jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਅਖੌਤੀ ਕਾਰ ਸੇਵਾ ਵਾਲੇ ਬਾਬਿਆਂ ਦੀਆਂ ਧਾੜਾਂ ਮੰਡੀਆਂ ਤੇ ਪਿੰਡਾਂ ਵਿਚ ਸਰਗਰਮ

www.sabblok.blogspot.com
ਫਰੀਦਕੋਟ 23 ਅਪ੍ਰੈਲ ( ਗੁਰਭੇਜ ਸਿੰਘ ਚੌਹਾਨ ) ਜਿਉਂ ਹੀ ਕਿਸਾਨ ਦੀ ਫਸਲ ਪੱਕਕੇ ਤਿਆਰ ਹੁੰਦੀ ਹੈ ਤਾਂ ਤਰਾਂ ਤਰਾਂ ਦੇ ਮੰਗਤਿਆਂ ਤੋਂ ਇਲਾਵਾ ਹੱਟੇ  ਕੱਟੇ ਵਿਹਲੜ ਲੋਕ ਲੰਬੇ ਚੋਲੇ ਅਤੇ ਗਾਤਰੇ ਪਹਿਨਕੇ ਫਰੰਟ ਸ਼ੀਸ਼ੇ ਤੇ ਮੋਟੇ ਅੱਖਰਾਂ ਵਿਚ ਲਿਖੇ  ਕਾਰ ਸੇਵਾ  ਵਾਲੇ ਵਹੀਕਲ ਲੈ ਕੇ ਮੰਡੀਆਂ ਵਿਚ  ਅਤੇ ਘਰਾਂ ਵਿਚ ਪਏ ਕਿਸਾਨਾਂ ਦੇ ਬੋਲ•ਾਂ ਤੇ ਹੱਲਾ ਬੋਲ ਦਿੰਦੇ ਹਨ ਅਤੇ ਫੁਰਤੀ ਨਾਲ ਕੁਇੰਟਲ ਵਾਲੀਆਂ ਬੋਰੀਆਂ ਭਰਕੇ ਉੁਡੰਤਰ ਹੋ ਜਾਂਦੇ ਹਨ। ਮੰਡੀਆਂ ਵਿਚ ਇਨ•ਾਂ ਦਾ ਹੱਲਾ ਸਵੇਰੇ ਮੂੰਹ ਹਨੇਰੇ ਹੀ ਸ਼ੁਰੂ ਹੋ ਜਾਂਦਾ ਹੈ। ਦੇਰ ਰਾਤ ਸੁੱਤੇ ਮੰਡੀ ਚ ਕਿਸਾਨ ਨੂੰ ਉਂਨੀਂਦਰੇ ਚੋਂ ਜਗਾਉਂਦੇ ਹਨ , 4-5 ਸਰਾਹਣੇ ਖੜ• ਜਾਂਦੇ ਹਨ , ਇਕ ਫੁੱਲੀਆਂ ਪਤਾਸਿਆਂ ਦਾ ਪ੍ਰਸ਼ਾਦਿ ਦਿੰਦਾ ਹੈ ਅਤੇ 3-4 ਬਿਨ ਪੁੱਛੇ ਹੀ ਬੋਲ• ਚੋਂ ਬੋਰੀਆਂ ਭਰਕੇ ਗੱਡੀ ਵਿਚ ਸੁੱਟਕੇ ਚੱਲਦੇ ਬਣਦੇ ਹਨ। ਦਿਨ ਵੇਲੇ ਵੀ ਇਹ ਮੰਡੀਆਂ ਵਿਚ ਹਰਲ ਹਰਲ ਕਰਦੇ ਫਿਰਦੇ ਹਨ ਅਤੇ ਕਿਸਾਨਾਂ ਨੂੰ ਪੁੰਨ ਦਾਨ ਅਤੇ ਦਸਵੰਧ ਦੀਆਂ ਨਸੀਹਤਾਂ ਦੇ ਕੇ ਲੁੱਟਣ ਵਿਚ ਕਾਮਯਾਬ ਹੋ ਜਾਂਦੇ ਹਨ। ਇਸੇ ਤਰਾਂ ਪਿੰਡਾਂ ਵਿਚ ਵੀ ਇਹ ਸਵੇਰੇ ਦਿਨ ਚੜ•ਦਿਆਂ ਹੀ ਘਰ ਘਰ ਅਲਖ ਜਗਾਉਂਦੇ ਹਨ ਅਤੇ ਭੋਲੇ ਭਾਲੇ ਕਿਸਾਨਾਂ ਤੋਂ ਇਕ ਪਿੰਡ ਵਿਚੋਂ ਹੀ ਸੈਂਕੜੇ ਮਣ ਕਣਕ ਇਕੱਠੀ ਕਰਕੇ ਫੁਰਰਰ ਹੋ ਜਾਂਦੇ ਹਨ। ਇਕ ਢੰਗ ਇਹ ਵੀ ਵਰਤਿਆ ਜਾਂਦਾ ਹੈ ਕਿ ਪਿੰਡ ਦੇ ਇਕ ਵਿਅਕਤੀ ਨੂੰ ਪ੍ਰੇਰਕੇ ਆਪਣੇ ਨਾਲ ਤੋਰ ਲੈਂਦੇ ਹਨ ਅਤੇ ਲੋਕ ਪਿੰਡ ਦੇ ਵਿਅਕਤੀ ਦੇ ਮੂੰਹ ਮੁਲਾ•ਜੇ ਨੂੰ ਇਨ•ਾਂ ਨੂੰ ਕਣਕ ਦੀ ਬੋਰੀ ਭਰ ਦਿੰਦੇ ਹਨ। ਜਾਂ ਇਹ ਫਸਲ ਦੇ ਪੱਕ ਕੇ ਤਿਆਰ ਹੋਣ ਦੇ ਨੇੜੇ ਘਰ ਘਰ ਕੁਇੰਟਲ ਵਾਲੀਆਂ ਖਾਲੀ ਬੋਰੀਆਂ ਵੰਡਕੇ ਪਹਿਲ ਚ ਆਪਣੀ ਵਾਰੀ ਰੱਖ ਜਾਂਦੇ ਹਨ। ਜਾਂ ਇਹ ਦੁਪਹਿਰ ਸਮੇਂ ਘਰ ਘਰ ਆÀਂਦੇ ਹਨ , ਇਸ ਸਮੇਂ ਘਰ ਵਿਚ ਮਰਦ ਨਹੀਂ ਹੁੰਦੇ । ਉਹ ਖੇਤ ਜਾਂ ਕੰਮ ਧੰਦੇ ਚਲੇ ਜਾਂਦੇ ਹਨ ਅਤੇ ਘਰ ਵਿਚ ਇਕੱਲੀਆਂ ਔਰਤਾਂ ਤੋਂ ਇਹ ਲੱਲੇ ਪੱਤੇ ਮਾਰਕੇ ਬੋਰੀਆਂ ਭਰਕੇ ਲੈ ਜਾਂਦੇ ਹਨ। ਪਿੰਡਾਂ ਵਿਚ ਰੋਜ਼ਾਨਾਂ 8-10 ਅਜਿਹੀਆਂ ਟੋਲੀਆਂ ਆਊਦੀਆਂ ਹਨ ਅਤੇ ਕਿਸਾਨ ਦੇ ਖੂਨ ਪਸੀਨੇ ਦੀ ਕਮਾਈ ਨਾਲ ਇਕੱਠੇ ਕੀਤੇ ਬੋਲ•ਾਂ ਤੇ ਡਾਕੇ ਮਾਰਦੇ ਹਨ। ਧਰਮ ਦੇ ਨਾਂ ਤੇ ਲੁੱਟਣ ਵਾਲੇ ਇਨ•ਾਂ ਲੁਟੇਰਿਆਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਵੇਖਿਆ ਗਿਆ ਹੈ ਕਿ ਕਾਰ ਸੇਵਾ ਦੇ ਨਾਂ ਤੇ ਉਗਰਾਹੀ ਕਰਨ ਵਾਲੇ ਇਨ•ਾਂ ਅਖੌਤੀ ਬਾਬਿਆਂ ਵੱਲੋਂ ਇਕੱਠੀ ਕੀਤੀ ਉਗਰਾਹੀ ਜੋ ਸੈਂਕੜੇ ਤੇ ਹਜ਼ਾਰਾਂ ਮਣਾਂ ਵਿਚ ਹੁੰਦੀ ਹੈ, ਵੇਚਣ ਲਈ  ਵੀ ਆਪਣੇ ਆੜ•ਤ ਦੇ ਲਾਇਸੰਸ ਲਏ ਹੋਏ ਹਨ। ਇਕ ਪਾਸੇ ਲੋਕ ਹਸਪਤਾਲਾਂ ਦੀ ਘਾਟ ਅਤੇ ਆਰਥਿਕ ਤੰਗੀਆਂ ਕਾਰਨ ਭਿਆਨਕ ਬੀਮਾਰੀਆਂ ਨਾਲ ਤਿਲ ਤਿਲ ਕਰਕੇ ਮਰ ਰਹੇ ਹਨ ਅਤੇ ਇਕ ਪਾਸੇ ਇਹ ਕਾਰ ਸੇਵਕ ਕਰੋੜਾਂ ਰੁਪਏ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਉਸਾਰਨ ਤੇ ਖਰਚ ਕਰਕੇ ਨਵੀਆਂ ਦੁਕਾਨਾਂ ਖੋਲ• ਰਹੇ ਹਨ ਅਤੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਵੱਡੀਆਂ ਗੱਡੀਆਂ ਤੇ ਏ ਸੀ ਫੁਲੀ ਰੀਹਾਇਸ਼ਾਂ ਵਿਚ ਰਹਿਕੇ ਮਹਾਂਰਾਜਿਆਂ ਵਾਲੀ ਐਸ਼ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਨੇ ਇਸ ਪ੍ਰਤੀ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਿਸਾਨ ਨੂੰ ਫਸਲ ਬੀਜਣ ਤੋਂ ਲੈ ਕੇ ਵੇਚਣ ਤੱਕ ਲੁੱਟਣ ਵਾਲੇ ਹੀ ਮਿਲਦੇ ਹਨ, ਜਿਸ ਕਾਰਨ ਕਿਸਾਨ ਦੀ ਹਾਲਤ ਦਿਨ ਬਦਿਨ ਨਿੱਘਰਦੀ ਜਾ ਰਹੀ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਅਤੇ ਚੰਗੀ ਖਾਧ ਖੁਰਾਕ ਨਹੀਂ ਦੇ ਸਕਦਾ। ਕਰਜ਼ੇ ਦੀ ਪੰਡ ਦਾ ਬੋਝ ਹਰ ਸਾਲ ਭਾਰਾ ਹੁੰਦਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਕਿਸਾਨਾਂ ਨੂੰ ਸਮਝਦਾਰ ਹੋਣਾ ਚਾਹੀਦਾ ਹੈ ਅਤੇ ਧਰਮ ਦੇ ਨਾਂ ਤੇ ਲੁੱਟਣ ਵਾਲੇ ਲੁਟੇਰਿਆਂ ਨੂੰ ਨਿਕਾਰ ਦੇਣਾ ਚਾਹੀਦਾ ਹੈ।

No comments: