jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 14 April 2013

ਭੁੱਲਰ ਮਾਮਲੇ 'ਤੇ ਅਕਾਲੀ ਦਲ ਦਾ ਵਫ਼ਦ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਮਿਲੇਗਾ

www.sabblok.blogspot.com


ਚੰਡੀਗੜ੍ਹ, 13 ਅਪ੍ਰੈਲ -----ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਨੇ ਸੁਪਰੀਮ ਕੋਰਟ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੰੂ ਉਮਰ ਕੈਦ 'ਚ ਤਬਦੀਲ ਕਰਨ ਲਈ ਦਾਇਰ ਕੀਤੀ ਪਟੀਸ਼ਨ ਨੰੂ ਰੱਦ ਕੀਤੇ ਜਾਣ ਨੰੂ ਬਹੁਤ ਹੀ ਦੁਖਦਾਈ, ਮੰਦਭਾਗਾ ਤੇ ਚਿੰਤਾਜਨਕ ਕਰਾਰ ਦਿੱਤਾ ਹੈ | ਮੀਟਿੰਗ ਮਗਰੋਂ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਰਾਸ਼ਟਰੀ ਮਾਮਲਿਆਂ ਬਾਰੇ ਸਲਾਹਕਾਰ ਹਰਚਰਨ ਬੈਂਸ ਨੇ ਦੱਸਿਆ ਕਿ ਇਸ ਮਾਮਲੇ 'ਤੇ ਸ. ਬਾਦਲ ਅਤੇ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਦਾ ਇਕ ਵਫਦ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਸੁਸ਼ੀਲ ਕੁਮਾਰ ਸ਼ਿੰਦੇ ਨਾਲ ਮੁਲਾਕਾਤ ਕਰੇਗਾ ਅਤੇ ਉਹਨਾਂ ਨੰੂ ਅਪੀਲ ਕਰੇਗਾ ਕਿ ਇਸ ਮੌਕੇ ਨਿਆਂਇਕ ਫੈਸਲੇ ਉਪਰੰਤ ਵੀ ਕਾਫੀ ਸੂਝ ਬੂਝ ਨਾਲ ਕੰਮ ਲੈਣ ਦੀ ਜ਼ਰੂਰਤ ਹੈ ਤਾਂ ਕਿ ਦੇਸ਼ ਦੀ
ਖਾਸ ਤੌਰ 'ਤੇ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਖਤਰਾ ਸਾਬਤ ਹੋਣ ਵਾਲੇ ਕਿਸੇ ਵੀ ਕਦਮ ਤੋਂ ਬਚਿਆ ਜਾ ਸਕੇ | ਉਨ੍ਹਾਂ ਨੇ ਦੱਸਿਆ ਕਿ ਇਹ ਵਫਦ ਇਸ ਸੰਬੰਧ ਵਿਚ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਨਾਲ ਵੱਖਰੇ ਤੌਰ 'ਤੇ ਵੀ ਮੁਲਾਕਾਤ ਕਰੇਗਾ | ਇਸ ਦੌਰਾਨ ਅਕਾਲੀ ਦਲ ਦੀ ਕੋਰ ਕਮੇਟੀ ਨੇ ਪਾਸ ਕੀਤੇ ਇਕ ਮਤੇ ਵਿਚ ਦੇਸ਼ ਦੇ ਸਾਰੇ ਅਮਨ ਪਸੰਦ ਨਾਗਰਿਕਾਂ ਅਤੇ ਪ੍ਰਸਿੱਧੀ ਪ੍ਰਾਪਤ ਜਨਤਕ ਆਗੂਆਂ ਨੰੂ ਅਪੀਲ ਕੀਤੀ ਕਿ ਉਹ ਇਸ ਮਸਲੇ ਦੇ ਇਸ ਤਰੀਕੇ ਨਾਲ ਹੱਲ ਕੱਢਣ ਲਈ ਕੰਮ ਕਰਨ ਜਿਸ ਨਾਲ ਦੇਸ਼ ਵਿਚ ਵੱਖ-ਵੱਖ ਫਿਰਕਿਆਂ ਦਰਮਿਆਨ ਸੰਬੰਧਾਂ ਦੀ ਭਾਵੁਕ ਸਾਂਝ ਹੋਰ ਮਜ਼ਬੂਤ ਹੋ ਸਕੇ | ਕੋਰ ਕਮੇਟੀ ਨੇ ਇਹ ਵੀ ਆਖਿਆ ਕਿ ਸੁਪਰੀਮ ਕੋਰਟ ਦਾ ਫੈਸਲਾ ਪ੍ਰੋਫੈਸਰ ਭੁੱਲਰ ਦੀ ਸਿਹਤ ਦੇ ਆਧਾਰ 'ਤੇ ਵੀ ਲਾਗੂ ਨਹੀਂ ਕੀਤਾ ਜਾ ਸਕਦਾ | ਮਤੇ ਵਿਚ ਆਖਿਆ ਗਿਆ ਕਿ ਇਸ ਮਾਮਲੇ ਵਿਚ ਬੁਨਿਆਦੀ ਮਨੁੱਖੀ ਅਤੇ ਕਾਨੰੂਨੀ ਪੱਖਾਂ ਨੰੂ ਦਰ ਕਿਨਾਰ ਕਰ ਕੇ ਫੈਸਲੇ ਨੰੂ ਲਾਗੂ ਕਰਨ ਨਾਲ ਲੋਕਾਂ ਵਿਚ ਗਲਤ ਸੰਦੇਸ਼ ਜਾਵੇਗਾ | ਕੋਰ ਕਮੇਟੀ ਨੇ ਆਖਿਆ ਕਿ ਇਸ ਫੈਸਲੇ ਨਾਲ ਇਹ ਭਾਵਨਾ ਜ਼ਰੂਰ ਮਜ਼ਬੂਤ ਹੋਵੇਗੀ ਕਿ ਦਿੱਲੀ ਅਤੇ ਕੇਂਦਰ ਸਰਕਾਰਾਂ 1984 ਵਿਚ ਦਿੱਲੀ ਅਤੇ ਦੇਸ਼ ਦੇ ਹੋਰ ਭਾਗਾਂ ਵਿਚ ਹਜ਼ਾਰਾਂ ਮਾਸੂਮ ਤੇ ਨਿਰਦੋਸ਼ ਸਿੱਖਾਂ ਦੇ ਬੇਰਹਿਮੀ ਨਾਲ ਕੀਤੇ ਕਤਲੇਆਮ ਦੇ ਮਾਮਲੇ ਵਿਚ ਕਿਸੇ ਵੀ ਨੰੂ ਵੀ ਮਿਸਾਲੀ ਸਜ਼ਾ ਦੇਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀਆਂ ਹਨ | ਇਸ ਕਤਲੇਆਮ ਦੇ ਦੋਸ਼ੀ ਨਾ ਸਿਰਫ ਖੁਲ੍ਹੇਆਮ ਘੁੰਮ ਰਹੇ ਹਨ ਬਲਕਿ ਉਹਨਾਂ ਨੰੂ ਉਚੀਆਂ ਸਿਆਸੀ ਪਦਵੀਆਂ ਨਾਲ ਨਿਵਾਜਿਆ ਵੀ ਜਾ ਰਿਹਾ ਹੈ | ਅਜਿਹੇ ਹਾਲਾਤ ਵਿਚ ਪ੍ਰੋਫੈਸਰ ਭੁੱਲਰ ਦੀ ਪਟੀਸ਼ਨ ਰੱਦ ਕੀਤੇ ਜਾਣ ਨਾਲ ਸਿੱਖ ਭਾਈਚਾਰੇ ਵਿਚ ਇਸ ਧਾਰਨਾ ਨੰੂ ਹੋਰ ਬੱਲ ਮਿਲਿਆ ਹੈ ਕਿ ਦੇਸ਼ ਵਿਚ ਦੋ ਤਰ੍ਹਾਂ ਦੇ ਕਾਨੰੂਨ ਲਾਗੂ ਹਨ ਅਤੇ ਨਿਆਂ ਦੀਆਂ ਅਦਾਲਤਾਂ ਵਿਚ ਵੀ ਭਾਈਚਾਰੇ ਨਾਲ ਵਿਤਕਰਾ ਹੋ ਰਿਹਾ ਹੈ | ਮੀਟਿੰਗ ਵਿਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਜਥੇਦਾਰ ਤੋਤਾ ਸਿੰਘ, ਜਨਮੇਜਾ ਸਿੰਘ ਸੇਖੋਂ, ਨਿਰਮਲ ਸਿੰਘ ਕਾਹਲੋਂ, ਸੇਵਾ ਸਿੰਘ ਸੇਖਵਾਂ, ਸਿਕੰਦਰ ਸਿੰਘ ਮਲੂਕਾ ਅਤੇ ਬਲਵੰਤ ਸਿੰਘ ਰਾਮੂਵਾਲੀਆ ਹਾਜ਼ਰ ਸਨ |
ਸੰਤ ਸਮਾਜ ਵੀ ਰਾਸ਼ਟਰਪਤੀ ਨੂੰ ਮਿਲੇਗਾ
ਜਲੰਧਰ, -ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿਚ ਸੰਤ ਸਮਾਜ ਨੇ ਰਾਸ਼ਟਰਪਤੀ ਨਾਲ ਮਿਲਣ ਲਈ ਉਨ੍ਹਾਂ ਤੋਂ ਸਮਾਂ ਮੰਗਿਆ ਹੈ | ਉਨ੍ਹਾਂ ਨੇ ਦਸਿਆ ਕਿ ਸੰਤ ਸਮਾਜ ਦੇ ਸੀਨੀਅਰ ਨੁਮਾਇੰਦੇ ਰਾਸ਼ਟਰਪਤੀ ਨੂੰ ਮਿਲਣ ਲਈ ਸਮਾਂ ਨਿਸਚਿਤ ਕਰਨ ਲਈ ਤੁਰੰਤ ਦਿੱਲੀ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੋ੍ਰ.ਭੁੱਲਰ ਦੇ ਕੇਸ ਨਾਲ ਕੌਮ ਦੀਆਂ ਭਾਵਨਾਵਾਂ ਜੁੜੀਆਂ ਹਨ ਇਸ ਲਈ ਜੇਕਰ ਇਸ ਹਾਲਾਤ ਵਿਚ ਪ੍ਰੋ: ਭੁੱਲਰ ਨੂੰ ਫਾਂਸੀ ਦੀ ਸਜ਼ਾ ਬਰਕਰਾਰ ਰਹਿੰਦੀ ਹੈ ਤਾਂ ਜਿੱਥੇ ਦੁਨੀਆ ਭਰ ਵਿਚ ਵਸਦੇ ਸਿੱਖਾਂ ਦਾ ਭਾਰਤੀ ਕਾਨੂੰਨ ਪ੍ਰਕ੍ਰਿਆ ਤੋਂ ਵਿਸ਼ਵਾਸ ਉਠ ਜਾਵੇਗਾ ਉਥੇ ਪੰਜਾਬ ਵਿਚਲੇ ਹਾਲਾਤ ਸੰਭਾਲਣੇ ਵੀ ਮੁਸ਼ਕਿਲ ਹੋ ਸਕਦੇ ਹਨ | ਇਸ ਲਈ ਇਸ ਸਮੁੱਚੇ ਮਸਲੇ ਨੂੰ ਬਹੁਪੱਖਾਂ ਤੋਂ ਵਿਚਾਰਨ ਅਤੇ ਹੱਲ ਕਰਨ ਦੀ ਲੋੜ ਹੈ |

No comments: