jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 April 2013

ਰਾਈਫਲ ਸਾਫ਼ ਕਰਦੇ ਸਮੇਂ ਚੱਲੀ ਗੋਲੀ ਨਾਲ ਹੈੱਡ ਕਾਂਸਟੇਬਲ ਦੀ ਮੌਤ

www.sabblok.blogspot.com

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸ.ਪੀ. (ਐੱਚ) ਰਵਿੰਦਰ ਰੂਬੀ ਅਤੇ ਡੀ.ਐੱਸ.ਪੀ. ਦਰਸ਼ਨ ਸਿੰਘ ਸੰਧੂ 

ਗਿੱਦੜਬਾਹਾ, 21 ਅਪਰੈਲ
ਥਾਣਾ ਕੋਟਭਾਈ ਵਿਖੇ ਤੈਨਾਤ ਹੈਡ ਕਾਂਸਟੇਬਲ ਗੁਰਦੀਪ ਸਿੰਘ ਦੀ ਆਪਣੀ ਰਾਈਫਲ ਸਾਫ਼ ਕਰਦੇ ਸਮੇਂ ਗੋਲੀ ਚੱਲਣ ਨਾਲ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਪਿੰਡ ਭੁੱਲਰ ਦਾ ਨਿਵਾਸੀ ਹੈਡ ਕਾਂਸਟੇਬਲ ਗੁਰਦੀਪ ਸਿੰਘ (40) ਦੁਪਿਹਰ ਨੂੰ ਥਾਣੇ ’ਚ ਹੀ ਆਪਣੀ ਸਰਕਾਰੀ ਰਾਈਫਲ ਸਾਫ਼ ਕਰ ਰਿਹਾ ਸੀ ਕਿ ਅਚਾਨਕ ਚੱਲੀ ਗੋਲੀ ਉਸ ਦੇ ਗਲੇ ਕੋਲ ਜਾ ਵੱਜੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੋਲੀ ਦੀ ਆਵਾਜ਼ ਸੁਣ ਕੇ ਥਾਣੇ ਦੇ ਬਾਕੀ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੇ ਐਸ.ਪੀ.ਐੱਚ. ਰਵਿੰਦਰ ਰੂਬੀ ਤੇ ਡੀ.ਐੱਸ.ਪੀ. ਦਰਸ਼ਨ ਸਿੰਘ ਸੰਧੂ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਰ ਐਤਵਾਰ ਅਸਲਾ ਸਾਫ਼ ਕਰਨ ਦਾ ਕੰਮ ਕੀਤਾ ਜਾਂਦਾ ਹੈ ਤੇ ਅੱਜ ਅਸਲਾ ਸਾਫ਼ ਕਰਦੇ ਸਮੇਂ ਚੱਲੀ ਗੋਲੀ ਨਾਲ ਉਕਤ ਕਾਂਸਟੇਬਲ ਦੀ ਮੌਤ ਹੋ ਗਈ ਤੇ ਪੁਲੀਸ ਨੇ ਇਸ ਸਬੰਧੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

No comments: