jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 7 April 2013

ਦਲਿਤ ਨਾਬਾਲਗ ਸਕੂਲੀ ਵਿਦਿਆਰਥਣ ਦੀ ਹੋਈ ਖੁਦਕੁਸ਼ੀ ਅਤੇ ਮੋਤ ਦੇ ਕਾਰਨਾ ਦੀ ਜਾਂਚ ਲਈ ਅਨੂਸੂਚਿਤ ਜਾਤਿ ਆਯੋਗ ਨੇ ਕੀਤੀ ਕਾਰਵਾਈ ਸ਼ੁਰੂ।

www.sabblok.blogspot.com

ਕੁਲਦੀਪ ਚੰਦ 
ਦੋ ਮਹੀਨੇ ਪਹਿਲਾਂ ਨੰਗਲ ਨਾਲ ਲੱਗਦੇ ਇੱਕ ਪਿੰਡ ਮਗਲੂਰ ਵਿੱਚ ਅੱਠਵੀਂ ਕਲਾਸ ਦੀ ਦਲਿਤ ਵਿਦਿਆਰਥਣ ਸੀਮਾ (ਕਾਲਪਨਿਕ ਨਾਮ) ਨੇ ਕੋਈ ਜਹਿਰੀਲੀ ਚੀਜ਼ ਖਾਕੇ ਅਪਣੀ ਜੀਵਨ ਲੀਲ੍ਹਾ ਖਤਮ ਕਰ ਲਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਸਿਰਫ ਇੱਕ ਵਿਅਕਤੀ ਖਿਲਾਫ ਹੀ ਪੱਰਚਾ ਦਰਜ਼ ਕੀਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਅਨੂਸੂਚਿਤ ਜਾਤਿ ਨਾਲ ਸਬੰਧ ਰੱਖਦੀ ਸੀ ਅਤੇ ਸਰਕਾਰੀ ਸਕੂਲ ਦੀ ਅੱਠਵੀਂ ਕਲਾਸ ਵਿੱਚ ਪੜਦੀ ਸੀ। ਇਸ ਨਾਬਾਲਿਗ ਲੜਕੀ ਨੂੰ 6 ਫਰਵਰੀ ਨੂੰ ਪਿੰਡ ਜਾਂਦਲਾ ਦਾ ਇਕ ਵਿਆਹੁਤਾ ਗੈਰ ਦਲਿਤ ਵਿਅਕਤੀ ਜਿਸਦੀ ਉਮਰ ਲੱਗਭੱਗ 26 ਸਾਲ ਹੈ ਅਤੇ ਦੋ ਬੱਚਿਆਂ ਦਾ ਬਾਪ ਹੈ ਸਕੂਲ ਸਮੇਂ ਦੌਰਾਨ ਹੀ ਸਕੂਲ ਤੋਂ ਲੈ ਗਿਆ ਸੀ ਅਤੇ ਜਦੋਂ ਵਾਪਸ ਸਕੂਲ ਛੱਡਣ ਆਇਆ ਤਾਂ ਸਕੂਲ ਮੁਖੀ ਨੇ ਲੜਕੀ ਦੇ ਮਾਪਿਆਂ ਅਤੇ ਪਿੰਡ ਦੀ ਪੰਚਾਇਤ ਸਮੇਤ ਹੋਰ ਪਿੰਡ ਵਾਸੀਆਂ ਨੂੰ ਬੁਲਾਕੇ ਇਸ ਘਟਨਾ ਬਾਰੇ ਦੱਸਿਆ। ਪਿੰਡ ਦੀ ਪੰਚਾਇਤ, ਸਕੂਲ ਸਟਾਫ ਅਤੇ ਹੋਰ ਪਤਵੰਤੇ ਸੱਜਣਾ ਨੇ ਗਰੀਬ ਦਲਿਤ ਪਰਿਵਾਰ ਦੀ ਇਸ ਨਾਬਾਲਿਗ ਲੜਕੀ ਅਤੇ ਉਸਦੇ ਬਾਪ ਨੂੰ ਨੂੰ ਹੀ ਬੁਰਾ ਭਲਾ ਕਿਹਾ ਅਤੇ ਇਸ ਮਾਮਲੇ ਨੂੰ ਅਪਣੇ ਪੱਧਰ ਤੇ ਹੀ ਨਿਵੇੜ ਦਿਤਾ। ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ ਨੂੰ ਨਿਵੇੜਣ ਲਈ ਸਮਾਜ ਦੇ ਕੁੱਝ ਕੋਝੇ ਠੇਕਦਾਰਾਂ ਨੇ ਪੈਸੇ ਵੀ ਲਏ ਸਨ ਅਤੇ ਕੁੱਝ ਪੈਸੇ ਲੜਕੀ ਦੇ ਪਰਿਵਾਰ ਨੂੰ ਵੀ ਦਿੱਤੇ ਸਨ। 7 ਫਰਵਰੀ ਨੂੰ ਉਸ ਗਰੀਬ ਲੜਕੀ ਨੇ ਸਮਾਜ ਦੇ ਕੋਝੇ ਠੇਕੇਦਾਰਾਂ ਦੀ ਜ਼ਲਾਲਤ ਤੋਂ ਦੁਖੀ ਹੋਕੇ ਜਹਰੀਲੀ ਚੀਜ਼ ਖਾਕੇ ਆਤਮਹੱਤਿਆ ਕਰ ਲਈ ਤੇ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਸੀ। ਇਸ ਘਟਨਾ ਨੂੰ ਲੈਕੇ ਪੁਲਿਸ ਨੇ ਮੁੱਖ ਦੋਸ਼ੀ ਵਿਅਕਤੀ ਖਿਲਾਫ ਹੀ ਪੱਰਚਾ ਦਰਜ਼ ਕੀਤਾ ਸੀ। ਪੁਲਿਸ ਨੇ ਸਕੂਲ ਸਟਾਫ, ਪੰਚਾਇਤ ਅਤੇ ਹੋਰ ਪਤਵੰਤੇ ਸੱਜਣਾਂ ਜਿਨ੍ਹਾਂ ਨੇ ਇਸ ਘਟਨਾਂ ਨੂੰ ਛਪਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਸੀ। ਪੁਲਿਸ ਨੇ ਇਸ ਘਟਨਾਂ ਅਤੇ ਮੋਤ ਨੂੰ ਆਤਮਹੱਤਿਆ ਦੱਸਕੇ ਆਤਮਹੱਤਿਆ ਲਈ ਉਕਸਾਣ ਵਾਲੇ ਇੱਕ ਵਿਅਕਤੀ ਖਿਲਾਫ ਹੀ ਪੱਰਚਾ ਦਰਜ ਕੀਤਾ ਹੈ। ਪੁਲਿਸ ਨੇ ਇਸ ਘਟਨਾਂ ਲਈ ਜਿੰਮੇਵਾਰ ਸਮਾਜ ਦੇ ਹੋਰ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਹੀ ਬਣਦੀ ਕਾਰਵਾਈ ਕੀਤੀ ਗਈ ਹੈ। ਪੁਲਿਸ ਅਤੇ ਪ੍ਰਸ਼ਾਸਨ ਨੇ ਆਪ ਮਾਮਲੇ ਦੀ ਗੰਭੀਰਤਾ ਤੱਕ ਜਾਂਚ ਨਹੀਂ ਕੀਤੀ। ਪੁਲਿਸ ਨੇ ਇਸ ਮਾਮਲੇ ਵਿੱਚ ਅਨੂਸੂਚਿਤ ਜਾਤਿ ਅਤੇ ਜਨਜਾਤਿ ਅਤਿੱਆਚਾਰ ਰੋਕੂ ਐਕਟ ਅਧੀਨ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ ਜਦਕਿ ਇਸ ਮਾਮਲੇ ਵਿੱਚ ਮ੍ਰਿਤਕ ਲੜਕੀ ਅਨੂਸੂਚਿਤ ਜਾਤਿ ਨਾਲ ਸਬੰਧਤ ਸੀ ਅਤੇ ਮੁੱਖ ਦੋਸ਼ੀ ਵਿਅਕਤੀ ਵਿਅਕਤੀ ਅਨਿਲ ਕੁਮਾਰ ਗੈਰ ਦਲਿਤ ਪੰਡਤ ਜਾਤਿ ਨਾਲ ਸਬੰਧ ਰੱਖਦਾ ਹੈ। ਪੁਲਿਸ ਪ੍ਰਸ਼ਾਸਨ ਦੀ ਅਧੂਰੀ ਕਾਰਵਾਈ ਖਿਲਾਫ ਨੰਗਲ ਵਾਸੀ ਦਲਿਤ ਫਾਂਊਡੇਸ਼ਨ ਦੇ ਫੈਲੋ ਕੁਲਦੀਪ ਚੰਦ ਨੇ ਪੰਜਾਬ ਰਾਜ ਅਨੂਸੂਚਿਤ ਜਾਤਿ ਆਯੋਗ ਨੂੰ ਸ਼ਿਕਾਇਤ ਭੇਜਕੇ ਬਣਦੀ ਜਾਂਚ ਅਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ। ਆਯੋਗ ਨੇ ਇਸ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਪੰਜਾਬ ਰਾਜ ਅਨੂਸੂਚਿਤ ਜਾੀਆ ਕਮਿਸ਼ਨ ਨੇ ਪੱਤਰ ਨੰਬਰ ਸ (ਗ) 323/13/ਪਰਅਜਕ/2013/2250 ਮਿਤੀ 01 ਅਪ੍ਰੈਲ, 2013 ਭੇਜਕੇ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਚੰਡੀਗੜ੍ਹ ਨੂੰ ਇਸ ਮਾਮਲੇ ਸਬੰਧੀ ਸੂਚਨਾ ਅਤੇ ਜਾਣਕਾਰੀ ਦੀ ਰਿਪੋਰਟ ਇੱਕ ਮਹੀਨੇ ਦੇ ਅੰਦਰ ਅੰਦਰ ਭੇਜਣ ਲਈ ਕਿਹਾ ਹੈ।

No comments: