jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 25 April 2013

ਅਗਲੀ ਜੂਨ ਤੇ ਪਿਛਲੀ ਜੂਨ

www.sabblok.blogspot.com

ਵਰਿੰਦਰ ਸਿੰਘ (ਗੋਲਡੀ)

ਅਗਲੀ ਜੂਨ ਤੇ ਪਿਛਲੀ ਜੂਨ, ਇਸ ਤੋਂ ਕਿਸੇ ਕੀ ਲੈਣਾ?
ਇਸੇ ਨੂੰ ਸੁਧਾਰ ਲੈ ਤੂੰ ਤੇ ਮੰਨ ਲੈ ਗੁਰੂ ਦਾ ਕਹਿਣਾ।
ਜਨਮ ਮਰਨ ਦੇ ਚੱਕਰਾਂ ਵਿੱਚ ਅੱਜ ਬੰਦਾ ਐਨਾ ਧੱਸ ਗਿਆ ਹੈ,
ਬ੍ਰਾਹਮਿਣ ਦੇ ਇਸ ਜਾਲ ਵਿੱਚ ਹੁਣ ਪੂਰਾ ਫੱਸ ਗਿਆ ਹੈ,
ਬਿਪਰ ਦੀ ਸੋਚ ਦਾ ਸ਼ਿਕੰਜਾ ਸਿੱਖ ਨੂੰ ਪੂਰਾ ਕੱਸ ਰਿਹਾ ਹੈ,
ਜੋ ਕੀਤਾ ਤੇ ਜੋ ਕਰੇਂਗਾ, ਉਸ ਦਾ ਫਲ ਐਥੇ ਹੀ ਪੈਣਾ ਹੈ ਸਹਿਣਾ,
ਅਗਲੀ ਜੂਨ ਤੇ ਪਿਛਲੀ ਜੂਨ, ਇਸ ਤੋਂ ਕਿਸੇ ਕੀ ਲੈਣਾ?
ਇਸੇ ਨੂੰ ਸੁਧਾਰ ਲੈ ਤੂੰ ਤੇ ਮੰਨ ਲੈ ਗੁਰੁ ਦਾ ਕਹਿਣਾ।

ਗੁਰਬਾਣੀ ਇੱਕ ਜੀਵਨ ਜਾਚ ਹੈ, ਸਚਿਆਰਾ ਮਨੁੱਖ ਬਣਾਵੇ,
ਪਰ ਗੁਰੂ ਦਾ ਸਿੱਖ ਅੱਜ ਇਸ ਨੂੰ ਇੱਕ ਮੰਤਰ ਮੰਨਦਾ ਜਾਵੇ ,
ਗਿਣਤੀ ਮਿਣਤੀ ਦੇ ਪਾਠ ਪੜ੍ਹ ਕੇ ਇਹ ਚੁਰਾਸੀ ਕੱਟਣਾ ਚਾਹੇ,
ਗੁਰੂ ਦੀ ਗਲ ਨੂੰ ਸਮਝਣਾ ਹੈ ਜੇ, ਤਾਂ ਪਵੇਗਾ ਗੁਰੂ ਦੇ ਲਾਗੇ ਬਹਿਣਾ,
ਅਗਲੀ ਜੂਨ ਤੇ ਪਿਛਲੀ ਜੂਨ, ਇਸ ਤੋਂ ਕਿਸੇ ਕੀ ਲੈਣਾ?
ਇਸੇ ਨੂੰ ਸੁਧਾਰ ਲੈ ਤੂੰ ਤੇ ਮੰਨ ਲੈ ਗੁਰੁ ਦਾ ਕਹਿਣਾ।
ਲੁੱਟਣ ਦੇ ਲਈ ਪੁਜਾਰੀ ਨੇ ਇਹ ਜੂਨਾਂ ਦਾ ਚੱਕਰ ਚਲਾਇਆ,
ਹੁਕਮ ਰਜਾਈ ਚੱਲਣ ਵਾਲੇ ਸਿੱਖ ਨੂੰ ਵੀ ਇਸ ਦੇ ਵਿੱਚ ਉਲਝਾਇਆ,
ਅਗਲੇਪਿਛਲੇ ਜਨਮ ਦੇ ਨਾ ਤੇ ਇਹਨੇ ਪੈਸਾ ਬੜਾ ਕਮਾਇਆ ,
ਗੋਲਡੀ ਗੁਰੂ ਦੀ ਮੱਤ ਨੂੰ ਲੈ ਲਾ ਤੂੰ, ਤੇ ਬਣਾ ਲੈ ਇਸ ਨੂੰ ਆਪਣਾ ਗਹਿਣਾ,
ਅਗਲੀ ਜੂਨ ਤੇ ਪਿਛਲੀ ਜੂਨ, ਇਸ ਤੋਂ ਕਿਸੇ ਕੀ ਲੈਣਾ?
ਇਸੇ ਨੂੰ ਸੁਧਾਰ ਲੈ ਤੂੰ ਤੇ ਮੰਨ ਲੈ ਗੁਰੁ ਦਾ ਕਹਿਣਾ।
--ਵਰਿੰਦਰ ਸਿੰਘ (ਗੋਲਡੀ)

No comments: