jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 15 April 2013

ਪੰਜਾਬ 'ਚ ਇਹਤਿਆਤ ਵਜੋਂ ਬੀ. ਐਸ. ਐਫ. ਤਾਇਨਾਤ

www.sabblok.blogspot.com 
ਸਰਕਾਰ ਨੇ ਪੰਜਾਬ 'ਚ ਇਹਤਿਆਤ ਵਜੋਂ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਤੋਂ ਅਰਧ ਫੌਜੀ ਦਲਾਂ ਦੀ ਕੀਤੀ ਮੰਗ ਉਪਰ ਸਰਹੱਦੀ ਸੀਮਾ ਦਲ ਦੀਆਂ 5 ਕੰਪਨੀਆਂ ਭੇਜੀਆਂ ਹਨ ਅਤੇ ਪੀ. ਏ. ਪੀ. ਵੀ ਵੱਖ-ਵੱਖ ਜ਼ਿਲ੍ਹਿਆਂ 'ਚ ਤਾਇਨਾਤ ਕਰ ਦਿੱਤੀ ਗਈ ਹੈ। ਬੀ. ਐਸ. ਐਫ. ਦੀਆਂ ਇਹ ਕੰਪਨੀਆਂ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿਖੇ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਇਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਲੁਧਿਆਣਾ ਤੇ ਅੰਮ੍ਰਿਤਸਰ ਵਿਚ 2-2 ਅਤੇ ਜਲੰਧਰ ਵਿਖੇ ਇਕ ਕੰਪਨੀ ਲਗਾਈ ਜਾ ਰਹੀ ਹੈ। ਪੁਲਿਸ ਅਧਿਕਾਰੀ ਭਾਵੇਂ ਬੀ. ਐਸ. ਐਫ. ਦੀ ਤਾਇਨਾਤੀ ਨੂੰ ਤਿਉਹਾਰਾਂ ਦੇ ਮੌਸਮ 'ਚ ਸੁਰੱਖਿਆ ਪ੍ਰਬੰਧਾਂ ਨਾਲ ਜੋੜ ਰਹੇ ਹਨ ਪਰ ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਸੁਪਰੀਮ ਕੋਰਟ ਵੱਲੋਂ ਬਰਕਰਾਰ ਰੱਖੇ ਜਾਣ ਬਾਅਦ ਉਨ੍ਹਾਂ ਨੂੰ ਕਿਸੇ ਵੀ ਸਮੇਂ ਫਾਂਸੀ ਦਿੱਤੀ ਜਾ ਸਕਦੀ ਹੈ ਤੇ ਇਸ ਮਾਮਲੇ ਨੂੰ ਲੈ ਕੇ ਪੰਜਾਬ 'ਚ ਹੋਣ ਵਾਲੇ ਪ੍ਰਤੀਕਰਮ ਲਈ ਇਹਤਿਹਾਤ ਵਜੋਂ ਅਰਧ ਫੌਜੀ ਦਲਾਂ ਦੀਆਂ ਟੁਕੜੀਆਂ ਸੱਦੀਆਂ ਗਈਆਂ ਹਨ। ਪਤਾ ਲੱਗਾ ਹੈ ਕਿ ਪੀ. ਏ. ਪੀ. ਦੀਆਂ ਕਈ ਕੰਪਨੀਆਂ ਵੀ ਵੱਖ-ਵੱਖ ਜ਼ਿਲ੍ਹਿਆਂ ਵਿਚ ਲਗਾਏ ਜਾਣ ਲਈ ਰਵਾਨਾ ਹੋ ਗਈਆਂ ਹਨ। ਹਰ ਜ਼ਿਲ੍ਹੇ ਵਿਚ ਹੀ ਪੀ. ਏ. ਪੀ. ਦੀ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ।

No comments: