jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 April 2013

ਗੰਦਪਾਊ ਗਾਇਕਾਂ ਨੂੰ ਕੈਨੇਡਾ ‘ਚ ਕਰਨਾ ਪੈ ਸਕਦੈ ਤਿੱਖੇ ਵਿਰੋਧ ਦਾ ਸਾਹਮਣਾ।

www.sabblok.blogspot.com

ਚਿੰਤਕ ਲੋਕਾਂ ਵੱਲੋਂ ਲੱਚਰ ਗਾਇਕੀ ਖਿਲਾਫ ਗੋਸ਼ਟੀ ਕੀਤੀ ਗਈ
ਕੈਲਗਰੀ {ਸੁਖਵੀਰ ਗਰੇਵਾਲ} ਲੱਚਰ ਗਾਇਕੀ ਕਾਰਨ ਵਿਵਾਦਾਂ ਦੇ ਘੇਰੇ ਵਿਚ ਆਏ ਪੰਜਾਬੀ ਦੇ ਗਾਇਕਾਂ ਲਈ ਇਸ ਵਾਰ ਕੈਨੇਡਾ ਦੀ ਧਰਤੀ ’ਤੇ ਸਟੇਜ ਸ਼ੋਅ ਕਰਨਾ ਸੌਖਾ ਨਹੀਂ ਜਾਪ ਰਿਹਾ। ਕੈਨੇਡਾ ਦੇ ਪ੍ਰਮੁੱਖ ਸ਼ਹਿਰਾਂ ਵਿਚ ਇਨ੍ਹਾਂ  ਵਿਵਾਦਮਈ ਗਾਇਕਾਂ  ਵਿਰੁੱਧ ਪ੍ਰਚਾਰ ਮੁਹਿੰਮ ਜ਼ੋਰਾਂ ’ਤੇ ਹੈ। ਦੱਸਣਯੋਗ ਹੈ ਕਿ ਹਰ ਸਾਲ ਗਰਮੀ ਦੇ ਮੌਸਮ ਵਿਚ ਦਰਜਨਾਂ ਪੰਜਾਬੀ ਗਾਇਕ ਕੈਨੇਡਾ ਦੀ ਧਰਤੀ ’ਤੇ ਆਉਂਦੇ ਹਨ। ਇਸ ਸੀਜ਼ਨ ਦੇ ਕਈ ਸ਼ੋਅ ਐਲਾਨੇ ਵੀ ਜਾ ਚੁੱਕੇ ਹਨ।
H 1ਜ਼ਿਕਰਯੋਗ ਹੈ ਕਿ ਕੈਨੇਡਾ ਦੇ ਰੇਡੀਓ “ਦਿਲ ਆਪਣਾ ਪੰਜਾਬੀ” ਅਤੇ ਇੰਗਲੈਂਡ ਤੋਂ “ਹਿੰਮਤਪੁਰਾ ਡੌਟ ਕੌਮ” ਦੀ ਟੀਮ ਵੱਲੋਂ ਲੱਚਰ ਅਤੇ ਗੈਰ-ਜ਼ਿੰਮੇਵਾਰਾਨਾ ਗਾਇਕੀ ਖਿਲਾਫ ਪੋਸਟਰ ਮੁਹਿੰਮ ਨਿਰੰਤਰ ਵਿੱਢੀ ਹੋਈ ਹੈ। ਜਿਸਦੇ ਸਿੱਟੇ ਵਜੋਂ ਦੇਸ਼ ਵਿਦੇਸ਼ ਵਿੱਚ ਲੱਚਰ ਗਾਇਕੀ ਖਿਲਾਫ ਪੰਜਾਬੀ ਗਾਇਕੀ ਜ਼ਰੀਏ ਪਾ ਰਹੇ ਗੰਦ ਤੋਂ ਅੱਕੇ ਲੋਕ ਦਿਨ-ਬ-ਦਿਨ ਲਾਮਬੰਦ ਹੋ ਰਹੇ ਹਨ। ਕੈਨੇਡਾ ਦੇ ਸ਼ਹਿਰਾਂ ਟੋਰਾਂਟੋ, ਵੈਨਕੂਵਰ, ਐਡਮਿੰਟਨ ਅਤੇ ਕੈਲਗਰੀ ਤੋਂ ਇਲਾਵਾ ਹੋਰ ਕਈ ਪੰਜਾਬੀ ਵਸੋਂ ਵਾਲੇ ਸ਼ਹਿਰਾਂ ਵਿਚ ਹਰ ਸਾਲ ਗਰਮੀ ਦੇ ਮੌਸਮ ਦੌਰਾਨ ਦਰਜਨਾਂ ਸਟੇਜ ਸ਼ੋਅ ਹੁੰਦੇ ਹਨ। ਇਸ ਵਾਰੀ ਇਨ੍ਹਾਂ ਸ਼ਹਿਰਾਂ ਵਿਚ ਲੱਚਰ ਗਾਇਕੀ ਵਿਰੋਧੀ ਮੁਹਿੰਮ  ਸਿਖਰ ’ਤੇ ਹੈ। ਪੰਜਾਬੀ ਗਾਇਕਾਂ ਦੇ   ਪ੍ਰੋਮੋਟਰ ਵੀ ਪੰਜਾਬੀ ਹੀ ਹਨ। ਇਸ ਲਈ ਕਈ ਸ਼ਹਿਰਾਂ ਵਿਚ ਦੋਵੇਂ ਧਿਰਾਂ ਦਾ ਟਾਕਰਾ ਹੋਣ ਦੀ ਸੰਭਾਵਨਾ ਹੈ। ਇਸ ਮੁਹਿੰਮ ਤਹਿਤ ਅੱਜ ਕੈਲਗਰੀ  ਵਿਚ ਇਕ  ਵਿਚਾਰ ਗੋਸ਼ਟੀ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਅਜਿਹੇ ਗਾਇਕਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਵਿਵਾਦਮਈ ਗਾਇਕਾਂ ਦਾ ਕੈਨੇਡਾ ਵਿਚ ਦਾਖਲਾ ਰੋਕਣ ਲਈ ਦਸਤਖਤੀ ਮੁਹਿੰਮ ਪਹਿਲਾਂ ਤੋਂ ਹੀ ਜਾਰੀ ਹੈ।
h 2ਸੰਤ ਸਿੰਘ ਧਾਲੀਵਾਲ ਨੇ ਅੱਜ ਕੈਲਗਰੀ ਦੀ ਗੋਸ਼ਟੀ ’ਚ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁਝ ਗੀਤਾਂ ਦਾ ਮੁਹਾਂਦਰਾ ਇਸ ਤਰ੍ਹਾਂ ਬਦਲਿਆ ਹੈ ਕਿ ਪਰਿਵਾਰ  ਵਿਚ ਬੈਠ  ਕੇ ਉਹ ਗੀਤ ਸੁਣੇ ਨਹੀਂ ਜਾ ਸਕਦੇ। ਅਕਾਲੀ ਆਗੂ ਜੰਗ ਬਹਾਦਰ ਸਿੰਘ ਸਿੱਧੂ ਨੇ ਇਸ ਮੁਹਿੰਮ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਅਗਲੀਆਂ ਪੀੜ੍ਹੀਆਂ ਲਈ ਜੋ ਅੱਜ ਪਰੋਸਿਆ ਜਾ ਰਿਹਾ ਹੈ, ਉਸ ਲਈ ਅਸੀਂ ਜ਼ਿੰਮੇਵਾਰ ਹਾਂ।
ਉਨ੍ਹਾਂ ਇਹ ਵੀ ਕਿਹਾ ਕਿ ਸਹੀ ਗੀਤਕਾਰੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਸਾਬਕਾ ਪ੍ਰਧਾਨ ਰਣਬੀਰ ਸਿੰਘ ਪਰਮਾਰ ਨੇ  ਕਿਹਾ ਕਿ ਜਿਸ ਤਰ੍ਹਾਂ ਦੇ ਗੈਰ-ਮਿਆਰੀ ਗੀਤ ਪੰਜਾਬੀ ਵਿਚ ਆ ਰਹੇ ਹਨ, ਉਸ ਲਈ ਸਰੋਤੇ ਵੀ ਕਾਫੀ ਹੱਦ ਤਕ ਜ਼ਿੰਮੇਵਾਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਵਿਚ  ਮਿਆਰੀ ਗੀਤਕਾਰ ਵੀ ਹਨ। ਭਾਵੇਂ ਉਹ ਅਮੀਰ ਨਹੀਂ ਹਨ ਪਰ ਸਤਿਕਾਰੇ ਜਾਂਦੇ ਹਨ।
ਪੰਜਾਬੀ ਲਿਖਾਰੀ ਸਭਾ ਦੇ ਸਾਬਕਾ ਪ੍ਰਧਾਨ ਗੁਰਬਚਨ ਸਿੰਘ ਬਰਾੜ ਨੇ  ਕਿਹਾ ਕਿ ਲੱਚਰ ਗਾਇਕਾਂ ਨੂੰ ਕੈਨੇਡਾ ਦੀ ਧਰਤੀ ’ਤੇ ਰੋਕਣ ਲਈ ਇਕਮੁੱਠ ਹੋ ਕੇ ਹੰਭਲਾ ਮਾਰਨਾ ਪੈਣਾ ਹੈ। ਪੰਜਾਬੀ ਲਿੰਕ ਅਖਬਾਰ ਦੇ ਸੰਪਾਦਕ ਸੁਰੀਤਮ ਰਾਏ ਨੇ ਹਰ ਤਰ੍ਹਾਂ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ। ਇਸ ਮੌਕੇ ਗੁਰਮੇਲ ਸਿੰਘ, ਬਿੱਕਰ ਸਿੰਘ ਤੇ ਬਲਜਿੰਦਰ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ।
ਲੱਚਰ ਗਾਇਕੀ ਦੇ ਮਾੜੇ ਪ੍ਰਭਾਵਾਂ ਬਾਰੇ ਸਾਹਿਤ ਵੀ ਵੰਡਿਆ ਗਿਆ। ਮੰਚ ਸੰਚਾਲਨ ਹਰਪ੍ਰੀਤ ਸਿੰਘ ਬਾਠ ਨੇ ਕੀਤਾ। ਗੋਸ਼ਟੀ  ਵਿਚ ਪਾਲੀ ਵਿਰਕ, ਗੁਰਵਰਿੰਦਰ ਸਿੰਘ ਧਾਲੀਵਾਲ ਤੇ ਦਿਲਜੀਤ ਸਿੰਘ ਲੋਪੋਂ , ਹਾਕਮ ਸਿੰਘ ਬਰਾੜ ਹਿੰਮਤਪੁਰਾ ਨੇ ਵੀ ਹਾਜ਼ਰੀ ਭਰੀ। ਲੱਚਰ ਗਾਇਕੀ  ਵਿਰੁੱਧ ਮੁਹਿੰਮ ਵਜੋਂ ਕੈਲਗਰੀ ਤੋਂ ਪੰਜਾਬੀ ਐਮ.ਪੀ. ਦਵਿੰਦਰ ਸ਼ੋਰੀ ਅਤੇ ਐਮ.ਐਲ.ਈ. ਮਨਮੀਤ ਸਿੰਘ ਭੁੱਲਰ ਪਹਿਲਾਂ ਹੀ ਸਮਰਥਨ ਦਾ ਐਲਾਨ ਕਰ ਚੁੱਕੇ ਹਨ।

No comments: