jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 7 April 2013

ਨਾਇਬ ਤਹਿਸੀਲਦਾਰ ਨੂੰ ਮੈਰਿਜ ਰਜਿਸਟਰ ਕਰਨ ਦੀਆਂ ਪਾਵਰਾਂ ਮਿਲੀਆਂ

www.sabblok.blogspot.com
ਨਕੋਦਰ, --- (ਟੋਨੀ/ਬਿੱਟੂ)- ਪੰਜਾਬ ਸਰਕਾਰ ਨੇ ਰੈਵੀਨਿਊ ਅਫ਼ਸਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਮੈਰਿਜ ਰਜਿਸਟਰਾਰ ਦੀਆਂ ਪਾਵਰਾਂ ਦੇਣ ਸਬੰਧੀ ਰਾਜ ਸਰਕਾਰ ਦੇ ਸਮੂਹ ਡਿਪਟੀ ਕਮਿਸ਼ਨਰਜ਼ ਨੂੰ ਸੂਚਿਤ ਕੀਤਾ ਹੈ | ਜਿਸ ਨੂੰ ਰਾਜ ਦੇ ਸਮੂਹ ਉਪ ਮੰਡਲ ਮੈਜਿਸਟ੍ਰੇਟ, ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਨੂੰ ਭੇਜਿਆ ਗਿਆ ਹੈ | ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ (ਅਦਾਲਤੀ-1 ਸ਼ਾਖਾ) ਨੇ ਜਾਰੀ ਨੋਟੀਫ਼ਿਕੇਸ਼ਨ ਦੀ ਕਾਪੀ ਨਾਲ ਭੇਜੀ ਹੈ ਅਨੁਸਾਰ ਜ਼ਿਲ੍ਹਾ ਮਾਲ ਅਫ਼ਸਰ, ਤਹਿਸੀਲਦਾਰ ਤੇ ਤਹਿਸੀਲਦਾਰ ਦੀ ਗ਼ੈਰ-ਹਾਜ਼ਰੀ ਵਿਚ ਨਾਇਬ ਤਹਿਸੀਲਦਾਰ ਤੇ ਆਪਣੇ ਏਰੀਏ ਮੈਰਿਜ ਰਜਿਸਟਰਾਰਜ਼ ਹੋਣਗੇ | ਹਿੰਦੂ ਮੈਰਿਜ ਰਜਿਸਟਰ ਕਰਨ ਲਈ ਉਕਤ ਹਿੰਦੂ ਮੈਰਿਜ, ਰਜਿਸਟਰੇਸ਼ਨ ਰੂਲਜ਼ 1960 ਦੇ ਰੂਲ 4 ਵਿਚ ਸੋਧ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ | ਉਕਤ ਨੋਟੀਫ਼ਿਕੇਸ਼ਨ ਨਾਲ ਹੁਣ ਸਬ ਤਹਿਸੀਲਾਂ ਵਿਚ ਨਾਇਬ ਤਹਿਸੀਲਦਾਰ ਮੈਰਿਜ ਰਜਿਸਟਰ ਕਰ ਸਕਣਗੇ |
 

No comments: