jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 23 April 2013

ਕੀਤੂ ਕਤਲ ਕੇਸ ਦਾ ਮੁੱਖ ਮੁਲਜ਼ਮ ਜਸਪ੍ਰੀਤ ਜੱਸਾ ਬਰਨਾਲਾ ਪੁਲਿਸ ਨੇ ਕੀਤਾ ਕਾਬੂ

www.sabblok.blogspot.com

ਡੇਰਾ ਬੱਸੀ ਖੇਤਰ 'ਚ ਹੋਇਆ ਪੁਲਿਸ ਮੁਕਾਬਲਾ
ਪਿਸਤੌਲ ਤੇ ਵਰਨਾ ਗੱਡੀ ਸਮੇਤ ਇੱਕ ਸਾਥੀ ਵੀ ਕਾਬੂ
altਬਰਨਾਲਾ, 23 ਅਪ੍ਰੈਲ, (ਪੀ ਟੀ ਆਈ ) - ਹਲਕਾ ਬਰਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੇ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਮ੍ਰਿਤਕ ਕੀਤੂ ਦਾ ਭਤੀਜਾ ਜਸਪ੍ਰੀਤ ਸਿੰਘ ਜੱਸਾ ਨੂੰ ਅੱਜ ਬਰਨਾਲਾ ਪੁਲਿਸ ਨੇ ਡੇਰਾ ਬੱਸੀ ਦੇ ਇਲਾਕੇ ਵਿੱਚੋਂ ਪੁਲਿਸ ਮੁਕਾਬਲੇ ਉਪਰੰਤ ਇੱਕ ਸਾਥੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਜਿਸ ਤੋਂ ਇੱਕ ਪਿਸਟਲ ਤੇ ਵਰਨਾ ਗੱਡੀ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਜਸਪ੍ਰੀਤ ਸਿੰਘ ਜੱਸਾ ਖਿਲਾਫ਼ ਜ਼ਿæਲ੍ਹਾ ਬਰਨਾਲਾ ਦੇ ਥਾਣਾ ਮਹਿਲ ਕਲਾਂ ਤੇ ਰੂੜੇਕੇ ਕਲਾਂ ਵਿੱਚ ਵੀ ਮਾਮਲੇ ਦਰਜ਼ ਹਨ। ਐਸ ਐਸ ਪੀ ਦਫ਼ਤਰ ਬਰਨਾਲਾ ਵਿਖੇ ਕਾਹਲ ਵਿੱਚ ਬੁਲਾਈ ਗਈ ਪ੍ਰੈਸ ਕਾਨਫ਼ਰੰਸ ਦੌਰਾਨ ਜਿਲ੍ਹਾ ਪੁਲਿਸ ਮੁੱਖੀ ਸਨੇਹਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਦੇ ਥਾਣਾ ਮਹਿਲ ਕਲਾਂ ਵਿਖੇ ਜਸਪ੍ਰੀਤ ਸਿੰਘ ਜੱਸਾ ਵਾਸੀ ਬਿਲਾਸਪੁਰ (ਮੋਗਾ) ਖਿਲਾਫ਼ ਮੁਕੱਦਮਾ ਨੰ: 3 ਧਾਰਾ 307,34 ਆਈ ਪੀ ਸੀ ਅਤੇ ਥਾਣਾ ਰੂੜੇਕੇ ਵਿਖੇ 17/13 ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਹੈ। ਜਿਸ ਦੀ ਤਲਾਸ਼ ਦੇ ਚੱਲਦਿਆਂ ਅੱਜ ਬਰਨਾਲਾ ਪੁਲਿਸ ਨੂੰ ਉਕਤ ਮੁਲਜ਼ਮ ਦੇ ਡੇਰਾ ਬੱਸੀ (ਮੋਹਾਲੀ) ਖੇਤਰ 'ਚ ਹੋਣ ਦੀ ਗੁਪਤ ਸੂਚਨਾ ਪ੍ਰਾਪਤ ਹੋਈ ਸੀ। ਜਿਸ ਉਪਰੰਤ ਤੁਰੰਤ ਉਨ੍ਹਾਂ ਅੱਜ ਐਸ ਪੀ (ਡੀ) ਬਰਨਾਲਾ ਵਿਪਨ ਚੌਧਰੀ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀ ਆਈ ਏ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ ਟੀਮ ਗਠਿਤ ਕਰਕੇ ਦੱਸੇ ਗਏ ਖੇਤਰ 'ਚ ਪੁਲਿਸ ਪਾਰਟੀ ਭੇਜੀ। ਮਿਲੀ ਸੂਹ ਦੇ ਮੁਤਾਬਿਕ ਥਾਣਾ ਡੇਰਾ ਬੱਸੀ ਦੇ ਪਿੰਡ ਸੁੰਦੜਾਂ-ਨਿੰਬੂਆਂ ਵਿਚਕਾਰ ਬਰਨਾਲਾ ਪੁਲਿਸ ਦੀ ਟੀਮ ਨੇ ਨਾਕਾਬੰਦੀ ਕਰਕੇ ਇੱਕ ਵਰਨਾ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਕਾਰ 'ਚ ਸਵਾਰ ਦੋ ਨੌਜਵਾਨਾਂ ਨੇ ਪੁਲਿਸ ਪਾਰਟੀ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਪੁਲਿਸ ਪਾਰਟੀ ਨੇ ਵੀ ਜਵਾਬੀ ਕਾਰਵਾਈ 'ਚ ਫਾਈਰਿੰਗ ਕੀਤੀ। ਕਰਾਸ ਫਾਈਰਿੰਗ 'ਚ ਇੱਕ ਵਿਅਕਤੀ ਦੇ ਲੱਤ ਵਿੱਚ ਗੋਲੀ ਵੱਜੀ ਜਿਸਦੀ ਪਹਿਚਾਣ ਰਛਪਾਲ ਸਿੰਘ ਕਾਲਾ ਉਰਫ਼ ਕਾਲਾ ਬੱਡੀ ਵਜੋਂ ਹੋਈ। ਦੂਜੇ ਨੌਜਵਾਨ ਨੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਮੁਸ਼ਤੈਦੀ ਦਿਖਾਉਦਿਆਂ ਤੁਰੰਤ ਉਸ ਦੀ ਘੇਰਾਬੰਦੀ ਕਰਕੇ ਕਾਬੂ ਕਰ ਲਿਆ ਜਿਸਦੀ ਪਹਿਚਾਣ ਜਸਪ੍ਰੀਤ ਸਿੰਘ ਜੱਸਾ (ਮ੍ਰਿਤਕ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦਾ ਭਤੀਜਾ) ਵਾਸੀ ਬਿਲਾਸਪੁਰ (ਮੋਗਾ) ਵਜੋਂ ਹੋਈ। ਐਸ ਐਸ ਪੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਜਖ਼ਮੀ ਰਛਪਾਲ ਸਿੰਘ ਕਾਲਾ ਨੂੰ ਤੁਰੰਤ ਡੇਰਾ ਬੱਸੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਜਸਪ੍ਰੀਤ ਸਿੰਘ ਜੱਸਾ ਨੂੰ ਕਾਬੂ ਕਰਕੇ ਬਰਨਾਲਾ ਪੁਲਿਸ ਵੱਲੋਂ ਥਾਣਾ ਡੇਰਾ ਬੱਸੀ ਵਿਖੇ ਮਾਮਲਾ ਦਰਜ ਕਰਵਾਇਆ ਗਿਆ। ਮੁਲਜ਼ਮਾਂ ਕੋਲੋਂ ਇੱਕ ਪਿਸਟਲ ਅਤੇ ਵਰਨਾ ਕਾਰ ਪੁਲਿਸ ਨੇ ਬਰਾਮਦ ਕਰ ਲਈ। ਇਸ ਮੌਕੇ ਐਸ ਐਸ ਪੀ ਸ਼ਰਮਾ ਦੇ ਨਾਲ ਐਸ ਪੀ (ਡੀ) ਵਿਪਨ ਚੌਧਰੀ, ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਗੋਪਾਲ ਸਿੰਘ ਦਰਦੀ ਆਦਿ ਹਾਜ਼ਿਰ ਸਨ।

No comments: