jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 April 2013

( ਸ਼ਹੀਦ ਬਾਣੀਕਾਰ ਭੱਟ ਕੀਰਤ ਜੀ )

www.sabblok.blogspot.com
"ਅੰਗ 1406, ਸਤਰ 1
ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ੍ਹ੍ਹ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ ॥"

( ਸਾਿਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਿਵਚ ਸੁਸ਼ੋਭਿਤ ਹਨ ਕੀਰਤ ਜੀ , ਿਜਨਾ ਨੇ ਜ਼ਬਰ ਜੁਲ਼ਮ ਦੇ ਖਿਲਾਫ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਈ ਹੇਠ ਅੰਮ੍ਰਿਤਸਰ ਸਾਹਿਬ ਨਾਲ ਯੁੱਧ ਕੀਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ | )

ਸਵਈਆ ਰਚਣ ਵਾਲੇ ਬਾਣੀਕਾਰ ਗੁਰਬਾਣੀ ਪ੍ਰਕਾਸ਼ ਦਾ ਜ਼ਰੀਆ ਬਣਨ ਦੇ ਨਾਲ-ਨਾਲ ਇਸ ਹੇਤ ਸ਼ਹਾਦਤ ਨੂੰ ਵੀ ਪ੍ਰਾਪਤ ਹੋਏ। ਇਸ ਕਾਰਜ ਹਿੱਤ ਉਨ੍ਹਾਂ ਗੁਰੂ ਇਤਿਹਾਸ ਕਾਨੇ ਦੀ ਕਲਮ ਨਾਲ ਹੀ ਨਹੀਂ ਲਿਖਿਆ ਸਗੋਂ ਸਿਰ ਦੀ ਕਲਮ ਬਣਾ ਕੇ ਵੀ ਸਿਰਜਿਆ ਹੈ। ਇਸ ਦਾ ਪ੍ਰਮਾਣ ਬਾਣੀਕਾਰ ਕੀਰਤ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੀਰਤ ਦੇ 8 ਸਵਈਏ ਦਰਜ ਹਨ। ਉਸ ਦੇ ਸਵਈਏ ਇਕ ਅਰਦਾਸਿ ਭਾਟੁ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ਦੇ ਗਾਇਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਉਸ ਦੇ ਸਵਈਆਂ ਨਾਲ ਸਿੱਖਾਂ ਦਾ ਨਿਤਨੇਮ ਆਰੰਭ ਹੁੰਦਾ ਹੈ।
ਕੀਰਤ ਨੇ ਅੰਮ੍ਰਿਤਸਰ ਦੀ ਜੰਗ ਵਿਚ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ। ਗਿਆਨੀ ਗਰਜਾ ਸਿੰਘ ਨੇ ਭੱਟ ਵਹੀਆਂ ਨੂੰ ਇਤਿਹਾਸਕ ਜਾਣਕਾਰੀ ਦੇ ਸਰੋਤ ਵਜੋਂ ਵਰਤਦਿਆਂ ਇਸ ਤੱਥ ਨੂੰ ਉਜਾਗਰ ਕੀਤਾ ਹੈ। ਉਹ ‘ਸ਼ਹੀਦ ਬਿਲਾਸ ਭਾਈ ਮਨੀ ਸਿੰਘ’ ਦੀ ਭੂਮਿਕਾ ਵਿਚ ਲਿਖਦਾ ਹੈ, ‘‘ਕੀਰਤ ਦੀ ਸ਼ਹੀਦੀ ਭਾਈ ਮਨੀ ਸਿੰਘ ਦੇ ਦਾਦਾ ਬੱਲੂ ਪੰਵਾਰ ਸਮੇਤ ਅੰਮ੍ਰਿਤਸਰ, ਮੁਖਲਸ ਖਾਨ ਫੌਜਦਾਰ ਗੋਰਖਪੁਰੀ ਨਾਲ ਲੜਦਿਆਂ 17 ਵੈਸਾਖ 1691 ਬਿਕਰਮੀ (15 ਅਪਰੈਲ 1634 ਈ.) ਨੂੰ ਹੋਈ ਸੀ।’’ ਇਸ ਤੱਥ ਦੀ ਪੁਸ਼ਟੀ ਵਾਸਤੇ ਉਨ੍ਹਾਂ ਨੇ ਭੱਟ ਵਹੀ ਤਲਉਂਡਾ, ਪਰਗਨਾ ਜੀਂਦ ਨੂੰ ਗਵਾਹੀ ਦੇ ਰੂਪ ਵਿਚ ਪੇਸ਼ ਕੀਤਾ ਹੈ ਜਿਸ ਵਿਚ ਇਹ ਘਟਨਾ ਇਵੇਂ ਦਰਜ ਹੋਈ ਮਿਲਦੀ ਹੈ, ‘‘ਬੱਲੂ ਮੂਲੇ ਕਾ, ਪੋਤਾ ਰਾਊ ਕਾ, ਪੜਪੋਤਾ ਚਾਹੜ ਕਾ, ਚੰਦਰ ਬੰਸੀ, ਭਾਰਦÉਾਜੀ ਗੋਤ੍ਰਾ ਪੰਵਾਰ…ਮਿਤੀ ਵੈਸਾਖ ਪਰਬਿਸ਼ਟੇ 17 ਸੰਮਤ 1691 ਗੁਰੂ ਕੇ ਚੱਕ ਕੇ ਮਲਹਾਨ (ਭਾਵ ਸਥਾਨ ਤੋਂ ਹੈ) ਗੁਰੂ ਕੇ ਹੁਕਮ ਗੈਲ ਸਾਮੇ ਮਾਥੇ ਮੁਰਤਜ਼ਾ ਖਾਨ ਕੋ ਮਾਰ ਕਰ ਜੂਝਾ। ਗੈਲੋਂ ਕੀਰਤ ਬੇਟਾ ਭਿਖਾ ਕਾ, ਪੋਤਾ ਰਈਆ ਕਾ, ਪੜਪੋਤਾ ਨਰਸੀ ਕਾ, ਬੰਸੀ ਭਗੀਰਥ ਕਾ, ਕੌਸ਼ਿਸ਼ ਗੋਤ੍ਰਾ, ਗੌੜ ਬ੍ਰਾਹਮਣ ਰਣ ਮੇਂ ਜੂਝ ਕਰ ਮਰਾ…।’’ ਬਾਣੀਕਾਰ ਹੋਣ ਦੇ ਨਾਲ ਨਾਲ ਕੀਰਤ ਜੋਧਾ ਵੀ ਸੀ। ਉਹ ਗੁਰੂ ਲਈ ਜੂਝ ਗਿਆ।
ਕੀਰਤ ਦੀ ਸ਼ਹੀਦੀ ਵਾਲਾ ਯੁੱਧ ਸਿੱਖ ਇਹਿਤਾਸ ਦਾ ਉਹ ਜੰਗ ਹੈ ਜਿਹੜਾ ਗੁਰੂ ਅਰਜਨ ਦੇਵ ਦੀ ਸ਼ਹਾਦਤ ਉਪਰੰਤ ਅਕਾਲ ਤਖ਼ਤ ਦੀ ਸਥਾਪਨਾ ਤੋਂ ਬਾਅਦ ਲੜਿਆ ਗਿਆ ਸੀ। ਇਸ ਦਾ ਯੁੱਧ ਖੇਤਰ ਅੰਮ੍ਰਿਤਸਰ ਸੀ। ਅੰਮ੍ਰਿਤਸਰ, ਜਿੱਥੇ ਵਿਧੀਵਤ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਤੇ ਸਥਾਪਨਾ ਹੋਈ ਸੀ, ਜਿਹੜਾ ਹਰਿਮੰਦਰ ਸਾਹਿਬ ਦੇ ਰੂਪ ਵਿਚ ਸਿੱਖ ਚਿੰਤਨ, ਸ਼ਹਾਦਤ ਤੇ ਇਤਿਹਾਸ ਦਾ ਕੇਂਦਰ ਹੈ। ਇਹ ਸਿੱਖੀ ਦਾ ਹਿਰਦਾ ਹੈ। ਕੀਰਤ ਨੇ ਇੱਥੇ ਹੀ ਸ਼ਹਾਦਤ ਦਿੱਤੀ ਸੀ।
ਕੀਰਤ ਦੀ ਕੁਰਬਾਨੀ ਦਾ ਮਹੱਤਵ ਇਸ ਕਰਕੇ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਾਕਾਰ ਕਰਨ ਹਿੱਤ ਅਮਲੀ ਰੂਪ ਵਿਚ ਵਿਚਰਦਿਆਂ ਜਿਸ ਰਾਹੇ ਗੁਰੂ ਗਏ ਉਸੇ ਰਾਹ ਉਹ ਵੀ ਗਿਆ। ਉਸਨੇ ਗੁਰੂ ਹਰਿਗੋਬਿੰਦ ਵੱਲੋਂ ਧਾਰੀਆਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਦੇ ਪ੍ਰਤੀਕਆਤਮਕ ਅਰਥਾਂ ਨੂੰ ਪ੍ਰਤੱਖ ਰੂਪ ਵਿਚ ਸਿੱਧ ਕੀਤਾ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਸ਼ਹੀਦ ਹੋਇਆ। ਗੁਰੂ ਅਰਜਨ ਦੇਵ ਦੀ ਸ਼ਹੀਦੀ ਉਪਰੰਤ ਸਿੱਖ ਧਾਰਾ ਜਿਸ ਸਿਫ਼ਤੀ ਤਬਦੀਲੀ ਦੇ ਦੌਰ ਵਿਚ ਪ੍ਰਵੇਸ਼ ਕਰਦੀ ਹੈ ਅਤੇ ਜਿਸ ਉਤੇ ਗੁਰਬਾਣੀ ਆਧਾਰਤ ਜੀਵਨ ਦਾ ਸਿੱਖ ਮਹੱਲ ਉਸਰਿਆ, ਸ਼ਹੀਦੀ ਪ੍ਰਾਪਤ ਕਰਕੇ ਕੀਰਤ ਉਸਦੀ ਨੀਂਹ ਦੇ ਪਹਿਲੇ ਪੱਥਰਾਂ ਵਿਚ ਸ਼ੁਮਾਰ ਹੋਇਆ। ਇਹ ਵੀ ਇਕ ਗਜ਼ਬ ਦਾ ਇਤਿਹਾਸਕ ਤੱਥ ਹੈ ਕਿ ਕੀਰਤ ਬਾਣੀਕਾਰ ਜਿਸਨੇ ਛੇਵੀਂ ਗੁਰੂ ਜੋਤ ਬਣਨ ਜਾ ਰਹੇ ਬਾਲ ਦੀ ਬਧਾਈ ਲਈ ਸੀ ਅਤੇ ਉਸਨੂੰ ਆਪਣੀ ਵਹੀ ਵਿਚ ਚਮਤਕਾਰੀ ਬਾਲ ਦੇ ਰੂਪ ਵਿਚ ਦਰਜ ਕੀਤਾ, ਉਸ ਬਚਿੱਤਰ ਰੂਹ ਦੇ ਗੁਰੂ ਜੋਤ ਰੂਪ ਵਿਚ ਪ੍ਰਗਟ ਹੋਣ ਉਪਰੰਤ ਉਸਦੇ ਨਮਿੱਤ ਹੀ ਸ਼ਹਾਦਤ ਨੂੰ ਪ੍ਰਾਪਤ ਹੋਇਆ।
ਅੰਮ੍ਰਿਤਸਰ ਦੀ ਇਸ ਜੰਗ ਨੇ ਮਾਨਵ ਦੇ ਇਤਿਹਾਸ ਵਿਚ ਨਿੱਗਰ ਯੋਗਦਾਨ ਪਾਇਆ ਹੈ। ਇਸ ਵਿਚ ਕਈ ਸਿੱਖ ਮਨ ਸ਼ਹਾਦਤ ਨੂੰ ਪ੍ਰਾਪਤ ਹੋਏ ਜਿਨ੍ਹਾਂ ਦਾ ਸਿੱਖ ਸਿਰਜਣਾ ਵਿਚ ਵੱਡਾ ਯੋਗਦਾਨ ਸੀ। ਇਨ੍ਹਾਂ ਦੀ ਸ਼ਹਾਦਤ ਨੇ ਅਗਲੀਆਂ ਦੋ ਸਦੀਆਂ ਵਿਚ ਹੋਣ ਵਾਲੀ ਸਿੱਖ ਸਿਰਜਣਾ ਨੂੰ ਪੂਰਨ ਰੂਪ ਵਿਚ ਯਕੀਨੀ ਬਣਾਇਆ ਸੀ। ਹੋਰਾਂ ਸਮੇਤ ਕੀਰਤ ਦੇ ਨਾਲ ਇਕ ਹੋਰ ਮਹਾਨ ਸਿੱਖ ਬੱਲੂ ਪੰਵਾਰ ਵੀ ਸ਼ਹੀਦ ਹੋਇਆ ਸੀ ਜਿਸ ਦੇ ਆਤਮਕ ਬਲ ਦੀ ਅੰਸ਼ ਭਾਈ ਮਨੀ ਸਿੰਘ ਦੇ ਰੂਪ ਵਿਚ ਸਿੱਖ ਇਤਿਹਾਸ ਅੰਦਰ ‘ਸ਼ਹੀਦ’ ਦਾ ਪ੍ਰਤੀਕ ਬਣ ਜੜੀ ਗਈ ਹੈ। ਬੱਲੂ ਪੰਵਾਰ ਭਾਈ ਮਨੀ ਸਿੰਘ ਦਾ ਦਾਦਾ ਸੀ। ਬੱਲੂ ਦੇ ਪੋਤੇ ਭਾਈ ਮਨੀ ਸਿੰਘ ਨਾਲ ਸ਼ਹਾਦਤ ਸਿੱਖਾਂ ਦੇ ਰੋਮ-ਰੋਮ ਵਿਚੋਂ ਰੁਖ ਬਣ ਉਗਦੀ ਹੈ।
ਹੋਰ ਸਿੱਖਾਂ ਸਮੇਤ ਕੀਰਤ ਤੇ ਬੱਲੂ ਨੇ ਇਕੱਠਿਆਂ ਸ਼ਹਾਦਤ ਦਿੱਤੀ ਸੀ। ਇਨ੍ਹਾਂ ਸ਼ਹਾਦਤਾਂ ਨਾਲ ਸਿੱਖਾਂ ਅੰਦਰ ਸ਼ਹੀਦੀਆਂ ਦਾ ਝੱਖੜ ਜਿਹਾ ਝੂਲਣ ਲੱਗ ਪੈਂਦਾ ਹੈ। ‘ਸਿੱਖ’ ਸ਼ਬਦ ਸ਼ਹਾਦਤ ਦਾ ਸਮਾਨਅਰਥੀ ਹੋ ਜਾਂਦਾ ਹੈ।
ਗੁਰੂ ਅਰਜਨ ਦੇਵ ਦੀ ਸ਼ਹੀਦੀ ਉਪਰੰਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਹਾਦਤ ਦਾ ਗੀਤ ਬਣ ਗਈ ਸੀ। ਇਸ ਨੂੰ ਗਾਉਣ ਦਾ ਅਰਥ ਹੀ ਸ਼ਹਾਦਤ ਵੱਲ ਤੁਰਨਾ ਹੋ ਗਿਆ ਸੀ। ਕੀਰਤ ਨੇ ਇਹ ਗੀਤ ਲਿਖਿਆ ਵੀ ਤੇ ਗਾਇਆ ਵੀ। ਗੁਰੂ ਤੇਗ਼ ਬਹਾਦਰ ਵੱਲੋਂ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਗੁਰਬਾਣੀ ਗਾਉਂਦੇ ਜਾਣ ਨਾਲ ਤਾਂ ਇਸ ਭੂਖੰਡ ਵਿਚ ਇਕ ਤੂਫਾਨ ਉਠ ਖੜਾ ਹੋਇਆ ਸੀ। ਬ੍ਰਹਿਮੰਡ ਅੰਦਰ ਸਿਰਫ਼ ਤੇ ਸਿਰਫ਼ ਗੁਰਬਾਣੀ ਹੀ ਗੂੰਜਦੀ ਤੇ ਗੁਰਬਾਣੀ ਦਾ ਸ਼ਬਦ ਵਿਸਮਾਦ ਨਾਦ ਬਣ ਤਲਵਾਰ ਨਾਲ ਚੀਰੇ ਜਾ ਰਹੇ ਕੰਠ ਅੰਦਰੋਂ ਅਲੋਕਾਰ ਸੰਗੀਤ ਬਣ ਗਰਜ ਰਿਹਾ ਸੀ। ਖਾਲਸਾ ਇਸੇ ਗੂੰਜ ਦੀ ਪ੍ਰਤੀਧੁਨੀ ਸੀ। ਇਹ ਗੂੰਜ ਅਕਾਲ ਰੂਪ ਧਾਰ ਗਈ ਸੀ। ਗੁਰੂ ਗੋਬਿੰਦ ਸਿੰਘ ਨੇ ਇਸ ਗੂੰਜ ਨੂੰ ‘ਜਾਪੁ ਸਾਹਿਬ’ ਦੇ ਰੂਪ ਵਿਚ ਸ਼ਬਦਾਂ ਅੰਦਰ ਬੰਨ੍ਹਿਆਂ ਸੀ। ਗੁਰੂ ਗ੍ਰੰਥ ਸਾਹਿਬ ਦੀ ਗੂੰਜ ਦੇ ਸ਼ਬਦ ਬਣੇ ‘ਜਾਪੁ ਸਾਹਿਬ’ ਨੇ ਖ਼ਾਲਸੇ ਨੂੰ ਬ੍ਰਹਿਮੰਡ ਅੰਦਰ ਨੱਚਦੀ-ਮੱਚਦੀ ਸ਼ਹਾਦਤ ਦਾ ਰੂਪ ਦੇ ਦਿੱਤਾ ਸੀ।
ਇਸ ਦੀ ਤਾਲ ਉਤੇ ਕੀਰਤ ਦੇ ਪੋਤੇ-ਪੜਪੋਤੇ ਵੀ ਨੱਚੇ ਸਨ। ਉਨ੍ਹਾਂ ਨੂੰ 9 ਅੱਸੂ ਸੰਮਤ 1768 ਬਿਕਰਮੀ (11 ਅਕਤੂਬਰ 1711 ਈ.) ਨੂੰ ਆਲੋਵਾਲ (ਲਾਹੌਰ) ਦੇ ਮੁਕਾਮ ’ਤੇ ਸ਼ਾਹੀ ਹੁਕਮ ਨਾਲ ਨਾਜ਼ਮ ਅਸਲਮ ਖਾਨ ਲਾਹੌਰ ਦੇ ਸਮੇਂ ਕਤਲ ਕੀਤਾ ਗਿਆ ਸੀ। ਇਹ ਉਹ ਸਮਾਂ ਸੀ ਜਦੋਂ ਬੰਦਾ ਸਿੰਘ ਬਹਾਦਰ ਨੇ ਪੰਜਾਬ ਅੰਦਰੋਂ ਮੁਗਲ ਸਲਤਨਤ ਦੇ ਪੈਰ ਉਖਾੜ ਦਿੱਤੇ ਸਨ ਤੇ ਇਨ੍ਹਾਂ ਪੈਰਾਂ ਨੂੰ ਦੁਬਾਰਾ ਧਰਤੀ ਉਤੇ ਟਿਕਾਉਣ ਲਈ ਦਿੱਲੀ ਦਾ ਤਖ਼ਤਦਾਰ ਬਹਾਦਰ ਸ਼ਾਹ ਖੁਦ ਫੌਜਾਂ ਸਮੇਤ ਪੰਜਾਬ ਵੱਲ ਕੂਚ ਕਰਨ ਲਈ ਬੇਵਸ ਹੋਇਆ ਸੀ। ਇਸ ਸਥਿਤੀ ਨੇ ਸੰਤ ਸਿੰਘ ਸੇਖੋਂ ਦੇ ਨਾਟਕ ‘ਬੰਦਾ ਬਹਾਦਰ’ ਵਿਚ ਨਿਵੇਕਲਾ ਰੂਪ ਧਾਰਿਆ ਹੈ।
ਅਸਲ ਵਿਚ ਬੰਦਾ ਬਹਾਦਰ ਦਾ ਵਿਦਰੋਹ ਗੁਰੂ ਦੇ, ਖਾਲਸੇ ਦੇ, ਸਿੱਖ ਦੇ ਦਰਸ਼ਨਾਂ ਲਈ ਉਮਡ ਉੱਠੇ ਪੰਜਾਬ ਦੇ ਪੈਰਾਂ ਦੀ ਧਮਕਾਰ ਸੀ ਜਿਸ ਨਾਲ ਮੁਗਲ ਸਲਤਨਤ ਦੇ ਕਿਲੇ ਤੇ ਮਹੱਲ ਥਰ-ਥਰ ਕੰਬ ਰਹੇ ਸਨ। ਬਹਾਦਰ ਸ਼ਾਹ ਨੇ ਗੁਰੂ ਬਾਣੀ ਨਾਲ ਗੂੰਜ ਰਹੇ ਪੰਜਾਬ ਨੂੰ ਗੂੰਗਾ ਕਰਨ ਲਈ 11 ਅਕਤੂਬਰ 1710 ਈ. ਨੂੰ ਇਹ ਸ਼ਾਹੀ ਫੁਰਮਾਨ ਜਾਰੀ ਕੀਤਾ ਸੀ, ‘‘ਨਾਨਕ ਪ੍ਰਸਤਾਂ ਹਰ ਜਾ ਕਿ ਵ ਬੰਦ ਵ ਕਤਲ ਰਸਾਨਦ’’ ਅਰਥਾਤ ਜਿਵੇਂ ਵੀ ਕੋਈ ਨਾਨਕ ਦਾ ਨਾਮ ਲੇਵਾ ਮਿਲੇ ਉਸ ਨੂੰ ਫੜ ਕੇ ਕਤਲ ਕਰ ਦਿੱਤਾ ਜਾਵੇ। ਇਸ ਫੁਰਮਾਨ ਅਧੀਨ ਸੰਨਿਆਸੀਆਂ ਤੇ ਉਦਾਸੀਆਂ ਦੇ ਡੇਰੇ ਤੱਕ ਉਜਾੜ ਦਿੱਤੇ ਗਏ ਅਤੇ ਹਿੰਦੂਆਂ ਵਿਰੁੱਧ ਦਾੜ੍ਹੀ ਤੇ ਵਾਲ ਨਾ ਰੱਖਣ ਦੀ ਮਨਾਹੀ ਦਾ ਫੁਰਮਾਨ ਵੀ ਜਾਰੀ ਕੀਤਾ ਗਿਆ। ਜਬਰ ਦੇ ਇਸ ਦੌਰ ਦੌਰਾਨ ਹੀ ਕੀਰਤ ਦੇ ਸਿੰਘ ਸਜੇ ਤਿੰਨ ਪੋਤੇ ਤੇ ਚਾਰ ਪੜਪੋਤੇ ਅਰਥਾਤ ਸੱਤ ਜਣੇ ਧਰਤੀ ਵਿਚ ਗੱਡ ਕੇ ਸ਼ਹੀਦ ਕੀਤੇ ਗਏ ਸਨ।
ਕੀਰਤ ਦੇ ਸਿੰਘ ਸਜੇ ਪੋਤਿਆਂ ਦੇ ਨਾਮ ਸਨ – ਕੇਸੋ ਸਿੰਘ, ਹਰੀ ਸਿੰਘ ਤੇ ਦੇਸਾ ਸਿੰਘ। ਕੇਸੋ ਸਿੰਘ ਦਾ ਪੁੱਤਰ ਸੀ ਨਰਬਦ ਸਿੰਘ ਅਤੇ ਹਰੀ ਸਿੰਘ ਦੇ ਪੁੱਤਰ ਤਾਰਾ ਸਿੰਘ, ਸੇਵਾ ਸਿੰਘ ਤੇ ਦੇਵਾ ਸਿੰਘ ਸਮੇਤ ਕੁੱਲ ਸੱਤ ਸਿੰਘ ਅਰਥਾਤ ਦੋ ਬਾਪ, ਚਾਰ ਪੁੱਤਰ ਇਕੱਠੇ ਸ਼ਹੀਦ ਹੋਏ। ਕੀਰਤ ਵੱਲੋਂ ਗਿਣੀਏ ਤਾਂ ਉਸਦੇ ਤਿੰਨ ਪੋਤੇ ਤੇ ਚਾਰ ਪੜਪੋਤੇ ਸ਼ਹੀਦ ਹੋਏ ਸਨ। ਭਿਖੇ ਵੱਲੋਂ ਗਿਣੀਏ ਤਾਂ ਉਸਦਾ ਇਕ ਪੁੱਤਰ, ਤਿੰਨ ਪੜਪੋਤੇ ਤੇ ਚਾਰ ਪੜ-ਪੜਪੋਤੇ ਕੁੱਲ ਅੱਠ ਜਣੇ ਸਿੱਖੀ ਹਿੱਤ ਸ਼ਹਾਦਤ ਨੂੰ ਪ੍ਰਾਪਤ ਹੋਏ ਸਨ।
ਉਪਰੋਕਤ ਸੱਤ ਸ਼ਹੀਦਾਂ ਵਿਚ ਤਿੰਨ ਜਣੇ ਕੇਸੋ ਸਿੰਘ, ਦੇਸਾ ਸਿੰਘ ਤੇ ਨਰਬਦ ਸਿੰਘ ਕਵੀ ਵੀ ਸਨ। ਭੱਟ ਵਹੀਆਂ ਵਿਚ ਇਨ੍ਹਾਂ ਦੇ ਦੋਹੇ ਦਰਜ ਹੋਏ ਮਿਲਦੇ ਹਨ। ਇਸ ਤਰ੍ਹਾਂ ਕੀਰਤ ਸਮੇਤ ਉਸ ਦੇ ਇਹ ਸਬੰਧੀ ਸਿੱਖੀ ਦੇ ਪ੍ਰਚਾਰ ਹਿੱਤ ਸ਼ਹਾਦਤ ਨੂੰ ਪ੍ਰਪਾਤ ਹੋਏ ਸਨ। ਸ਼ਹਾਦਤ ਦਾ ਅਰਥ ਇਹੋ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਵਿਚ ਸਿੱਖੀ ਨੂੰ ਸਿਦਕ ਨਾਲ ਨਿਭਾਇਆ। ਉਹ ਸਿੱਖ ਜੀਵਨ ਦੀ ਮਿਸਾਲ ਬਣ ਕੇ ਸਮਾਜ ਅੰਦਰ ਵਿਚਰੇ। ਉਨ੍ਹਾਂ ਲੋਕਾਂ ਨੂੰ ਸਿੱਖੀ ਧਾਰਨ ਕਰਨ ਲਈ ਪ੍ਰੇਰਿਆ। ਇਸ ਦੋਸ਼ ਅਧੀਨ ਉਹ ਸਿੱਖ ਵਿਰੋਧੀ ਸੱਤਾ ਦੇ ਕਹਿਰ ਦਾ ਸ਼ਿਕਾਰ ਹੋਏ।
ਭੱਟਾਂ ਦੇ ਸੱਚ ਕਹਿਣ ਦੀ ਜੁਰਅਤ ਕਾਰਨ ਸ਼ਹਾਦਤ ਪ੍ਰਾਪਤ ਕਰਨ ਦੀ ਸਾਖੀ ਰਤਨ ਸਿੰਘ ਭੰਗੂ ਨੇ ਸ੍ਰੀ ਗੁਰ ਪੰਥ ਪ੍ਰਕਾਸ਼ ਵਿਚ ਦਰਜ ਕੀਤੀ ਹੈ।
ਇਸ ਅਧਿਐਨ ਦੇ ਆਧਾਰ ਉਤੇ ਇਹ ਮੱਤ ਸਥਾਪਤ ਹੁੰਦਾ ਹੈ ਕਿ ਬਾਣੀਕਾਰ ਕੀਰਤ ਦੀ ਸ਼ਹਾਦਤ ਨਾਲ ਉਸਦੇ ਵੰਸ਼ ਅੰਦਰ ਸ਼ਹੀਦ ਪਰੰਪਰਾ ਦਾ ਮੁੱਢ ਬੱਝਿਆ ਜਿਸ ਨੇ ਸਿੱਖ ਸਿਰਜਣਾ ਵਿਚ ਆਪਣਾ ਨਿੱਗਰ ਯੋਗਦਾਨ ਪਾਇਆ। ਕੀਰਤ, ਗੁਰੂ ਅਰਜਨ ਦੇਵ ਤੋਂ ਬਾਅਦ ਸ਼ਹਾਦਤ ਨੂੰ ਪ੍ਰਾਪਤ ਹੋਣ ਵਾਲਾ ਦੂਜਾ ਬਾਣੀਕਾਰ ਬਣਿਆ। ਗੁਰੂ ਤੇਗ਼ ਬਹਾਦਰ ਨਾਲ ਇਹ ਗਿਣਤੀ ਤਿੰਨ ਹੋ ਗਈ। ਉਣੱਤਰ ਸਾਲ ਦੇ ਵਕਫੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਬਾਣੀਕਾਰ ਸ਼ਹੀਦ ਹੋਏ। ਪਹਿਲੀ ਸ਼ਹੀਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਪੌਣੇ ਦੋ ਸਾਲ ਬਾਅਦ 30 ਮਈ 1606 ਈ. ਨੂੰ ਗੁਰੂ ਅਰਜਨ ਦੇਵ ਦੇ ਰੂਪ ਵਿਚ ਲਾਹੌਰ ਵਿਖੇ ਰਾਵੀ ਦਰਿਆ ਵਿਚ ਹੋਈ। ਦੂਜੀ ਕੀਰਤ ਦੇ ਰੂਪ ਵਿਚ 15 ਅਪਰੈਲ 1634 ਈ. ਨੂੰ ਅੰਮ੍ਰਿਤਸਰ ਵਿਖੇ ਹੋਈ ਤੇ ਤੀਜੀ ਗੁਰੂ ਤੇਗ਼ ਬਹਾਦਰ ਦੇ ਰੂਪ ਵਿਚ 11 ਨਵੰਬਰ 1675 ਈ. ਨੂੰ ਦਿੱਲੀ ਦੇ ਚਾਂਦਨੀ ਚੌਕ ਵਿਚ ਹੋਈ। ਇਤਿਹਾਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰੇਰਨਾ ਹਿੱਤ ਕੁਰਬਾਨ ਹੋ ਜਾਣ ਦਾ ਕੌਤਕ ਪਤਾ ਨਹੀਂ ਹੋਰ ਕਿੰਨੇ ਸਿੰਘਾਂ ਨੇ ਕਰ ਵਿਖਾਇਆ ਹੈ।

"ਪੰਨਾ 1406, ਸਤਰ 1
ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ੍ਹ੍ਹ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ ॥
कवि कीरत जो संत चरन मुड़ि लागहि तिन्ह काम क्रोध जम को नही त्रासु ॥
Kav kīraṯ jo sanṯ cẖaran muṛ lāgėh ṯinĥ kām kroḏẖ jam ko nahī ṯarās.
So speaks Keerat the poet: those who grasp hold of the feet of the Saints, are not afraid of death, sexual desire or anger.
ਭਟ ਕੀਰਤ - view Shabad/Paurhi/Salok"

ਡਾ. ਗੁਰਨਾਇਬ ਸਿੰਘ
See Translation

No comments: