www.sabblok.blogspot.com
ਭਦੌੜ
ਦੇ ਵਾਰਡ ਨੰ 8 ਦੇ ਸਕੇ ਭਰਾ ਲੱਤਾਂ ਤੋਂ ਸੀ ਅੰਗਹੀਣ, ਟਰਾਈ ਸਾਇਕਲ ਤੇ ਆਰਥਿਕ ਮਦਦ
ਭੇਂਟ ਭਦੌੜ/ਸ਼ਹਿਣਾ, 17 ਅਪ੍ਰੈਲ (ਸਾਹਿਬ ਸੰਧੂ) : ਭਦੌੜ ਦੇ ਵਾਰਡ ਨੰ 8 ਦੇ ਰਹਿਣ
ਵਾਲੇ ਮਿੱਠੂ ਸਿੰਘ ਦੇ ਲੜਕੇ ਗੁਰਪ੍ਰੀਤ ਸਿੰਘ ਤੇ ਕੁਲਦੀਪ ਸਿੰਘ ਜੋ ਦੋਹਾਂ ਲੱਤਾਂ ਤੋਂ
ਅੰਗਹੀਣ ਹਨ, ਪਰਿਵਾਰ ਦੀ ਆਰਥਿਕ ਮਦਦ ਦੀ ਅਪੀਲ ਮੀਡੀਆ ਰਾਹੀ ਪਰਿਵਾਰ ਨੇ ਕੀਤੀ ਸੀ ਤੇ
ਇਸ ਪਰਿਵਾਰ ਦੀ ਹਾਲਤ ਬਾਰੇ ਪਤਾ ਲੱਗਦਿਆਂ ਹੀ 'ਦਿਲ ਆਪਣਾ ਪੰਜਾਬੀ ਰੇਡੀਓ (ਕੈਨੇਡਾ)
ਤੋਂ ਗੁਰਤੀਰਥ ਸਿੰਘ ਪਾਸਲਾ ਅਤੇ ਹਾਲੈਂਡ ਤੋਂ ਰੇਡੀਓ ਹੋਸਟ ਹਰਜੋਤ ਸੰਧੂ ਦੇ ਉੱਦਮ
ਸਦਕਾ ਪੰਜਾਬ ਸਟੂਡੀਓ ਤੋਂ ਪੇਸ਼ਕਰਤਾ ਡਾ. ਬਲਜਿੰਦਰ ਪਾਲ ਸਿੰਘ ਮਲੌਦ, ਭਾਈ ਗੁਰਦੇਵ
ਸਿੰਘ ਖਾਲਸਾ ਰੋੜੀਆਂ, ਵਤਨਜੀਤ ਸਿੰਘ ਲੁਧਿਆਣਾ ਪੰਜਾਬੀ ਗਾਇਕ ਅਤੇ ਠੇਕੇਦਾਰ ਸੁਖਵਿੰਦਰ
ਸਿੰਘ ਧੌਲ ਕਲਾਂ ਨੇ ਭਦੌੜ ਵਿਖੇ ਆ ਕੇ ਇਸ ਪਰਿਵਾਰ ਦੇ ਬੱਚਿਆਂ ਨੂੰ ਟਰਾਈ ਸਾਇਕਲਾਂ,
ਆਰਥਿਕ ਮਦਦ ਤੇ ਫਲ ਫਰੂਟ ਆਦਿ ਭੇਂਟ ਕੀਤੇ । ਡਾ. ਬਲਜਿੰਦਰ ਪਾਲ ਸਿੰਘ ਮਲੌਦ ਨੇ ਦੱਸਿਆ
ਕਿ ਉਹਨਾਂ ਦੀ ਟੀਮ ਵੱਲੋਂ ਲੋਕ ਭਲਾਈ ਦੇ ਕੰਮ ਰੇਡੀਓ ਦਿਲ ਆਪਣਾ ਪੰਜਾਬੀ ਦੇ ਸ਼ਰੋਤਿਆਂ
ਦੇ ਭਰਵੇਂ ਯੋਗਦਾਨ ਨਾਲ ਕੀਤੇ ਜਾ ਰਹੇ ਹਨ ਤੇ ਪਿੰਡਾਂ ਵਿੱਚ ਫ਼ਰੀ ਅੱਖਾਂ ਦੇ ਕੈਂਪ
ਲਗਾਏ ਜਾ ਰਹੇ ਹਨ ਅਤੇ ਹੋਰ ਲੋੜਵੰਦਾਂ ਨੂੰ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਜਗਤ ਗੁਰੂ
ਬਾਬਾ ਨਾਨਕ ਜੀ ਦੇ ਉਪਦੇਸ਼ ਵੰਡ ਛਕੋ ਰਾਹੀਂ ਗਰੀਬ ਲੋਕਾਂ ਨੂੰ ਵਿੱਤੀ ਸਹਾਇਤਾ ਦੇ ਕੇ
ਉਹਨਾਂ ਦੀ ਆਰਥਿਕ ਮਦਦ ਕਰਨ ਦੇ ਨਾਲ ਨਾਲ ਰੇਡੀਓ ਰਾਹੀ ਵੀ ਲੋਕਾਂ ਨੂੰ ਉਸਾਰੂ
ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵਤਨਜੀਤ ਸਿੰਘ ਅਤੇ
ਗੁਰਦੇਵ ਸਿੰਘ ਖਾਲਸਾ ਨੇ ਵੀ ਸਮਾਜਿਕ ਜੱਥੇਬੰਦੀਆਂ ਨੂੰ ਅੱਗੇ ਆ ਕੇ ਅਜਿਹੇ ਪਰਿਵਾਰਾਂ
ਦੀ ਮਦਦ ਕਰਨ ਦੀ ਅਪੀਲ ਕੀਤੀ। ਪੀੜਤ ਪਰਿਵਾਰ ਨੇ ਰੇਡੀਓ ਵਲੋਂ ਆਈ ਟੀਮ ਦਾ ਧੰਨਵਾਦ
ਕੀਤਾ।




No comments:
Post a Comment