jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 5 April 2013

2013_4image_03_43_4096709103jalpallinkd01-l.jpg
www.sabblok.blogspot.com

ਨਕੋਦਰ ਤਹਿਸੀਲ 'ਚ ਗਰੀਬ ਤੇ ਭੋਲੇ-ਭਾਲੇ ਲੋਕ ਭਾਰੀ ਲੁੱਟ ਦਾ ਸ਼ਿਕਾਰ
ਨਕੋਦਰ,( (ਟੋਨੀ/ਬਿੱਟੂ )-ਭਾਵੇਂ ਪੰਜਾਬ ਸਰਕਾਰ ਵਲੋਂ ਆਮ ਜਨਤਾ ਨੂੰ ਸਹੂਲਤ ਦੇਣ ਲਈ ਵੱਖ-ਵੱਖ ਮਹਿਕਮਿਆਂ ਵਿਚ ਵੱਖ-ਵੱਖ ਕੰਮਾਂ ਦਾ ਠੇਕਾ ਬੋਲੀ ਰਾਹੀਂ ਹਰ ਸਾਲ ਦਿੱਤਾ ਜਾਂਦਾ ਹੈ ਪਰ ਠੇਕਾ ਮਿਲਣ ਉਪਰੰਤ ਕੁਝ ਠੇਕੇਦਾਰ ਆਪਣੀ ਮਨਮਰਜ਼ੀ ਨਾਲ ਲੋਕਾਂ ਨੂੰ ਲੁੱਟ ਰਹੇ ਹਨ। ਇਸੇ ਤਰ੍ਹਾਂ ਹੀ ਸਥਾਨਕ ਤਹਿਸੀਲ ਵਿਚ ਗਰੀਬ ਤੇ ਭੋਲੇ-ਭਾਲੇ ਲੋਕ ਭਾਰੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਅੱਜ ਜਦੋਂ ਜਗ ਬਾਣੀ ਟੀਮ ਨੇ ਤਹਿਸੀਲ ਦਾ ਦੌਰਾ ਕੀਤਾ ਤਾਂ ਉਥੇ ਮੌਜੂਦ ਹਰਨੇਕ ਸਿੰਘ ਵਾਸੀ ਚੱਕ ਕਲਾਂ ਨਕੋਦਰ ਨੇ ਦੱਸਿਆ ਕਿ ਮੈਂ ਤਹਿਸੀਲ 'ਚ ਬੈਕਵਰਡ ਕਲਾਸ ਦਾ ਸਰਟੀਫਿਕੇਟ ਬਣਵਾਉਣ ਲਈ ਫਾਰਮ ਵਿਕਰੇਤਾ ਤੋਂ ਦੋ ਸੈੱਟ ਲਏ ਅਤੇ ਉਸ ਨੇ ਮੇਰੇ ਪਾਸੋਂ ਇਨ੍ਹਾਂ ਦੀ ਕੀਮਤ 100 ਰੁਪਏ ਵਸੂਲੀ, ਜਦਕਿ ਫਾਰਮਾਂ ਦੀ ਸਰਕਾਰੀ ਕੀਮਤ 15 ਰੁਪਏ ਸਾਈਡ 'ਤੇ ਲੱਗੇ ਬੋਰਡ 'ਤੇ ਲਿਖੀ ਹੋਈ ਸੀ। ਫਾਰਮ ਵਿਕਰੇਤਾ ਤੋਂ ਪੁੱਛਣ 'ਤੇ ਉਸ ਨੇ ਕਿਹਾ ਕਿ ਇਨ੍ਹਾਂ ਦੀ ਕੀਮਤ 100 ਰੁਪਏ ਲੱਗਣੀ ਹੈ। ਫਾਰਮ ਵਿਕਰੇਤਾ ਦੀ ਲੁੱਟ ਦਾ ਸ਼ਿਕਾਰ ਹੋਏ ਹਰਨੇਕ ਸਿੰਘ ਨੇ ਤੁਰੰਤ ਇਸ ਦੀ ਲਿਖਤੀ ਸ਼ਿਕਾਇਤ ਨੰਬਰ 445 ਐੱਸ. ਡੀ. ਐੱਮ. ਨਕੋਦਰ ਨੂੰ ਕੀਤੀ। ਸ਼ਿਕਾਇਤ ਵਿਚ ਹਰਨੇਕ ਸਿੰਘ ਨੇ ਲਿਖਿਆ ਕਿ ਫਾਰਮ ਵਿਕਰੇਤਾ ਵਲੋਂ ਸ਼ਰੇਆਮ ਠੱਗੀ ਕੀਤੀ ਜਾ ਰਹੀ ਹੈ। ਤਹਿਸੀਲ ਵਿਚ ਹੋਰ ਖੜ੍ਹੇ ਲੋਕਾਂ ਨੇ ਦੱਸਿਆ ਕਿ ਕੋਰਟ ਮੈਰਿਜ ਰਜਿਸਟਰੇਸ਼ਨ ਫਾਈਲ 400 ਰੁਪਏ ਦੀ ਵੇਚੀ ਜਾ ਰਹੀ ਹੈ। ਤਹਿਸੀਲ ਕੰਪਲੈਕਸ ਵਿਚ ਬੈਠੇ ਫਾਰਮ ਵਿਕਰੇਤਾ ਫਾਰਮਾਂ ਨੂੰ ਸਰਕਾਰੀ ਰੇਟਾਂ ਤੋਂ ਕਈ ਗੁਣਾ ਵੱਧ ਰੁਪਏ ਬਟੋਰ ਕੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ। ਸ਼ਿਕਾਇਤਕਰਤਾ ਨੇ ਫਾਰਮ ਵਿਕਰੇਤਾ 'ਤੇ ਬਣਦੀ ਕਾਰਵਾਈ ਕਰਕੇ ਠੇਕਾ ਕੈਂਸਲ ਕਰਨ ਦੀ ਮੰਗ ਕੀਤੀ। ਐੱਸ. ਡੀ. ਐੱਮ. ਨਕੋਦਰ ਨੇ ਉਕਤ ਸ਼ਿਕਾਇਤ ਤਹਿਸੀਲਦਾਰ ਨੂੰ ਜਾਂਚ ਲਈ ਭੇਜ ਦਿੱਤੀ ਹੈ।



No comments: