jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 24 April 2013

ਉਸਤਤਿ ਮਨ ਮਹਿ ਕਰਿ ਨਿਰੰਕਾਰ


 

www.sabblok.blogspot.com
ਹਰਜਿੰਦਰ ਸਿੰਘ ‘ਸਭਰਾ’
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਉਸਤਤ ਲਫਜ਼ ਦੀ ਵਰਤੋਂ ਬੜੀ ਵਾਰ ਕੀਤੀ ਗਈ ਹੈ। ਉਸਤਤ ਲਫਜ਼ ਦਾ ਅਰਥ ਹੈ ਤਾਰੀਫ਼, ਵਡਿਆਈ ਜਾਂ ਸ਼ਲਾਘਾ। ਆਮ ਹੀ ਸੰਸਾਰ ਵਿੱਚ ਕਿਸੇ ਨੂੰ ਵਡਿਆਉਣਾ ਅਤੇ ਕਿਸੇ ਦੀ ਕਿਸੇ ਕਾਰਨ ਸ਼ਲਾਗਾ ਕਰਨੀ ਮਨੁਖ ਦਾ ਆਮ ਜਿਹਾ ਰੁਝਾਨ ਹੈ। ਜਿਥੋਂ ਤੱਕ ਕਿਸੇ ਦੇ ਨੇਕ ਜਾਂ ਭਲੇ ਕੰਮ ਜਾਂ ਸੁਭਾਅ ਅਥਵਾ ਗੁਣ ਦੀ ਸ਼ਲਾਘਾ ਕਰਨ ਦਾ ਕੰਮ ਹੈ ਇਹ ਹੈ ਤਾਂ ਬਹੁਤ ਵਧੀਆ ਗੱਲ ਤਾਂ ਕਿ ਗੁਣਾਂ ਅਤੇ ਚੰਗਿਆਈਆਂ ਵਿੱਚ ਵਾਧਾ ਹੋਵੇ ਅਤੇ ਬੁਰਾਈ ਨੂੰ ਦੁਰਕਾਰਿਆ ਜਾਵੇ। ਫਿਰ ਇਸ ਤਰਾਂ ਕਰਨ ਨਾਲ ਚੰਗਾ ਕੰਮ ਕਰਨ ਵਾਲ਼ੇ ਨੂੰ ਉਤਸ਼ਾਹ ਵੀ ਮਿਲਦਾ ਹੈ। ਪਰ ਕਈ ਵਾਰ ਮਨੁੱਖ ਕਿਸੇ ਦਬਾਅ, ਲਾਲਚ ਜਾਂ ਪ੍ਰਭਾਵ ਅਧੀਨ ਵੀ ਕਿਸੇ ਦੀ ਉਸਤਤ ਜਾਂ ਵਡਿਆਈ ਕਰਦਾ ਰਹਿੰਦਾ ਹੈ ਭਾਵੇਂ ਜਿਸਦੀ ਉਸਤਤ ਕੀਤੀ ਜਾ ਰਹੀ ਹੈ ਉਸ ਵਿੱਚ ਕੋਈ ਵੀ ਗੁਣ ਨਾ ਹੋਵੇ ਜਾਂ ਉਸਦਾ ਕੋਈ ਭਲਾ ਕੰਮ ਨਾ ਵੀ ਹੋਵੇ। ਅਜਿਹਾ ਕਰਨਾ ਅਉਗਣ ਹੈ। ਕਿਉਂਕਿ ਅਜਿਹਾ ਕਰਦਿਆਂ ਮਨੁੱਖ ਅਉਗਣਾਂ ਨੂੰ ਵਡਿਆ ਕੇ ਗੁਣਾਂ ਨੂੰ ਛੁਟਿਆ ਰਿਹਾ ਹੁੰਦਾ ਹੈ। ਗੁਣ ਤਾਂ ਭਗਤੀ ਹਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ:
ਵਿਣੁ ਗੁਣ ਕੀਤੇ ਭਗਤਿ ਨ ਹੋਇ॥ (ਪੰਨਾ 4)

ਪ੍ਰਮੇਸਰ ਨੂੰ ਗੁਣੀ ਨਿਧਾਨ ਕਹਿੰਦਿਆਂ ਗੁਰਬਾਣੀ ਵਿੱਚ ਅਕਾਲ ਪੁਰਖ ਜੀ ਕੋਲੋਂ ਗੁਣਾਂ ਦੀ ਹੀ ਮੰਗ ਕੀਤੀ ਗਈ ਹੈ। ਸੋ ਜਿਹੜਾ ਮਨੁੱਖ ਕਿਸੇ ਵੀ ਕਾਰਨ ਅਉਗਣਾਂ ਨੂੰ ਵਡਿਆਉਂਦਾ ਹੈ ਉਹ ਅਸਿੱਧੇ ਰੂਪ ਵਿੱਚ ਗੁਣਾਂ ਨੂੰ ਚੰਗਿਆਈਆਂ ਨੂੰ ਹੀ ਮਾੜਾ ਕਹਿ ਰਿਹਾ ਹੁੰਦਾ ਹੈ। ਗੁਰਬਾਣੀ ਵਿੱਚ ਇਸੇ ਭਾਵ ਨੂੰ ਸਪੱਸ਼ਟ ਕਰਦਿਆਂ ਹੀ ਕਿਹਾ ਗਿਆ ਹੈ।
ਦੁਨੀਆ ਨ ਸਾਲਾਹਿ ਜੋ ਮਰਿ ਵੰਝਸੀ॥
ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ॥ (ਪੰਨਾ 755)
ਇੱਕ ਮਾਂ ਜਦੋਂ ਆਪਣੀ ਔਲਾਦ ਦੇ ਮਾੜੇ ਅਤੇ ਨਾ ਚੰਗੇ ਕੰਮ ਨੂੰ ਵੀ ਹੱਸ ਕੇ ਟਾਲ ਦੇਵੇ ਅਤੇ ਉਸ ਨੂੰ ਉਤਸ਼ਾਹਤ ਕਰੇ ਤਾਂ ਇਹ ਭਾਵਨਾ ਵੀ ਝੂਠ ਨੂੰ ਸਲਾਹੁਣ ਵਾਲੀ ਅਤੇ ਸੱਚ ਨੂੰ ਨਿੰਦਣ ਵਾਲੀ ਹੀ ਹੈ। ਅਜਿਹਾ ਸੁਭਾੳ ਪਾਲਣਾ ਹੀ ਅਉਗਣਾਂ ਨੂੰ ਪੂਜਣਾ ਹੈ।
ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਰਾਜਿਆਂ, ਮਹਾਰਾਜਿਆਂ, ਅਤੇ ਬਾਦਸ਼ਾਹਾਂ ਦੇ ਦਰਬਾਰਾਂ ਵਿੱਚ ਬੜੇ ਗੁਣੀ ਅਤੇ ਵਿਦਵਾਨ ਲੋਕ ਹੁੰਦੇ ਸਨ ਜਿਨ੍ਹਾਂ ਦੀ ਦੌੜ ਹੁੰਦੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਆਪਣੇ ਸਮੇਂ ਦੇ ਹਾਕਮ ਨੂੰ ਖ਼ੁਸ਼ ਕਰਕੇ ਉਸ ਦੀ ਖ਼ੁਸ਼ੀ ਦੇ ਪਾਤਰ ਬਣ ਸਕਣ। ਅਤੇ ਉਹ ਖ਼ੁਸ਼ੀ ਉਨਹਾਂ ਨੂੰ ਚੰਗੇ ਉੱਚੇ ਅਹੁਦੇ ਅਤੇ ਪੈਸੇ ਜਾਂ ਪਦਾਰਥਾਂ ਦੇ ਰੂਪ ਵਿੱਚ ਮਿਲਦੀ ਸੀ। ਇਵੇਂ ਬਹੁਤੇ ਵਿਦਵਾਨ ਅਤੇ ਹੁਨਰਮੰਦ ਲੋਕ ਵੀ ਇੱਕ ਜ਼ਾਹਲ ਅਤੇ ਮੂਰਖ ਹਾਕਮ ਦੇ ਸੋਹਲੇ ਗਾਉਂਦੇ ਤੇ ਖ਼ੁਸ਼ੀਆਂ ਪ੍ਰਾਪਤ ਕਰਦੇ ਸਨ। ਗਾਉਣ ਵਾਲੇ ਸੰਗੀਤ ਵਿਦਿਆ ਦੇ ਹੁਨਰ ਨਾਲ ਅਤੇ ਲਿਖਣ ਵਾਲੇ ਵਿਦਿਆ ਦੇ ਹੁਨਰ ਦਾ ਇਸਤੇਮਾਲ ਕਰਦੇ ਸਨ ਉਥੇ ਗੱਲਾਂ ਬਣਾਉਣ ਵਾਲੇ ਵੀ ਪਿਛੇ ਨਹੀਂ ਸਨ ਰਹਿੰਦੇ ਵੱਡੀਆਂ ਵੱਡੀਆਂ ਗੱਲਾਂ (ਗੱਪਾਂ) ਮਾਰ ਕੇ ਦੂਜੇ ਨੂੰ ਖ਼ੁਸ਼ ਕਰ ਦੇਣਾ ਅਤੇ ਸੁਆਰਥ ਸਿੱਧੀ ਪਰਾਪਤ ਕਰਨੀ ਮਾਨਸਕਿਤਾ ਬਣ ਗਈ ਸੀ ਜੋ ਅੱਜ ਵੀ ਨਿਰੰਤਰ ਜਾਰੀ ਹੈ। ਅੱਜ ਵੀ ਜਦੋਂ ਭਾਰੀ ਗੁਨਾਹ, ਰਿਸ਼ਵਤਾਂ, ਅਤੇ ਬੇਈਮਾਨੀ ਰਾਹੀਂ ਤਾਕਤ ਤੇ ਕਾਬਜ਼ ਹੋਏ ਇਨਸਾਨ ਦੀ ਕੋਈ ਵਡਿਆਈ ਕਰਕੇ ਉਸ ਨੂੰ ਸੰਤ ਸਿਪਾਹੀ ਜਾ ਧਰਮਾਤਮਾ ਦਸਦਾ ਹੈ ਤਾਂ ਉਨ੍ਹਾਂ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਵਿਚਲੇ ਭੱਟਾਂ, ਡੂੰਮਾਂ, ਅਤੇ ਭੰਡਾਂ ਅਥਵਾ ਵਿਕਾਊ ਹੁਨਰਮੰਦਾਂ ਦੀ ਯਾਦ ਤਾਜ਼ਾ ਹੋ ਜਾਦੀ ਹੈ।

No comments: