jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 25 April 2013

ਵਿਦਿਆਰਥਣ ਨੂੰ ਭਾਰੀ ਪਈ ਇੰਟਰਨੈੱਟ ਫ੍ਰੈਂਡਸ਼ਿਪ

www.sabblok.blogspot.com 

ਬੱਸੀ ਪਠਾਣਾਂ,(ਪੀ ਟੀ ਆਈ )- ਫਤਿਹਗੜ੍ਹ ਸਾਹਿਬ ਦੇ ਇਕ ਪ੍ਰਸਿੱਧ ਕਾਲਜ ਦੀ ਵਿਦਿਆਰਥਣ ਨੂੰ ਇੰਟਰਨੈੱਟ ਫ੍ਰੈਂਡਸ਼ਿਪ ਭਾਰੀ ਪਈ। ਦੋਸਤ 'ਤੇ ਰੁਪਏ ਤੇ ਲੈਪਟਾਪ ਹੜੱਪਣ ਦਾ ਦੋਸ਼ ਲਗਾਉਣ ਵਾਲੀ ਇਸ ਵਿਦਿਆਰਥਣ ਦੀ ਸ਼ਿਕਾਇਤ 'ਤੇ ਫਤਿਹਗੜ੍ਹ ਸਾਹਿਬ ਪੁਲਸ ਵਲੋਂ ਨਾਮਜ਼ਦ ਦੋਸਤ ਅਜੇ ਪੁਲਸ ਗ੍ਰਿਫਤ 'ਚੋਂ ਬਾਹਰ ਦੱਸਿਆ ਜਾ ਰਿਹਾ ਹੈ, ਜਦੋਂਕਿ ਇਸ ਮਾਮਲੇ ਦੇ ਤਿੰਨ ਹੋਰ ਕਥਿਤ ਦੋਸ਼ੀਆਂ ਵਲੋਂ ਅਗਲੇਰੀ ਜ਼ਮਾਨਤ ਲਈ ਦਾਇਰ ਅਪੀਲ 'ਤੇ ਕੋਰਟ ਅੱਜ 25 ਅਪ੍ਰੈਲ ਨੂੰ ਸੁਣਵਾਈ ਕਰੇਗੀ। 
ਕੀ ਹੈ ਸ਼ਿਕਾਇਤ
ਨਾਮ ਨਾ ਛਾਪਣ ਦੀ ਗੁਹਾਰ ਲਗਾਉਣ ਵਾਲੀ ਇਸ ਵਿਦਿਆਰਥਣ ਨੇ ਐੱਸ. ਐੱਸ. ਪੀ. ਨੂੰ ਦੱਸਿਆ ਕਿ 2010 ਵਿਚ ਉਸਦਾ ਸੰਪਰਕ ਇੰਟਰਨੈੱਟ 'ਤੇ ਲੁਧਿਆਣਾ ਵਾਸੀ ਗਗਨ ਸ਼ਰਮਾ ਨਾਲ ਹੋਇਆ ਸੀ। ਉਹ ਹੁਣ ਐੱਨ. ਆਰ. ਆਈ. ਹੈ, ਉਸਨੇ ਵਿਆਹ ਦਾ ਝਾਂਸਾ ਦੇ ਕੇ ਅਤੇ ਮਾਤਾ-ਪਿਤਾ ਦੀ ਬੀਮਾਰੀ ਦਾ ਬਹਾਨਾ ਬਣਾ ਕੇ ਮੇਰੇ ਤੋਂ 1 ਲੱਖ 20 ਹਜ਼ਾਰ ਰੁਪਏ ਅਤੇ ਲੈਪਟਾਪ ਹੜੱਪ ਲਿਆ ਹੈ। ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਸ਼ਾਦੀਸ਼ੁਦਾ ਹੈ ਅਤੇ ਗੁੰਮਰਾਹ ਕਰਕੇ ਫਾਇਦਾ ਲੈ ਰਿਹਾ ਹੈ, ਮੈਂ ਵਿਰੋਧ ਕੀਤਾ ਤਾਂ ਉਸਨੇ ਮੇਰਾ ਲੈਪਟਾਪ ਅਤੇ ਪੈਸਾ ਵਾਪਸ ਦੇਣ ਤੋਂ ਮਨ੍ਹਾ ਕਰ ਦਿੱਤਾ। ਇੰਨਾ ਹੀ ਨਹੀਂ ਉਸ ਨੇ ਮੇਰੇ ਨਾਲ ਬੁਰਾ ਵਿਵਹਾਰ ਵੀ ਕੀਤਾ। ਉਸਨੇ ਜਲਦੀ ਹੀ ਵਿਦੇਸ਼ ਚਲੇ ਜਾਣਾ ਹੈ, ਇਸ ਲਈ ਮੈਂ ਡੀ. ਐੱਸ. ਪੀ. ਫਤਿਹਗੜ੍ਹ ਸਾਹਿਬ ਕੋਲ ਸ਼ਿਕਾਇਤ ਕੀਤੀ ਸੀ ਪਰ ਸੰਤੋਸ਼ਜਨਕ ਕਾਰਵਾਈ ਨਹੀਂ ਹੋਈ। ਵਿਦਿਆਰਥਣ ਨੇ ਇਨਸਾਫ ਦੀ ਮੰਗ ਕਰਦੇ ਹੋਏ ਸ਼ਿਕਾਇਤ ਵਿਚ ਇਹ ਵੀ ਦੱਸਿਆ ਕਿ ਉਕਤ ਨੌਜਵਾਨ ਕਿਸੇ ਪੁਲਸ ਅਧਿਕਾਰੀ ਦਾ ਰਿਸ਼ਤੇਦਾਰ ਵੀ ਹੈ।
ਕੀ ਕਹਿੰਦੀ ਹੈ ਡੀ. ਐੱਸ. ਪੀ. ਦੀ ਜਾਂਚ ਰਿਪੋਰਟ
ਸਬੰਧਤ ਡੀ. ਐੱਸ. ਪੀ. ਨੇ ਆਪਣੀ ਜਾਂਚ ਰਿਪੋਰਟ ਵਿਚ ਲਿਖਿਆ ਕਿ ਗਗਨ ਸ਼ਰਮਾ ਤੇ ਵਿਦਿਆਰਥਣ ਦੋਵੇਂ ਇੰਟਰਨੈੱਟ 'ਤੇ ਗੱਲਾਂ ਕਰਦੇ ਰਹੇ ਅਤੇ ਮਿਲਦੇ ਵੀ ਰਹੇ। ਗਗਨ ਨੇ ਵਿਦਿਆਰਥਣ ਨੂੰ ਆਪਣੀ ਮਾਂ ਸੁਰੇਸ਼ ਸ਼ਰਮਾ, ਪਿਤਾ ਸੋਮਨਾਥ ਅਤੇ ਦੋਸਤ ਵਿਨੋਦ ਕਸ਼ਯਪ ਅਤੇ ਹੈਰੀ ਨਾਲ ਮਿਲਾਇਆ ਸੀ। ਜਿਨ੍ਹਾਂ ਨੇ ਗਗਨ ਨੂੰ ਕੁਆਰਾ ਦੱਸਿਆ ਸੀ, ਜਦੋਂਕਿ ਉਹ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਬੱਚੇ ਵੀ ਹਨ। ਇਸ ਤੋਂ ਇਲਾਵਾ ਗਗਨ ਨੇ ਵਿਦਿਆਰਥਣ ਤੋਂ 1 ਲੱਖ 20 ਹਜ਼ਾਰ ਰੁਪਏ ਅਤੇ ਉਸਦਾ ਲੈਪਟਾਪ ਵੀ ਹੜੱਪਿਆ ਹੈ। ਜਾਂਚ ਦੌਰਾਨ ਗਗਨ ਦੇ ਦੋਸਤ ਵਿਨੋਦ ਕਸ਼ਯਪ ਦੀ ਮਿਲੀਭੁਗਤ ਵੀ ਪਾਈ ਗਈ ਹੈ, ਉਸ ਨੇ 5 ਮਾਰਚ ਨੂੰ ਸ਼ਿਕਾਇਤਕਰਤਾ ਨਾਲ ਆਏ ਲੋਕਾਂ ਨਾਲ ਬਦਸਲੂਕੀ ਵੀ ਕੀਤੀ ਸੀ। ਇੰਨਾ ਹੀ ਨਹੀਂ ਗਗਨ ਦੇ ਪਿਤਾ ਨੇ ਉਸ ਨੂੰ ਬੇਦਖਲ ਵੀ ਕੀਤਾ ਹੋਇਆ ਦੱਸਿਆ ਹੈ। ਇਸ ਸਬੰਧੀ ਕਾਨੂੰਨੀ ਰਾਏ ਲੈਣ ਤੋਂ ਬਾਅਦ ਐੱਸ. ਐੱਸ. ਪੀ. ਨੇ ਮੁੱਖ ਮੁਲਜ਼ਮ ਗਗਨ ਸ਼ਰਮਾ, ਉਸਦੀ ਮਾਂ ਸੁਰੇਸ਼ ਸ਼ਰਮਾ, ਪਿਤਾ ਸੋਮਨਾਥ ਸ਼ਰਮਾ ਅਤੇ ਦੋਸਤ ਵਿਨੋਦ ਕਸ਼ਯਪ ਦੇ ਖਿਲਾਫ ਧਾਰਾ 406/420/120ਬੀ ਅਤੇ 506 ਦੇ ਤਹਿਤ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ। ਫਤਿਹਗੜ੍ਹ ਸਾਹਿਬ ਪੁਲਸ ਨੇ ਮਾਮਲਾ ਦਰਜ ਕਰਨ ਉਪਰੰਤ ਜਾਂਚ ਦਾ ਜ਼ਿੰਮਾ ਪੁਲਸ ਅਧਿਕਾਰੀ ਰਾਮ ਲਾਲ ਨੂੰ ਸੌਂਪਿਆ ਸੀ।
ਕੀ ਕਹਿੰਦੇ ਹਨ ਜਾਂਚ ਅਧਿਕਾਰੀ
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਰਾਮ ਲਾਲ ਨੇ ਦੱਸਿਆ ਕਿ ਗਗਨ ਸ਼ਰਮਾ ਦੀ ਪੁਲਸ ਸਰਗਰਮੀ ਨਾਲ ਤਲਾਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਹੋਰ ਤਿੰਨ ਕਥਿਤ ਦੋਸ਼ੀਆਂ ਨੇ ਅਗਲੇਰੀ ਜ਼ਮਾਨਤ ਲਈ ਅਦਾਲਤ ਵਿਚ ਅਪੀਲ ਦਾਇਰ ਕੀਤੀ ਹੋਈ ਹੈ, ਜਿਸਦੀ ਸੁਣਵਾਈ ਅੱਜ ਹੋਵੇਗੀ। ਉਨ੍ਹਾਂ ਕਿਹਾ ਇਨ੍ਹਾਂ ਕਥਿਤ ਦੋਸ਼ੀਆਂ ਖਿਲਾਫ ਮਾਣਯੋਗ ਅਦਾਲਤ ਦੇ ਆਦੇਸ਼ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

No comments: