jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 22 April 2013

ਪੰਜਾਬੀ ਫ਼ਿਲਮ 'ਇਨਕਲਾਬ' ਪੰਜਾਬੀ ਸਿਨੇਮਾ ਨੂੰ ਨਵੀਂ ਦਿਸ਼ਾ ਦੇਵੇਗੀ-ਮਾਰਸ਼ਲ

www.sabblok.blogspot.com
ਹੁਸ਼ਿਆਰਪੁਰ / ਮੁਕੇਰੀਆਂ
ਹਰਿਆਣਾ, 21 ਅਪ੍ਰੈਲ ----ਸਰ ਮਾਰਸ਼ਲ ਫਿਲਮ ਪ੍ਰੋਡਕਸ਼ਨ ਵੱਲੋਂ ਨਸ਼ਾਖੋਰੀ ਿਖ਼ਲਾਫ ਜਾਗਰੂਕਤਾ ਪੈਦਾ ਕਰਨ ਲਈ ਪੰਜਾਬੀ ਫੀਚਰ ਫਿਲਮ 'ਇਨਕਲਾਬ' ਅਗਲੇ ਦਿਨਾਂ 'ਚ ਸਿਨੇਮਾ ਘਰਾਂ ਦਾ ਸਿੰਗਾਰ ਬਣਨ ਜਾ ਰਹੀ ਹੈ ਤੇ ਇਹ ਫਿਲਮ ਪੰਜਾਬੀ ਸਿਨੇਮਾਂ ਨੂੰ ਨਵੀਂ ਦਿਸ਼ਾ ਦੇਵੇਗੀ | ਇਸ ਫਿਲਮ ਰਾਹੀਂ ਪੰਜਾਬ 'ਚ ਨਸ਼ਾਖੋਰੀ ਦੇ ਰੁਝਾਨ ਨੂੰ ਫਿਲਮ ਦੇ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈੈ | ਇਸ ਸਬੰਧੀ ਨਿਰਮਾਤਾ ਤੇ ਨਾਇਕ ਵਜੋਂ ਪੇਸ਼ ਹੋਣ ਜਾ ਰਹੇ ਰਾਜਿੰਦਰ ਸਿੰਘ ਮਾਰਸ਼ਲ ਨੇ ਦੱਸਿਆ ਕਿ ਫਿਲਮ 'ਇਨਕਲਾਬ' ਰਾਹੀਂ ਆਮ ਬੰਦੇ ਦੇ ਜੀਵਨ 'ਚ ਵਾਪਰਦੀਆਂ ਘਟਨਾਂਵਾਂ ਨੂੰ ਕਲਾਤਮਕ ਤਰੀਕੇ ਨਾਲ ਪੇਸ਼ ਕੀਤਾ ਹੈ | ਗੌਰਵ ਸ਼ਰਮਾ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫਿਲਮ 'ਚ ਨਛੱਤਰ ਗਿਲ, ਅਰਸ਼ਦੀਪ ਕੌਰ ਤੋ ਇਲਾਵਾ ਹੁਸ਼ਿਆਰਪੁਰ ਦੇ ਗਾਇਕ ਮਲਕੀਤ ਬੁੱਲਾ, ਹੀਰਾ ਸਿੰਘ ਰਤਨ, ਮਨੀ ਮੁਲਤਾਨੀ ਵੀ ਪਲੇਅ ਬੈਕ ਸਿੰਗਰ ਵਜਾੋ ਪੇਸ਼ ਹੋ ਰਹੇ ਹਨ | ਇਸ ਮੌਕੇ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਵਰਿੰਦਰ ਸਿੰਘ, ਜਗਤਜੀਤ ਸਿੰਘ, ਕੁਲਵੰਤ ਮਾਰਸ਼ਲ, ਪਿ੍ੰ ਪਰਮਜੀਤ ਸਿੰਘ, ਰਾਜੇਸ਼ ਅਰੋੜਾ, ਰਾਜ ਬਹਾਦਰ, ਗੁਰਮੇਲ ਸਿੰਘ, ਗਾਇਕ ਮਲਕੀਤ ਬੱੁਲਾ, ਅਜੇ ਗੜ੍ਹਦੀਵਾਲਾ ਹਾਜ਼ਰ ਸਨ |

No comments: