jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 25 April 2013

"ਅਫ਼ਸੋਸ ਦੀ ਬਜਾਏ ਇੱਕ ਤਮਾਸ਼ਾ ਬਣੀ ਸ਼ਮਸ਼ਾਦ ਬੇਗ਼ਮ ਦੀ ਮੌਤ"-------ਕਰਨ ਬਰਾੜ..

www.sabblok.blogspot.com
ਜੋ ਵਿਵਾਦ ਹੁਣ ਇੱਕ ਵਾਰ ਫੇਰ ਪ੍ਰਸਿੱਧ ਗਾਇਕਾ ਸ਼ਮਸ਼ਾਦ ਬੇਗ਼ਮ ਦੀ ਮੌਤ ਬਾਰੇ ਉੱਠਿਆ ਹੈ ਉਸ ਬਾਰੇ ਕੁਝ ਗੱਲਾਂ ਕਹਿਣੀਆਂ ਚਾਹਾਂਗਾ...
ਨਿੰਦਰ ਘੁਗਿਆਣਵੀ ਦੇ ਪ੍ਰਸਿੱਧ ਗਾਇਕਾ ਸ਼ਮਸ਼ਾਦ ਬੇਗ਼ਮ ਬਾਰੇ ਲਿਖੇ ਲੇਖ ਖ਼ਿਲਾਫ਼ ਉਸ ਵੇਲੇ ਵੀ ਵਿਵਾਦ ਉੱਠਿਆ ਸੀ ਜਦੋਂ ਨਿੰਦਰ ਆਸਟ੍ਰੇਲੀਆ ਦੌਰੇ ਤੇ ਆਇਆ ਸੀ। ਉਸ ਵੇਲੇ ਮੇਰੀ ਨਿੰਦਰ ਨਾਲ ਇਸ ਵਿਸ਼ੇ ਤੇ ਖੁੱਲ੍ਹ ਕੇ ਗੱਲਬਾਤ ਹੋਈ ਸੀ ਅਤੇ ਇਸ ਸਾਰੇ ਵਿਵਾਦ ਨੂੰ ਮੈਂ ਬਹੁਤ ਨੇੜੇ ਤੋਂ ਦੇਖਿਆ ਹੈ। ਉਸ ਵੇਲੇ ਵੀ ਪ੍ਰਸਿੱਧ ਗਾਇਕਾ ਸ਼ਮਸ਼ਾਦ ਬੇਗ਼ਮ ਦੀ ਮੌਤ ਦਾ ਇਸ਼ੂ ਬਣਾਉਣਾ ਮੈਨੂੰ ਕਿਸੇ ਆਪਸੀ ਰੰਜਿਸ਼ ਦਾ ਨਤੀਜਾ ਲਗਦਾ ਸੀ। ਨਿੰਦਰ ਨੇ ਉਸ ਵੇਲੇ ਸਾਰੀ ਗੱਲਬਾਤ ਦਾ ਤੋਂ ਜਾਣੂ ਕਰਵਾਇਆ ਸੀ ਕਿ 15 ਅਗਸਤ 1998 ਦੇ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿਚ ਇੱਕ ਲੇਖ ਛਪਿਆ ਸੀ ਜਿਸ ਵਿਚ ਸ਼ਮਸ਼ੇਰ ਸੰਧੂ ਦਾ ਸ਼ਮਸ਼ਾਦ ਬੇਗ਼ਮ ਦੀ 14 ਅਗਸਤ 1998 ਨੂੰ ਹੋਈ ਮੌਤ ਬਾਰੇ ਜ਼ਿਕਰ ਸੀ। ਸ਼ਮਸ਼ੇਰ ਸੰਧੂ ਨੇ ਇਹ ਜਾਣਕਾਰੀ ਪੀ.ਟੀ.ਆਈ. ਅਤੇ ਯੂ ਐਨ ਆਈ ਤੋਂ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ (ਪੰਜਾਬੀ ਕੋਸ਼) ਵਿਚ ਸ਼ਮਸ਼ਾਦ ਬੇਗ਼ਮ ਦੀ ਮੌਤ 14 ਅਗਸਤ 1998 ਵਿਚ ਹੋਈ ਲਿਖਿਆ ਗਿਆ ਸੀ। ਇਹਨਾਂ ਤੱਥਾਂ ਦੇ ਆਧਾਰ ਤੇ ਨਿੰਦਰ ਨੇ ਸ਼ਮਸ਼ਾਦ ਬੇਗ਼ਮ ਬਾਰੇ ਇੱਕ ਲੇਖ ਲਿਖਿਆ ਜਿਸ ਵਿਚ ਉਸਨੇ ਸ਼ਮਸ਼ਾਦ ਬੇਗ਼ਮ ਦੀ ਮੌਤ ਦਾ ਜਿਕਰ ਕੀਤਾ ਸੀ। ਜਿਸ ਕਿਤਾਬ ਵਿਚ ਇਹ ਲੇਖ ਲਿਖਿਆ ਗਿਆ ਸੀ ਉਹ ਕਿਤਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀ ਸੀ। ਅਸਲ ਵਿਚ ਗੱਲ ਇਹ ਸੀ ਕਿ 14 ਅਗਸਤ 1998 ਨੂੰ ਸਾਇਰਾ ਬਾਨੋ ਦੀ ਨਾਨੀ ਦੀ ਮੌਤ ਹੋਈ ਸੀ ਜਿਸ ਦਾ ਨਾਮ ਵੀ ਸ਼ਮਸ਼ਾਦ ਬੇਗ਼ਮ ਸੀ। ਜਿਸ ਨੂੰ ਗ਼ਲਤੀ ਨਾਲ ਗਾਇਕਾ ਸ਼ਮਸ਼ਾਦ ਬੇਗ਼ਮ ਸਮਝ ਲਿਆ ਗਿਆ। ਪਹਿਲੀ ਗ਼ਲਤੀ ਸ਼ਮਸ਼ੇਰ ਸੰਧੂ ਦੀ ਸੀ, ਦੂਸਰੀ ਪੰਜਾਬ ਸਰਕਾਰ ਦੀ, ਤੀਸਰੀ ਗ਼ਲਤੀ ਪੰਜਾਬੀ ਯੂਨੀਵਰਸਿਟੀ ਦੀ ਅਤੇ ਚੌਥੀ ਗ਼ਲਤੀ ਨਿੰਦਰ ਘੁਗਿਆਣਵੀ ਤੋਂ ਹੋਈ। ਉਹ ਸਿਲਸਿਲੇਵਾਰ ਗ਼ਲਤੀਆਂ ਚੋਂ ਇੱਕ ਗ਼ਲਤੀ ਸੀ। ਜਿਸ ਨੂੰ ਬਾਅਦ ਵਿਚ ਸੁਧਾਰ ਲਿਆ ਗਿਆ।ਆਪਣੀ ਮੌਤ ਦੀ ਹੋਈ ਗ਼ਲਤੀ ਬਾਰੇ ਸ਼ਮਸ਼ਾਦ ਬੇਗ਼ਮ ਨੇ ਇੱਕ ਇੰਟਰਵਿਊ ਵਿਚ ਕਿਹਾ ਸੀ ਕਿ ਇਸ ਤਰ੍ਹਾਂ ਦੀਆਂ ਗ਼ਲਤੀਆਂ ਹੋ ਜਾਂਦੀਆਂ ਨੇ ਮੈਨੂੰ ਇਸ ਤੇ ਕੋਈ ਇਤਰਾਜ਼ ਨਹੀਂ ਹੈ। ਜਦੋਂ ਖ਼ੁਦ ਸ਼ਮਸ਼ਾਦ ਬੇਗ਼ਮ ਨੂੰ ਕੋਈ ਇਸ ਬਾਰੇ ਸ਼ਿਕਵਾ ਨਹੀਂ ਸੀ ਤਾਂ ਅਸੀਂ ਇਹ ਬਖ਼ੇੜਾ ਕਿਉਂ ਖੜਾ ਕੀਤਾ ?? ਹੁਣ ਤੱਕ ਜਿੰਨਾ ਵੀ ਇਤਿਹਾਸ ਲਿਖਿਆ ਗਿਆ ਹੈ ਉਹ ਮਿਲੇ ਤੱਥਾਂ ਦੇ ਆਧਾਰ ਤੇ ਹੀ ਲਿਖਿਆ ਗਿਆ ਹੈ। ਇਸ ਤਰ੍ਹਾਂ ਦੀਆਂ ਗ਼ਲਤੀਆਂ ਅਕਸਰ ਹੋ ਜਾਂਦੀਆਂ ਹਨ। ਪਿਛਲੇ ਦਿਨੀਂ ਐੱਲ ਕੇ ਅਡਵਾਨੀ ਨੇ ਆਪਣੀ ਆਟੋ ਬਾਇਓਗ਼ਰਾਫੀ ਲਿਖੀ ਸੀ ਜਿਸ ਵਿਚ ਉਨ੍ਹਾਂ ਨੇ ਕਈ ਜਿਊਂਦੇ ਵਿਅਕਤੀਆਂ ਨੂੰ ਮਰਿਆ ਦਿਖਾ ਦਿੱਤਾ ਸੀ। ਨਿੰਦਰ ਨੇ ਜੋ ਕੰਮ ਪੰਜਾਬੀ ਸਾਹਿਤ ਲਈ, ਗੁਮਨਾਮ ਅਤੇ ਗ਼ੁਰਬਤ ਦੀ ਜਿੰਦਗੀ ਜਿਉਂ ਰਹੇ ਕਲਾਕਾਰਾਂ ਲਈ ਕੀਤਾ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਇੱਕ ਗ਼ਲਤੀ ਪਿੱਛੇ ਉਸਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਇੰਨੀ ਮਿਹਨਤ ਨਾਲ ਕੀਤਾ ਕੰਮ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਹੁਣ ਗੱਲ ਕਰਦੇ ਹਾਂ ਅੱਜ ਦੀ, ਉਸ ਮਹਾਨ ਗਾਇਕਾ ਦੀ ਸੱਚਮੁੱਚ ਮੌਤ ਹੋ ਗਈ ਹੈ। ਇਹਨਾਂ ਆਪਸੀ ਰੰਜਸ਼ਾਂ ਵਿਚ ਉਹ ਮਹਾਨ ਗਾਇਕਾ ਕਿਥੇ ਗਈ ?? ਉਸਦੀ ਮੌਤ ਬਾਰੇ ਸੋਗ ਵਜੋਂ ਕਿਸੇ ਤੋਂ ਦੋ ਸ਼ਬਦ ਤਾਂ ਲਿਖੇ ਨੀ ਗਏ, ਕੀ ਹੁਣ ਅਸੀਂ ਉਸ ਮਹਾਨ ਸ਼ਖ਼ਸੀਅਤ ਨੂੰ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਹੀ ਸ਼ਰਧਾਂਜਲੀ ਦੇਵਾਂਗੇ ?? ਅਨਜਾਣੇ ਵਿਚ ਹੋਈ ਗ਼ਲਤੀ ਨੂੰ ਪਹਿਲਾਂ ਹੀ ਸੁਧਾਰ ਲਿਆ ਗਿਆ ਹੈ। ਇਹਨਾਂ ਗੱਲਾਂ ਨੂੰ ਭੁੱਲ ਕੇ ਜੇ ਕਰ ਸਕਦੇ ਹਾਂ ਤਾਂ ਆਓ ਉਸ ਮਹਾਨ ਗਾਇਕਾ ਦੇ ਦੁਨੀਆ ਨੂੰ ਅਲਵਿਦਾ ਕਹਿਣ ਨੇ ਅਫ਼ਸੋਸ ਕਰੀਏ ਨਾ ਕਿ ਉਸਦੀ ਮੌਤ ਦਾ ਤਮਾਸ਼ਾ ਬਣਾਈਏ।
@ਕਰਨ ਬਰਾੜ....

No comments: