jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਬਾਂਸਲ ਪਰਿਵਾਰ ਦੀਆਂ 105 ਕੰਪਨੀਆਂ ਦੇ ਲੈਣ-ਦੇਣ ਦੀ ਜਾਂਚ ਦੇ ਹੁਕਮ ਜਾਰੀ

www.sabblok.blogspot.com
ਬਾਂਸਲ ਪਰਿਵਾਰ ਦੀਆਂ 105 ਕੰਪਨੀਆਂ ਦੇ ਲੈਣ-ਦੇਣ ਦੀ ਜਾਂਚ ਦੇ ਹੁਕਮ ਜਾਰੀ
ਨਵੀਂ ਦਿੱਲੀ, 24 ਮਈ (sb)- ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਸ਼ੱਕੀ, ਜਾਅਲੀ ਤੇ ਗੈਰ-ਕਾਨੂੰਨੀ ਲੈਣ ਦੇਣ ਲਈ ਸਾਬਕਾ ਰੇਲਵੇ ਮੰਤਰੀ ਪਵਨ ਬਾਂਸਲ ਦੀ ਮਾਲਕੀ ਵਾਲੀਆਂ 105 ਕੰਪਨੀਆਂ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ ਹਨ। ਮੰਤਰਾਲਾ ਚੰਡੀਗੜ੍ਹ, ਚੇਨਈ, ਹਿਮਾਚਲ ਪ੍ਰਦੇਸ਼, ਦਿੱਲੀ, ਬੰਗਲੌਰ ਅਤੇ ਕੋਲਕਾਤਾ ਦੇ ਖੇਤਰੀ ਦਫਤਰਾਂ ਨੂੰ ਇਹ ਹੁਕਮ ਦੇ ਚੁੱਕਾ ਹੈ ਕਿ ਉਨ੍ਹਾਂ ਅਧੀਨ ਕੰਪਨੀਆਂ ਦੇ ਸਾਰੇ ਰਜਿਸਟਰਾਂ ਦੀ ਜਾਂਚ ਕੀਤੀ ਜਾਵੇ ਅਤੇ ਇਨ੍ਹਾਂ ਦੀਆਂ ਬੈਲੇਂਸ ਸ਼ੀਟਾਂ ਦੀ ਟੈਕਨੀਕਲ ਜਾਂਚ ਰਿਪੋਰਟ ਇਕ ਮਹੀਨੇ ਅੰਦਰ ਪੇਸ਼ ਕਰੇ।  ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਜਾਂਚ ਕੰਪਨੀਜ਼ ਐਕਟ ਦੀ ਧਾਰਾ 234 ਹੇਠ ਕੀਤੀ ਜਾਵੇਗੀ, ਜਿਹੜੀ ਕੰਪਨੀਆਂ ਦੇ ਰਜਿਸਟਰਾਰ ਨੂੰ ਅਧਿਕਾਰ ਦਿੰਦੀ ਹੈ ਕਿ ਜਿਨ੍ਹਾਂ ਕੰਪਨੀਆਂ ਵਿਰੁੱਧ ਸ਼ਿਕਾਇਤਾਂ ਮਿਲੀਆਂ ਹਨ, ਉਨ੍ਹਾਂ ਦੇ ਦਸਤਾਵੇਜ਼ ਜ਼ਬਤ ਵਿੱਚ ਲੈ ਲਏ ਜਾਣ। ਇਹ ਕਾਰਵਾਈ ਭਾਜਪਾ ਨੇਤਾ ਕੀਰਤੀ ਸੋਮੱਈਆ ਵਲੋਂ ਦੋਸ਼ਾਂ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ।

No comments: