jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 April 2013

ਅਕਾਲੀ ਦਲ ਦਾ ਓਟ ਆਸਰਾ ਵੀ ਕੰਮ ਨਾ ਆਇਆ ਬਾਂਸਲ ਨੂੰ-

www.sabblok.blogspot.com
ਬਠਿੰਡਾ/ ਬੀ ਐਸ ਭੁੱਲਰ-
ਦਲ ਬਦਲੂਆਂ ਦੇ ਬਾਦਸ਼ਾਹ ਦਾ ਰੁਤਬਾ ਹਾਸਲ ਕਰ ਚੁੱਕੇ ਜਿਸ ਮੰਗਤ ਰਾਏ ਬਾਂਸਲ ਨੇ ਕੈਦ ਤੋਂ ਬਚਣ ਲਈ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਦਾ ਓਟ ਆਸਰਾ ਲਿਆ ਸੀ, ਪਟਿਆਲਾ ਦੀ ਸੀ ਬੀ ਆਈ ਅਦਾਲਤ ਵੱਲੋਂ ਅੱਜ ਸੁਣਾਈ ਸੱਤ ਸਾਲ ਕੈਦ ਦੀ ਸਜਾ ਦੇ ਫੈਸਲੇ ਨਾਲ ਉਸਤੇ ਇਹ ਕਹਾਵਤ ਇੰਨ ਬਿੰਨ ਫਿੱਟ ਹੋ ਗਈ 'ਮੂਸਾ ਮੌਤੋਂ ਭੱਜਿਆ ਅੱਗੇ ਮੌਤ ਖੜੀ।'
ਬੜੇ ਦਿਲਚਸਪ ਪਿਛੋਕੜ ਵਾਲੇ ਮੰਗਤ ਰਾਏ ਬਾਂਸਲ ਨੇ 2002 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਬੁਢਲਾਡਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਬਣ ਕੇ ਆਪਣਾ ਰਾਜਸੀ ਕੈਰੀਅਰ ਸੁਰੂ ਕੀਤਾ ਸੀ। 2004 ਵਿੱਚ ਬੀ ਐਸ ਪੀ ਦੇ ਉਮੀਦਵਾਰ ਵਜੋਂ ਉਹ ਸੰਗਰੂਰ ਹਲਕੇ ਤੋਂ ਲੋਕ ਸਭਾ ਲਈ ਖੜਾ ਹੋ ਗਿਆ, ਜਿੱਥੋਂ ਉਸਦੇ ਮੁਕਾਬਲੇ ਵਿੱਚ ਅਕਾਲੀ ਦਲ ਦੇ ਸ੍ਰ: ਸੁਖਦੇਵ ਸਿੰਘ ਢੀਂਡਸਾ ਅਤੇ ਕਾਂਗਰਸ ਵੱਲੋਂ ਸ੍ਰੀ ਅਰਵਿੰਦ ਖੰਨਾ ਚੋਣ ਲੜ ਰਹੇ ਸਨ।
ਕਿਉਂਕਿ ਸ੍ਰੀ ਬਾਂਸਲ ਵਿਰੁੱਧ ਕੁਝ ਗੰਭੀਰ ਅਪਰਾਧਾਂ ਦੇ ਮਾਮਲਿਆਂ ਸਬੰਧੀ ਕਈ ਪੜਤਾਲਾਂ ਚੱਲ ਰਹੀਆਂ ਸਨ, ਇਸ ਲਈ ਉਸ ਵੇਲੇ ਦੇ ਇੱਕ ਸਿਖ਼ਰਲੇ ਪੁਲਿਸ ਅਫ਼ਸਰ ਨੇ ਉਦੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨਜਰਾਂ ਵਿੱਚ ਆਪਣੀ ਪੁਜੀਸਨ ਹੋਰ ਮਜਬੂਤ ਬਣਾਉਣ ਦੇ ਇਰਾਦੇ ਨਾਲ ਸ੍ਰੀ ਬਾਂਸਲ ਤੇ ਡੋਰੇ ਪਾ ਕੇ ਉਸਨੂੰ ਕਾਂਗਰਸੀ ਉਮੀਦਵਾਰ ਸ੍ਰੀ ਖੰਨਾ ਦੇ ਹੱਕ ਵਿੱਚ ਬੈਠਣ ਲਈ ਰਾਜੀ ਕਰ ਲਿਆ। ਜਿਉਂ ਹੀ ਸ੍ਰੀ ਬਾਂਸਲ ਨੇ ਇਹ ਐਲਾਨ ਕੀਤਾ ਕਿ ਉਹ ਚੋਣ ਮੈਦਾਨ ਵਿੱਚੋਂ ਹਟ ਚੁੱਕਾ ਹੈ, ਇਸ ਮਾਮਲੇ ਨੂੰ ਆਪਣੇ ਵੱਕਾਰ ਦਾ ਸੁਆਲ ਬਣਾਉਂਦਿਆਂ ਬੀ ਐਸ ਪੀ ਨੇ ਆਪਣੇ ਚੋਣ ਨਿਸਾਨ ਹਾਥੀ ਦੇ ਮੈਦਾਨ ਵਿੱਚ ਡਟਣ ਦਾ ਐਲਾਨ ਕਰ ਦਿੱਤਾ। ਨਤੀਜੇ ਵਜੋਂ ਹਾਥੀ ਵਾਲੇ ਚੋਣ ਨਿਸਾਨ ਨੂੰ 40 ਹਜਾਰ ਦੇ ਕਰੀਬ ਵੋਟ ਮਿਲ ਗਏ, ਜਿਸਦੀ ਬਦੌਲਤ ਖੰਨਾ ਚਾਰੋਂ ਖਾਨੇ ਚਿੱਤ ਹੋ ਗਿਆ ਤੇ ਢੀਂਡਸਾ ਸਾਹਿਬ ਲੋਕ ਸਭਾ ਲਈ ਚੁਣੇ ਗਏ।
ਆਪਣੀ ਪਾਰਟੀ ਨਾਲ ਦਗਾ ਕਮਾਉਣ ਦੀ ਵਜ•ਾ ਕਾਰਨ ਬਾਂਸਲ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਨਾ ਕਰੀਬ ਹੋ ਗਿਆ, ਕਿ ਵਿਕਾਸ ਲਈ ਸਾਰੀਆਂ ਗਰਾਂਟਾਂ ਨਾ ਸਿਰਫ ਉਸਦੀ ਸਿਫ਼ਾਰਸ ਮੁਤਾਬਿਕ ਵੰਡੀਆਂ ਗਈਆਂ, ਬਲਕਿ ਗੱਦਾਰੀ ਭੱਤੇ ਵਜੋਂ 2007 ਦੀਆਂ ਚੋਣਾਂ ਵੇਲੇ ਕਾਂਗਰਸ ਪਾਰਟੀ ਨੇ ਬੁਢਲਾਡਾ ਹਲਕੇ ਤੋਂ ਉਸਨੂੰ ਆਪਣਾ ਉਮੀਦਵਾਰ ਬਣਾ ਧਰਿਆ। ਸੀ ਪੀ ਆਈ ਦੇ ਸੀਨੀਅਰ ਆਗੂ ਕਾ: ਹਰਦੇਵ ਅਰਸ਼ੀ ਨੂੰ ਹਰਾ ਕੇ ਸ੍ਰੀ ਬਾਂਸਲ ਭਾਵੇਂ ਵਿਧਾਨ ਸਭਾ ਦੇ ਮੈਂਬਰ ਤਾਂ ਬਣ ਗਏ, ਲੇਕਿਨ ਚੋਣਾਂ ਦੌਰਾਨ ਕਾਰਜਕਾਰੀ ਮੈਜਿਸਟਰੇਟ ਵਜੋਂ ਡਿਊਟੀ ਨਿਭਾ ਰਹੇ ਉਸ ਵੇਲੇ ਦੇ ਬੁਢਲਾਡਾ ਦੇ ਨਾਇਬ ਤਹਿਸੀਲਦਾਰ ਸ੍ਰੀ ਜੇ ਸੀ ਪਰਿੰਦਾ ਨਾਲ ਕੀਤੀ ਬਦਤਮੀਜੀ ਦੀ ਬਦੌਲਤ ਦਰਜ ਹੋਏ ਅਪਰਾਧਿਕ ਮੁਕੱਦਮੇ ਦਾ ਭੂਤ ਉਸਨੂੰ ਲਗਾਤਾਰ ਸਤਾਉਂਦਾ ਰਿਹਾ।
ਨਵੀਂ ਹਲਕਾਬੰਦੀ ਕਾਰਨ ਬੁਢਲਾਡਾ ਹਲਕਾ ਕਿਉਂਕਿ ਰਿਜਰਵ ਹੋ ਗਿਆ ਸੀ, ਇਸ ਲਈ ਕਾਂਗਰਸ ਨੇ ਸ੍ਰੀ ਬਾਂਸਲ ਨੂੰ ਮੌੜ ਹਲਕੇ ਤੋਂ 2012 ਦੀ ਚੋਣ ਵਾਸਤੇ ਟਿਕਟ ਦੇ ਦਿੱਤੀ, ਜਿੱਥੋਂ ਉਹ ਅਕਾਲੀ ਦਲ ਦੇ ਜਨਮੇਜਾ ਸਿੰਘ ਸੇਖੋਂ ਤੋਂ ਹਾਰ ਗਿਆ। ਇਹ ਅਹਿਸਾਸ ਕਰਦਿਆਂ ਕਿ ਕਾਰਜਕਾਰੀ ਮੈਜਿਸਟਰੇਟ ਨਾਲ ਕੀਤੇ ਦੁਰਵਿਵਹਾਰ ਦੇ ਮਾਮਲੇ ਵਿੱਚ ਉਸਨੂੰ ਸਜਾ ਦਾ ਸਾਹਮਣਾ ਕਰਨਾ ਪੈ ਸਕਦੈ, ਸ੍ਰੀ ਬਾਂਸਲ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਦੀ ਬੁੱਕਲ ਵਿੱਚ ਜਾ ਬੈਠਾ। ਗੱਦਾਰੀ ਭੱਤੇ ਨਾਲ ਸਨਮਾਨਿਤ ਕਰਦਿਆਂ ਆਪਣੀ ਪਾਰਟੀ ਦੇ ਟਕਸਾਲੀ ਆਗੂ ਤੇ ਸਾਬਕਾ ਵਿਧਾਇਕ ਸ੍ਰ: ਸੁਖਵਿੰਦਰ ਸਿੰਘ ਔਲਖ ਨੂੰ ਹਟਾ ਕੇ ਸ੍ਰ: ਬਾਦਲ ਨੇ ਸ੍ਰੀ ਬਾਂਸਲ ਨੂੰ ਮਾਨਸਾ ਦੀ ਜਿਲ•ਾ ਯੋਜਨਾ ਕਮੇਟੀ ਦਾ ਚੇਅਰਮੈਨ ਥਾਪ ਦਿੱਤਾ।
ਪਰੰਤੂ ਇਸ ਵਾਰ ਉਸਨੂੰ ਇਹ ਕਲਾਬਾਜੀ ਰਾਸ ਨਾ ਆਈ, ਕਿਉਂਕਿ ਤਹਿਸੀਲਦਾਰ ਵਜੋਂ ਸੇਵਾਮੁਕਤ ਹੋ ਚੁੱਕੇ ਸ੍ਰੀ ਪਰਿੰਦਾ ਨੇ ਸਰਕਾਰੀ ਦਬਾਅ ਨੂੰ ਦਰਕਿਨਾਰ ਕਰਦਿਆਂ ਬਾਂਸਲ ਵਿਰੁੱਧ ਅਦਾਲਤ ਸਾਹਮਣੇ ਗੱਡਵੀਂ ਗਵਾਹੀ ਦਰਜ ਕਰਵਾ ਦਿੱਤੀ। ਉਸ ਮਾਮਲੇ ਦੀ ਮਾਨਸਾ ਅਦਾਲਤ ਵਿੱਚ ਤਾਰੀਖ ਪੇਸੀ ਅੱਜ ਹੀ ਸੀ, ਜਿੱਥੋਂ ਪਟਿਆਲਾ ਦੀ ਅਦਾਲਤ ਵਿੱਚ ਪੇਸ ਹੋਣ ਦੇ ਤਰਕ ਨਾਲ ਉਸਨੇ ਛੋਟ ਹਾਸਲ ਕੀਤੀ ਹੋਈ ਸੀ।
ਹੋਣੀ ਤੋਂ ਬੇਪਰਵਾਹ ਸ੍ਰੀ ਬਾਂਸਲ ਨੂੰ ਲਾਲ ਬੱਤੀ ਦਾ ਚੜਿ•ਆ ਚਾਅ ਅਜੇ ਮੱਠਾ ਵੀ ਨਹੀਂ ਸੀ ਪਿਆ, ਕਿ ਚੌਲ ਘਪਲੇ ਦੇ ਇੱਕ ਪੁਰਾਣੇ ਮੁਕੱਦਮੇ ਦਾ ਫੈਸਲਾ ਸੁਣਾਉਂਦਿਆਂ ਪਟਿਆਲਾ ਦੀ ਸੀ ਬੀ ਆਈ ਅਦਾਲਤ ਨੇ 21 ਹੋਰ ਜਣਿਆਂ ਸਮੇਤ ਬਾਂਸਲ ਨੂੰ ਅੱਜ ਸੱਤ ਸਾਲ ਸਖ਼ਤ ਕੈਦ ਕਰ ਦਿੱਤੀ। ਇਸ ਮਾਮਲੇ ਨਾਲ ਸਬੰਧਤ ਦੋ ਜਣੇ ਮਰ ਚੁੱਕੇ ਹਨ, ਜਦ ਕਿ ਦੋ ਹੋਰਾਂ ਨੂੰ ਤਿੰਨ ਤਿੰਨ ਸਾਲ ਕੈਦ ਦੀ ਸਜਾ ਸੁਣਾਈ ਗਈ ਹੈ।
ਇੱਥੇ ਇਹ ਜਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ ਜਨਤਕ ਤੌਰ ਤੇ ਇੱਕ ਦੂਜੇ ਨੂੰ ਪਾਣੀ ਪੀ ਪੀ ਕੇ ਕੋਸਣ ਵਾਲੇ ਰਾਜ ਦੀਆਂ ਤਿੰਨਾਂ ਹੀ ਮੁੱਖ ਪਾਰਟੀਆਂ ਦੇ ਆਗੂ ਚੌਲ ਘਪਲੇ ਵਾਲੀ ਲੁੱਟ ਦੀ ਇਸ ਖੇਡ ਵਿੱਚ ਸਾਮਲ ਹਨ। ਸ੍ਰੀ ਬਾਂਸਲ ਨਾਲ ਕੈਦ ਹੋਣ ਵਾਲਿਆਂ ਚੋਂ ਜੇਕਰ ਨਗਰ ਕੌਂਸਲ ਬਰੇਟਾ ਦਾ ਮੌਜੂਦਾ ਪ੍ਰਧਾਨ ਰਜਿੰਦਰ ਜਿੰਦਰੀ ਜੇ ਅਕਾਲੀ ਦਲ ਨਾਲ ਸਬੰਧਤ ਹੈ, ਤਾਂ ਇੱਕ ਹੋਰ ਸਾਬਕਾ ਪ੍ਰਧਾਨ ਸ੍ਰੀ ਮਹਾਸ਼ਾ ਭਾਜਪਾ ਦਾ ਸੀਨੀਅਰ ਆਗੂ ਹੈ ਜਦ ਕਿ ਕੁਲਵੰਤ ਰਾਏ ਸਿੰਗਲਾ ਯੂਥ ਕਾਂਗਰਸ ਦੇ ਸੀਨੀਅਰ ਆਗੂ ਤੋਂ ਇਲਾਵਾ ਆਪਣੇ ਆਪ ਨੂੰ ਰਹੁਲ ਗਾਂਧੀ ਦੇ ਕਰੀਬੀਆਂ ਚੋਂ ਇੱਕ ਕਹਾਉਣ ਵਾਲਾ ਮੌਜੂਦਾ ਵਿਧਾਨ ਸਭਾ ਲਈ ਮੌੜ ਹਲਕੇ ਤੋਂ ਕਾਂਗਰਸ ਦੀ ਟਿਕਟ ਦਾ ਪ੍ਰਬਲ ਦਾਅਵੇਦਾਰ ਸੀ।
ਆਰਥਿਕ ਤੇ ਸਮਾਜਿਕ ਤੌਰ ਤੇ ਸਮਰੱਥ ਬਰੇਟਾ ਮੰਡੀ ਦੀ ਸਮੁੱਚੀ ਕਰੀਮ ਨੂੰ ਸਖ਼ਤ ਸਜਾਵਾਂ ਮਿਲਣ ਤੇ ਭਾਵੇਂ ਮਾਨਸਾ ਜਿਲ•ੇ ਵਿੱਚ ਰਲਿਆ ਮਿਲਿਆ ਪ੍ਰਤੀਕਰਮ ਹੈ, ਲੇਕਿਨ ਜਿੱਥੋਂ ਤੱਕ ਸ੍ਰੀ ਬਾਂਸਲ ਨੂੰ ਹੋਈ ਕੈਦ ਦਾ ਸਵਾਲ ਹੈ, ਉਸਨੂੰ ਲੈ ਕੇ ਅਕਾਲੀ ਅਤੇ ਕਾਂਗਰਸੀ ਹਲਕਿਆਂ ਵਿੱਚ ਡਾਢੀ ਖੁਸ਼ੀ ਪਾਈ ਜਾ ਰਹੀ ਹੈ। ਆਪਣੀ ਪਾਰਟੀ ਵਿੱਚ ਸਾਮਲ ਹੋਏ ਦਲ ਬਦਲੂਆਂ ਨੂੰ ਸ੍ਰੀ ਸੁਖਬੀਰ ਬਾਦਲ ਵੱਲੋਂ ਹੀਰਿਆਂ ਵਜੋਂ ਕੀਤੇ ਸੰਬੋਧਨ ਦਾ ਹਵਾਲਾ ਦਿੰਦਿਆਂ ਇੱਕ ਅਕਾਲੀ ਆਗੂ ਨੇ ਕਿਹਾ ਕਿ ਅਗਰ ਸੋਨਾ ਪਿਘਲ ਜਾਵੇ ਤਾਂ ਉਸਦੀ ਮੂਲ ਕੀਮਤ ਵਿੱਚ ਕੋਈ ਫ਼ਰਕ ਨਹੀਂ ਪੈਂਦਾ, ਪਰੰਤੂ ਤਿੜਕਿਆ ਹੀਰਾ ਕੱਚ ਦੇ ਟੁਕੜੇ ਤੋਂ ਵੱਧ ਕੁਝ ਵੀ ਨਹੀਂ ਰਹਿੰਦਾ, ਇਸ ਲਈ ਲੀਡਰਸਿਪ ਨੂੰ ਚਾਹੀਦੈ ਕਿ ਉਹ ਆਪਣਿਆਂ ਦੇ ਉਲਟ ਦਲ ਬਦਲੂਆਂ ਨੂੰ ਅੰਗੂਰੀਆਂ ਪੇਸ ਨਾ ਕਰੇ।
ਪੰਜਾਬ ਦੇ ਕਾਲੇ ਦਿਨਾਂ ਦੌਰਾਨ ਬਟਾਲਾ ਬੰਬਾਂ ਨਾਲ ਤਰਨਤਾਰਨ ਵਿੱਚ ਮਾਰੇ ਗਏ ਕੁਝ ਪ੍ਰਵਾਸੀ ਮਜਦੂਰਾਂ ਦੀ ਇੱਕ ਬਜੁਰਗ ਔਰਤ ਵੱਲੋਂ ਪਾਏ ਇਹਨਾਂ ਵੈਣਾਂ ਦਾ ਹਵਾਲਾ ਦਿੰਦਿਆਂ ਕਿ ਤੜਣਤਾੜਣ ਨਾ ਜਾਇਓ ਬੇਟਾ, ਤੜਣਤਾੜਣ ਨਾ ਜਾਇਓ, ਮਾਨਸਾ ਦੇ ਇੱਕ ਕਾਂਗਰਸੀ ਆਗੂ ਨੇ ਕਿਹਾ ਕਿ ਖੁਦਗਰਜੀ ਲਈ ਆਪਣਾ ਘਰ ਛੱਡ ਕੇ ਦੂਜੇ ਦੇ ਵਿਹੜੇ 'ਚ ਜਾਣ ਵਾਲਿਆਂ ਨਾਲ ਉਹੀ ਕੁਝ ਹੁੰਦੈ, ਜੋ ਬਾਂਸਲ ਨਾਲ ਹੋਇਆ ਹੈ। ਬਾਦਲ ਪਰਿਵਾਰ ਦੇ ਅਤੀਤ ਦਾ ਜਿਕਰ ਕਰਦਿਆਂ ਉਸਨੇ ਕਿਹਾ ਕਿ ਦਲ ਬਦਲੀ ਕਰਵਾਉਣ ਵੇਲੇ ਤਾਂ ਉਹ ਆਪਣੇ ਵਿਰੋਧੀਆਂ ਨੂੰ ਬੱਚਿਆਂ ਵਾਂਗ ਪੁਚਕਾਰਦੇ ਹਨ, ਤੇ ਜਦ ਉਸਦੀ ਫੂਕ ਨਿਕਲ ਜਾਵੇ ਤਾਂ ਫਿਰ ਫਤਹਿ ਵੀ ਪ੍ਰਵਾਨ ਕਰਨੀ ਗਵਾਰਾ ਨਹੀਂ ਸਮਝਦੇ।

No comments: