jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 14 April 2013

ਪੰਚਾਇਤਾਂ ਅਜੇ ਭੰਗ ਨਹੀਂ ਹੋਈਆਂ-ਕੰਮ ਕਰਦੀਆਂ ਰਹਿਣਗੀਆਂ

www.sabblok.blogspot.com
ਚੰਡੀਗੜ੍ਹ, 13 ਅਪ੍ਰੈਲ -ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਵੱਲੋਂ ਬੀਤੇ ਦਿਨ ਅਜੀਤਗੜ੍ਹ ਵਿਖੇ ਇਕ ਪੈ੍ਰਸ ਕਾਨਫ਼ਰੰਸ ਦੌਰਾਨ ਰਾਜ ਦੀਆਂ ਸਾਰੀਆਂ 12775 ਪੰਚਾਇਤਾਂ ਭੰਗ ਕਰਨ ਬਾਰੇ ਕੀਤੇ ਗਏ ਐਲਾਨ ਸਬੰਧੀ ਸਰਕਾਰੀ ਬੁਲਾਰੇ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ''ਅਸਲੀਅਤ ਤਾਂ ਇਹ ਹੈ ਕਿ ਪੰਚਾਇਤ ਚੋਣਾਂ ਸਬੰਧੀ ਮਾਮਲਾ ਰਾਜ ਚੋਣ ਕਮਿਸ਼ਨ ਦੇ ਕੇਵਲ ਧਿਆਨ ਵਿਚ ਹੀ ਲਿਆਂਦਾ ਗਿਆ ਹੈ |'' ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਾਇਤੀ ਚੋਣਾਂ ਸਬੰਧੀ ਤਾਰੀਕ ਦਾ ਐਲਾਨ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਰਾਜ ਚੋਣ ਕਮਿਸ਼ਨ ਵੱਲੋਂ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ | ਇਸ ਕਰਕੇ ਕਾਨੂੰਨੀ ਮੱਦਾਂ ਨੂੰ ਮੱਦੇਨਜ਼ਰ ਰੱਖਦਿਆਂ ਸਾਰੀਆਂ ਪੰਚਾਇਤਾਂ ਅਗਲੇ ਹੁਕਮਾਂ ਤੱਕ ਆਪਣਾ ਕੰਮ ਕਾਜ ਕਰਦੀਆਂ ਰਹਿਣਗੀਆਂ | ਪੰਚਾਇਤਾਂ ਭੰਗ ਕਰਨ ਅਤੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਪ੍ਰਕਿਰਿਆ ਬਾਅਦ ਵਿਚ ਕੀਤੀ ਜਾਵੇਗੀ | ਬੁਲਾਰੇ ਨੇ ਵਿਚਾਰ ਪ੍ਰਗਟ ਕੀਤਾ ਕਿ ਤਕਨੀਕੀ ਘਾਟ ਕਾਰਨ ਪੈਦਾ ਹੋਏ ਖਲਾਅ ਲਈ ਡੂੰਘਾ ਖੇਦ ਹੈ | ਇਸ ਦੌਰਾਨ ਕਾਨੂੰਨੀ ਹਲਕਿਆਂ ਨੇ ਕਿਹਾ ਕਿ ਜਦੋਂ ਤੱਕ ਪੰਚਾਇਤਾਂ ਦੀਆਂ ਚੋਣਾਂ ਮੁਕੰਮਲ ਨਹੀਂ ਹੋ ਜਾਂਦੀਆਂ ਤੱਦ ਤੱਕ ਉਹ ਕੰਮ ਕਰ ਸਕਦੀਆਂ ਹਨ |

No comments: