jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 25 April 2013

ਮਾਮਲਾ ਪ੍ਰੋ: ਭੁੱਲਰ ਦੀ ਫਾਂਸੀ ਦਾ

www.sabblok.blogspot.com
ਬਾਦਲ ਦੇ ਦੋਹੀਂ ਹੱਥੀਂ ਲੱਡੂ-ਪੰਜਾਬ ਪ੍ਰਦੇਸ਼ ਕਾਂਗਰਸ ਦਾ ਨੁਕਸਾਨ
ਗੁਰਭੇਜ ਸਿੰਘ ਚੌਹਾਨ

ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545

ਰਾਸ਼ਟਰਪਤੀ ਵੱਲੋਂ ਪ੍ਰੋ ਭੁੱਲਰ ਦੀ ਰਹਿਮ ਦੀ ਅਪੀਲ ਰੱਦ ਕਰਨ ਤੋਂ ਬਾਅਦ ਫਾਂਸੀ ਦੀ  ਬਹਾਲ ਰੱਖੀ ਗਈ ਸਜ਼ਾ ਨੇ  ਸਿੱਖਾਂ ਦੇ ਬੇਗਾਨਗੀ ਦੀ ਭਾਵਨਾਂ ਵਾਲੇ ਜ਼ਖਮ ਹਰੇ ਕਰ ਦਿੱਤੇ ਹਨ ਅਤੇ ਹਰ ਸਿੱਖ ਦਾ ਹਿਰਦਾ ਵਲੂੰਦਰਿਆ ਗਿਆ ਹੈ ਕਿ ਸਿੱਖਾਂ ਨੇ ਹਮੇਸ਼ਾ ਹਿੰਦੁਸਤਾਨ ਤੇ ਆਈ ਕਿਸੇ ਵੀ ਚੁਣੌਤੀ ਵੇਲੇ ਆਪਣੀਆਂ ਜਾਨਾਂ ਵਾਰਕੇ ਆਪਣੀ ਵਫਾ ਦਾ ਸਬੂਤ ਦਿੱਤਾ, ਭਾਵੇਂ ਉਹ ਦੇਸ਼ ਦੀ ਆਜ਼ਾਦੀ ਦਾ ਮਸਲਾ ਸੀ, ਚੀਨ, ਪਾਕਿਸਤਾਨ ਨਾਲ 1962,1965, 1971 ਦੀਆਂ ਲੜਾਈਆਂ ਦਾ ਮਸਲਾ ਸੀ ਜਾਂ ਪਿਛਲੇ ਸਮੇਂ ਵਿਚ ਕਾਰਗਿਲ ਦੀ ਜੰਗ ਸੀ, ਪਰ ਇਸਦੇ ਇਵਜ਼ ਵਿਚ ਦਿੱਲੀ ਨੇ ਹਮੇਸ਼ਾ ਸਿੱਖਾਂ ਤੇ ਜ਼ੁਲਮ ਢਾਹੇ, ਸਿੱਖਾਂ ਨੂੰ ਬਿਗਾਨੇ ਸਮਝਿਆ। ਦਰਬਾਰ ਸਾਹਿਬ ਤੇ ਫੌਜੀ ਹਮਲਾ ਤੇ ਬੇਦੋਸ਼ੇ ਲੋਕਾਂ ਨੂੰ ਫੌਜ ਵੱਲੋਂ ਗੋਲੀ ਦਾ ਸ਼ਿਕਾਰ ਬਣਾਉਣਾ, ਇਸ ਜੁਲਮ ਤੋਂ ਜ਼ਜ਼ਬਾਤੀ ਸਿੱਖ ਗਾਰਡਾਂ ਵੱਲੋਂ ਇੰਦਰਾ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਹੋਰ ਸੂਬਿਆਂ ਵਿਚ ਸਿੱਖ ਨਸਲਕੁਸ਼ੀ ਦਾ ਨੰਗਾ ਨਾਚ ਅਤੇ ਸਿੱਖਾਂ ਦੇ ਹਜ਼ਾਰਾਂ ਕਤਲਾਂ ਨਾਲ ਸੰਬੰਧਤ ਲੋਕਾਂ ਨੂੰ 28 ਸਾਲਾਂ ਬਾਅਦ ਵੀ ਕੋਈ ਸਜ਼ਾ ਨਾ ਦੇਣਾ ਅਤੇ ਦੋ ਤੋਂ ਤਿੰਨ ਦਹਾਕਿਆਂ ਤੋਂ ਬਿਨਾਂ ਮੁਕੱਦਮਾਂ ਚਲਾਏ ਅਜੇ ਵੀ ਸਿੱਖਾਂ ਨੂੰ ਜੇਲ• ਦੀਆਂ ਸਲਾਖਾਂ ਪਿੱਛੇ ਡੱਕਣਾ ਦਿੱਲੀ ਦੇ ਸਿੱਖਾਂ ਨਾਲ ਵਿਤਕਰੇ ਦੇ ਅਹਿਮ ਸਬੂਤ ਹਨ। ਪ੍ਰੋ: ਭੁੱਲਰ ਨੂੰ ਦਿੱਲੀ ਬੰਬ ਧਮਾਕੇ ਦੇ ਦੋਸ਼ ਵਿਚ ਮਾਰੇ ਗਏ 9 ਲੋਕਾਂ ਦੇ ਸੰਬੰਧ ਚ ਜਰਮਨ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਸੀ ਅਤੇ ਜਰਮਨ ਸਰਕਾਰ ਨਾਲ ਇਹ ਲਿਖਤੀ ਵਾਅਦਾ ਹੋਇਆ ਸੀ ਕਿ ਪ੍ਰੋ: ਭੱਲਰ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ। 23 ਸਾਲ ਇਕ ਹੀ ਕਾਲ ਕੋਠੜੀ ਵਿਚ ਬੰਦ ਰੱਖਕੇ ਪ੍ਰੋ: ਭੁੱਲਰ ਨੂੰ ਮੌਤ ਤੋਂ ਵੀ ਭੈੜੀ ਸਜ਼ਾ ਦਿੱਤੀ ਜਾ ਚੁੱਕੀ ਹੈ। ਐਲੇ ਲੰਮੇਂ ਸਮੇਂ ਵਿਚ ਉਹ ਮਾਨਸਿਕ ਅਤੇ ਸਰੀਰਕ ਰੋਗੀ ਹੋ ਚੁੱਕੇ ਹਨ ਅਤੇ ਉਨ•ਾਂ ਦੀ ਉਮਰ ਵੀ ਕਾਫੀ ਹੋ ਚੁੱਕੀ ਹੈ ਪਰ ਫੇਰ ਵੀ ਉਸਨੂੰ ਫਾਂਸੀ ਦੇ ਕੇ ਦਿੱਲੀ ਦਾ ਮਤਲਬ ਸਿੱਖਾਂ ਨੂੰ ਜ਼ਲੀਲ ਕਰਨ ਅਤੇ ਆਪਣੀ ਗੁਲਾਮੀ ਦਾ ਅਹਿਸਾਸ ਕਰਾਉਣ ਤੋਂ ਵੱਧ ਹੋਰ ਕੁੱਝ ਨਹੀਂ ਜਾਪਦਾ। ਬੜੀ ਸਿਤਮਜ਼ਰੀਫੀ ਦੀ ਗੱਲ ਹੈ ਕਿ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਹੈ ਤਾਂ ਸਾਡੇ ਰਾਜਨੀਤਕ ਲੀਡਰਾਂ ਦੀ ਜਾਗ ਖੁੱਲ•ਦੀ ਹੈ। 23 ਸਾਲ ਕੋਈ ਨਹੀਂ ਬੋਲਿਆ ਅੱਜ ਜਦੋਂ ਪ੍ਰੋ: ਸਾਹਿਬ ਨੂੰ ਕਿਸੇ ਵੇਲੇ ਵੀ ਫਾਂਸੀ ਦਿੱਤੀ ਜਾ ਸਕਦੀ ਹੈ ਤਾਂ ਸਾਡੇ ਬਾਦਲ ਸਾਹਿਬ ਦਿੱਲੀ ਨੂੰ ਭੱਜੇ ਹਨ ਪ੍ਰ੍ਰੋ: ਸਾਹਿਬ ਦੀ ਜ਼ਿੰਦਗੀ ਦੀ ਖੈਰ ਮੰਗਣ ਉਸ ਜ਼ਾਲਮ ਦਿੱਲੀ ਕੋਲ ਜਿਸਨੇ ਕਦੇ ਵੀ ਸਿੱਖ ਨੂੰ ਫਾਂਸੀ ਤੋਂ ਛੋਟ ਨਹੀਂ ਦਿੱਤੀ। ਇਸਨੂੰ ਨਾਂ ਸਿੱਖਾਂ ਨਾਲ ਅਤੇ ਨਾਂ ਪ੍ਰੋ: ਭੁੱਲਰ ਨਾਲ ਕੋਈ ਹਮਦਰਦੀ ਸਮਝਿਆ ਜਾਵੇ, ਇਹ ਤਾਂ ਰਾਜਨੀਤਕ ਸੋਚ ਦੇ ਘੋੜੇ ਨੇ। ਜੇ ਪ੍ਰੋ: ਭੁੱਲਰ ਨੂੰ ਫਾਂਸੀ ਦੇ ਦਿੱਤੀ ਗਈ ਤਾਂ ਪੰਜਾਬ ਵਿਚ ਕਾਂਗਰਸ ਪਾਰਟੀ ਤੇ ਇਸਦਾ ਬੁਰਾ ਪ੍ਰਭਾਵ ਪਏਗਾ ਅਤੇ ਲੋਕ ਰੋਸ ਵਜੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਬਾਦਲ ਵੱਲ ਜਾਣਗੇ। ਜੇਕਰ ਫਾਂਸੀ ਮੁਆਫ ਹੋ ਗਈ ਤਾਂ ਬਾਦਲ ਸਾਹਿਬ ਦਿੱਲੀ ਜਾਣ ਦਾ ਲਾਹਾ ਲੈਂਦੇ ਲੋਕਾਂ ਵਿਚ ਪ੍ਰਚਾਰ ਕਰਨਗੇ ਕਿ ਉਨ•ਾਂ ਦੀ ਕੋਸ਼ਿਸ਼ ਨਾਲ ਪ੍ਰੋ: ਸਾਹਿਬ ਦੀ ਫਾਂਸੀ ਟੁੱਟ ਗਈ ਹੈ। ਇਸ ਲਈ ਬਾਦਲ ਸਾਹਿਬ ਦੇ ਦੋਹੀਂ ਹੱਥੀਂ ਲੱਡੂ ਹਨ। ਜਿੱਥੋਂ ਤੱਕ ਫਾਂਸੀ ਦਾ ਸਵਾਲ ਹੈ ਲੱਗਦਾ ਨਹੀਂ ਕਿ ਦਿੱਲੀ ਕਿਸੇ ਸਿੱਖ ਨੂੰ ਮੁਆਫ ਕਰੇ।   

No comments: