੀਆਂ ਦਵਾਈਆਂ ਲਈ ਬਜਟ ਭੇਜਿਆ ਗਿਆ ਸੀ। ਸਭ ਕਿੱਟਾਂ ਦੀਆਂ ਦਵਾਈਆਂ ਦੀ ਲਿਸਟ ਵੀ ਇਹਨਾਂ ਪੱਤਰਾਂ ਰਾਹੀਂ ਭੇਜੀ ਗਈ ਸੀ। ਪਰ ਅਜੇ ਤੱਕ ਬੀ ਬੀ ਐਮ ਬੀ ਹਸਪਤਾਲ ਨੰਗਲ ਨੇ ਨਾ ਤਾਂ ਮੁਫਤ ਜਣੇਪਾ ਯੋਜਨਾ ਨੂੰ ਲਾਗੂ ਕੀਤਾ ਹੈ ਅਤੇ ਨਾ ਹੀ ਦਵਾਈਆਂ ਦੀ ਲਿਸਟ ਨੂੰ ਹਸਪਤਾਲ ਵਿੱਚ ਕਿਤੇ ਡਿਸਪਲੇਅ ਕੀਤਾ ਹੈ। ਸੂਚਨਾ ਦਾ ਅਧਿਕਾਰ 2005 ਰਾਹੀਂ ਪਤਾ ਲੱਗਿਆ ਕਿ ਇਸ ਹਸਪਤਾਲ ਵਿੱਚ ਪੰਜਾਬ ਸਰਕਾਰ ਦੀ ਮੁਫਤ ਜਣੇਪਾ ਯੋਜਨਾ ਲਾਗੂ ਨਹੀਂ ਕੀਤੀ ਗਈ ਹੈ ਅਤੇ ਜਣੇਪੇ ਲਈ ਗਰਭਵਤੀ ਔਰਤਾਂ ਤੋਂ ਬਾਹਰੋਂ ਦਵਾਈਆਂ ਮੰਗਵਾਈਆਂ ਜਾਂਦੀਆ ਹਨ। ਬੀ ਬੀ ਐਮ ਬੀ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਦੀਆਂ ਕਈ ਵਾਰ ਸ਼ਿਕਾਇਤਾਂ ਹੋ ਚੁੱਕੀਆਂ ਹਨ ਅਤੇ ਡਾਕਟਰਾਂ ਦੀ ਅਣਗਹਿਲੀ ਦੀਆਂ ਖਬਰਾਂ ਅਖਬਾਰਾਂ ਵਿੱਚ ਲੱਗਦੀਆਂ ਰਹਿੰਦੀਆਂ ਹਨ। ਜੇਕਰ ਕੋਈ ਵਿਅਕਤੀ ਬੀ ਬੀ ਐਮ ਬੀ ਹਸਪਤਾਲ ਦੇ ਕਿਸੇ ਡਾਕਟਰ ਦੀ ਸ਼ਿਕਾਇਤ ਕਰਦਾ ਹੈ ਤਾਂ ਬੀ ਬੀ ਹਸਪਤਾਲ ਦੇ ਹੀ ਡਾਕਟਰਾਂ ਦੀ ਟੀਮ ਬਣਾ ਕੇ ਜਾਂਚ ਕਰਨ ਦੇ ਨਾਮ ਤੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ ਅਤੇ ਸ਼ਿਕਾਇਤ ਨੂੰ ਝੂਠੀ ਅਤੇ ਬੇਬੁਨਿਆਦ ਕਰਾਰ ਦੇ ਕੇ ਜਾਂਚ ਖਤਮ ਕਰ ਦਿੱਤੀ ਜਾਂਦੀ ਹੈ ਅਤੇ ਡਾਕਟਰ ਨੂੰ ਨਿਰਦੋਸ਼ ਕਰਾਰ ਦੇ ਦਿੱਤਾ ਜਾਂਦਾ ਹੈ। ਬੀ ਬੀ ਐਮ ਬੀ ਹਸਪਤਾਲ ਵਿੱਚ ਤੈਨਾਤ ਡਾਕਟਰ ਜੋ ਕਿ ਪੰਜਾਬ ਸਰਕਾਰ ਦੇ ਹਨ ਪਰ ਪੰਜਾਬ ਸਰਕਾਰ ਦੇ ਹੁਕਮਾਂ ਦੀ ਵੀ ਪਾਲਣਾ ਨਹੀਂ ਕਰਦੇ ਹਨ। ਬੀ ਬੀ ਐਮ ਬੀ ਹਸਪਤਾਲ ਦੀ ਆਰ ਟੀ ਆਈ ਰਾਹੀਂ ਮੰਗੀ ਗਈ ਸੂਚਨਾ ਵਿੱਚ ਪਤਾ ਲੱਗਿਆ ਕਿ ਹਸਪਤਾਲ ਦੇ ਅਧਿਕਾਰੀਆਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਤੇ ਪੰਜਾਬ ਸਰਕਾਰ ਦੇ ਨਿਯਮ ਲਾਗੂ ਹੁੰਦੇ ਹਨ ਜਾਂ ਨਹੀ। ਆਰ ਟੀ ਆਈ ਰਾਹੀਂ ਹੀ ਪਤਾ ਲੱਗਿਆ ਕਿ ਇਸ ਹਸਪਤਾਲ ਦੇ ਡਾਕਟਰਾਂ ਨੂੰ ਜਦੋਂ ਐਮਰਜੈਂਸੀ ਵਿੱਚ ਮਰੀਜ਼ਾਂ ਨੂੰ ਦੇਖਣ ਲਈ ਸੱਦਿਆ ਜਾਂਦਾ ਹੈ ਤਾਂ ਡਾਕਟਰ ਮਰੀਜ਼ਾਂ ਨੂੰ ਆ ਕੇ ਦੇਖਣ ਦੀ ਥਾਂ ਤੇ ਫੋਨ ਤੇ ਹੀ ਮਰੀਜ਼ਾਂ ਨੂੰ ਪੀ ਜੀ ਆਈ ਰੈਫਰ ਕਰ ਦਿੰਦੇ ਹਨ। ਬੀ ਬੀ ਐਮ ਬੀ ਹਸਪਤਾਲ ਦੇ ਡਾਕਟਰ ਸਿਵਲ ਸਰਜਨ ਰੂਪਨਗਰ ਵੱਲੋਂ ਕੀਤੀ ਜਾਂਦੀ ਜਾਂਚ ਵਿੱਚ ਸ਼ਾਮਿਲ ਨਹੀਂ ਹੁੰਦੇ ਹਨ ਅਤੇ ਕਹਿ ਦਿੰਦੇ ਹਨ ਕਿ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਸਾਡੀ ਜਾਂਚ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਸੀਂ ਪੰਜਾਬ ਸਰਕਾਰ ਦੇ ਅਧੀਨ ਨਹੀਂ ਹਾਂ। ਇਸ ਬਾਰੇ ਸਿਵਲ ਸਰਜਨ ਰੂਪਨਗਰ ਨੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਪੱਤਰ ਨੰਬਰ ਸਿ:ਸ/11/443 ਮਿਤੀ 02.11.2011 ਰਾਹੀਂ ਸੂਚਿਤ ਵੀ ਕੀਤਾ ਹੈ ਕਿ ਬੀ ਬੀ ਐਮ ਬੀ ਹਸਪਤਾਲ ਨੰਗਲ ਦੇ ਡਾਕਟਰਾਂ ਦੀ ਸ਼ਿਕਾਇਤ ਦੀ ਜਾਂਚ ਲਈ ਡਾਕਟਰਾਂ ਨੂੰ ਬੁਲਾਇਆ ਗਿਆ ਸੀ ਕਿ ਪਰ ਇਹਨਾਂ ਡਾਕਟਰਾਂ ਨੇ ਜਾਂਚ ਵਿੱਚ ਸ਼ਾਮਿਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਬੀ ਬੀ ਐਮ ਬੀ ਹਸਪਤਾਲ ਨੰਗਲ ਦੇ ਡਾਕਟਰਾਂ ਦੀ ਜਾਂਚ ਨਹੀਂ ਕਰ ਸਕਦੇ ਹਨ। ਬੀ ਬੀ ਐਮ ਬੀ ਹਸਪਤਾਲ ਨੰਗਲ ਨੂੰ ਐਨ ਆਰ ਐਚ ਐਮ ਅਧੀਨ ਸਿਵਲ ਸਰਜਨ ਰੂਪਨਗਰ ਵੱਲੋਂ ਫੰਡ ਜਾਰੀ ਕੀਤੇ ਜਾਂਦੇ ਹਨ। ਸਿਵਲ ਸਰਜਨ ਰੂਪਨਗਰ ਵੱਲੋਂ ਪੱਤਰ ਨੰਬਰ ਐਨ ਆਰ ਐਚ ਐਮ/ਵਿੱਤ/12/221/22 ਮਿਤੀ 24.05.2012 ਰਾਹੀਂ ਬੀ ਬੀ ਐਮ ਬੀ ਹਸਪਤਾਲ ਨੰਗਲ ਨੂੰ ਕੰਪਨਸ਼ੇਸ਼ਨ ਟੂ ਸਟਰਲਾਈਜੇਸ਼ਨ ਲਈ 50000/- ਰੁਪਏ ਅਤੇ ਐਨਾਸਥੈਟਕਿਸ ਡਾਕਟਰ ਦੇ ਸਟਾਈਪੰਡ ਲਈ 25000/- ਰੁਪਏ ਭੇਜੇ ਹਨ। ਇਸੇ ਤਰ੍ਹਾਂ ਸਿਵਲ ਸਰਜਨ ਰੂਪਨਗਰ ਵੱਲੋਂ ਪੱਤਰ ਨੰਬਰ ਐਨ ਆਰ ਐਚ ਐਮ/ਵਿੱਤ/12/214-19 ਮਿਤੀ 24.05.2012 ਰਾਹੀਂ ਮਾਤਾ ਕੁਸ਼ੱਲਿਆ ਕਲਿਆਣ ਸਕੀਮ ਦੇ ਫੰਡ ਦੇ ਸਾਲ 2012-13 ਲਈ 555000/- ਰੁਪਏ ਭੇਜੇ ਹਨ। ਜੇਕਰ ਸਿਵਲ ਸਰਜਨ ਇਸ ਹਸਪਤਾਲ ਨੂੰ ਫੰਡ ਜਾਰੀ ਸਕਦਾ ਹੈ ਤਾਂ ਫਿਰ ਇਸ ਹਸਪਤਾਲ ਦੇ ਡਾਕਟਰਾਂ ਦੀ ਜਾਂਚ ਕਿਉਂ ਨਹੀਂ ਕਰ ਸਕਦਾ ਹੈ? ਕੀ ਇਸ ਹਸਪਤਾਲ ਦੇ ਡਾਕਟਰਾਂ ਦੀ ਸ਼ਿਕਾਇਤ ਦੀ ਜਾਂਚ ਸਿਰਫ ਇਸੇ ਹਸਪਤਾਲ ਦੇ ਡਾਕਟਰ ਹੀ ਕਰ ਸਕਦੇ ਹਨ?

No comments: