jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 18 April 2013

ਨਿਊਯਾਰਕ ਵਿਖੇ ਭਾਰਤੀ ਕਾਂਸਲੇਟ ਦੇ ਸਾਹਮਣੇ ਰੋਸ ਮੁਜਾਹਰਾ

www.sabblok.blogspot.com
ਨਿਊਯਾਰਕ-(ਜਸਵਿੰਦਰ ਸਿੰਘ ਭੁੱਲਰ)-ਅੱਜ 18 ਅਪ੍ਰੈਲ ਦਿਨ ਵੀਰਵਾਰ ਨੂੰ ਨਿਊਯਾਰਕ,ਨਿਊ ਜਰਸੀ,ਕਨੈਕਟੀਕਟ ਅਤੇ ਪੈਨਸਲਵੇਨੀਆਂ ਦੀਆਂ ਸਿੱਖ ਸੰਗਤਾਂ ਵਲੋਂ ਮਨਹਾਟਨ (ਨਿਊਯਾਰਕ) ਵਿਖੇ 64 ਸਟਰੀਟ ਅਤੇ ਫਿਫਥ ਐਵੀਨਿਊ ਵਿਖੇ ਪ੍ਰੋ ਦਵਿੰਦਰ ਪਾਲ ਸਿੰਘ ਨੂੰ ਦਿੱਤੀ ਗਈ ਫਾਂਸੀ ਦੀ ਸਜਾ ਵਿਰੁੱਧ ਰੋਸ ਮੁਜਾਹਰਾ ਕੀਤਾ ਗਿਆ ਅਤੇ ਪ੍ਰੋ. ਭੁੱਲਰ ਨੂੰ ਜਲਦੀ ਰਿਹਾ ਕਰਨ ਦੀ ਮੰਗ ਕੀਤੀ ਗਈ।ਸਿੱਖ ਸੰਗਤਾਂ ਨੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜੀਆਂ ਹੋਈਆਂ ਸਨ ਅਤੇ ਪ੍ਰੋ.ਭੁੱਲਰ ਬਾਰੇ ਸੰਖੇਪ ਜਾਣਕਾਰੀ ਵਾਲੀ ਪੈਂਫਲਿਟ ਵੀ ਗੈਰ ਸਿੱਖਾਂ ਨੂੰ ਵੰਡੇ ਗਏ।ਅਮੈਰੀਕਨ ਲੋਕ ਬੜੀ ਉਤਸੁਕਤਾ ਨਾਲ ਜਾਨਣ ਦੀ ਕੋਸ਼ਿਸ਼ ਕਰਦੇ ਵੇਖੇ ਗਏ ਕਿ ਸਿੱਖ ਉਥੇ ਇਹ ਰੋਸ ਮੁਜਾਹਰਾ ਕਿਊਂ ਕਰ ਰਹੇ ਹਨ।ਅਮੈਰੀਕਨ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪ੍ਰੋ. ਭੁੱਲਰ ਬਾਰੇ ਪੈਂਫਲਿਟ ਵੀ ਦਿੱਤੇ।ਇਸ ਰੋਸ ਮੁਜਾਹਰੇ ਲਈ ਸੱਦਾ ਸਿੱਖ ਯੂਥ ਆਫ ਅਮੈਰਿਕਾ,ਅਕਾਲੀ ਦਲ ਅੰਮ੍ਰਿਤਸਰ,ਪੰਥਕ ਸਿੱਖ ਸੋਸਾਇਟੀ,ਦਲ ਖਾਲਸਾ,ਅਮੈਰੀਕਨ ਸਿੱਖ ਆਰਗੇਨਾਈਜ਼ੇਸ਼ਨ,ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ,ਸਿੱਖ ਫਾਰ ਜਸਟਿਸ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਵਲੋਂ ਦਿੱਤਾ ਗਿਆ ਸੀ।ਇਥੇ ਜ਼ਿਕਰਯੋਗ ਹੈ ਕਿ ਨਿਊਯਾਰਕ ਦੇ ਰਿੱਚਮੰਡ ਹਿੱਲ ਅਤੇ ਨਿਊਜਰਸੀ ਦੇ ਦਸ਼ਮੇਸ਼ ਦਰਬਾਰ ਦੋ ਵੱਡੇ ਗੁਰਦੁਆਰਿਆਂ ਦੇ ਆਹੁਦੇਦਾਰ ਇਸ ਰੋਸ ਮੁਜਾਹਰੇ ਵਿੱਚ ਸ਼ਾਮਿਲ ਨਹੀਂ ਹੋਏ ਖਾਸ ਕਰਕੇ ਜਿਹੜੇ ਅਕਾਲੀ ਦਲ ਬਾਦਲ ਦੇ ਨੇੜੇ ਹਨ ਪਰ ਇਨ੍ਹਾਂ ਦੋਹਾਂ ਗੁਰਦੁਆਰਿਆਂ ਨਾਲ ਸਬੰਧਤ ਸੰਗਤਾਂ ਕਾਫੀ ਗਿਣਤੀ ਚ ਪਹੁੰਚੀਆਂ ਸਨ।ਗਲੈਨ ਰਾਕ ,ਫਿਲਾਡੈਲਫੀਆ,ਸਾਊਥ ਜਰਸੀ,ਕਾਰਟਰੈਟ ਦੇ ਸਿੱਖ ਵੱਡੀ ਗਿਣਤੀ ‘ਚ ਪਹੁੰਚੇ ਹੋਏ ਸਨ। ਨਿਊਯਾਰਕ ਦੀਆਂ ਤਕਰੀਬਨ ਸਭ ਸਿੱਖ ਜਥੇਬੰਦੀਆਂ ਨੇ ਇਸ ਰੋਸ ਮੁਜਾਹਰੇ ‘ਚ ਸ਼ਮੂਲੀਅਤ ਕੀਤੀ।ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਨਾ ਨਾਲ ਸਬੰਧਤ ਸਭ ਸਿੱਖ ਆਗੂ ਪਹੁੰਚੇ ਸਨ।
ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ ਖਾਲਸਤਾਨ ਅਫੈਰਜ਼ ਸੈਂਟਰ ਤੋਂ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਮੀਡੀਏ ਨਾਲ ਗੱਲ ਕਰਦਿਆਂ ਕਿਹਾ ਕਿ ਇੰਡੀਆ ‘ਚ ਕਨੂੰਨ ਦੇ ਦੋਹਰੇ ਮਾਪ ਹਨ ਬਹੁਗਿਣਤੀ ਲਈ ਵੱਖਰਾ ਤੇ ਘੱਟ ਗਿਣਤੀਆ ਲਈ ਵੱਖਰਾ ਹੈ।ਉਨ੍ਹਾਂ ਨੇ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਨੂੰ ਜਲਦੀ ਰਿਹਾ ਕਰਨ ਦੀ ਮੰਗ ਕੀਤੀ ।ਉਨ੍ਹਾਂ ਨੇ ਕਿਹਾ ਕਿ ਜਿਹੜਾ ਵਿਅਕਤੀ ਪਿਛਲੇ ਢਾਈ ਸਾਲ ਤੋਂ ਬਿਮਾਰ ਹੈ ਇੰਡੀਆ ਦੀ ਸਰਕਾਰ ਉਸ ਨੂੰ ਤਾਂ ਫਾਸੀ ਦੇਣ ਲਈ ਕਾਹਲੀ ਹੈ ਪਰ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਪਿਛਲੇ 29 ਸਾਲਾਂ ਤੋਂ ਕੋਈ ਸਜਾ ਨਹੀਂ ਹੋਈ ਸਗੋਂ ਆਹੁਦੇ ਦਿੱਤੇ ਗਏ ਹਨ।ਇਸ ਰੋਸ ਮੁਜਾਹਰੇ ਦੀ ਕਵਰਿਜ ਲਈ ਪੀ ਟੀ ਸੀ ਟੀ ਵੀ,ਗੋਲਬਲ ਪੰਜਾਬ ਅਤੇ ਚੈਨਲ 84 ਅਤੇ ਵਾਲੇ ਪਹੁੰਚੇ ਹੋਏ ਸਨ।

No comments: