jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 25 May 2013

ਸ੍ਰੀਨਿਵਾਸਨ ਹਟਾਓ ਮੁਹਿੰਮ ਸ਼ੁਰੂ


Remove srinivasan


www.sabblok.blogspot.com

ਨਵੀਂ ਦਿੱਲੀ : ਆਈਪੀਐਲ ਸਪਾਟ ਫਿਕਸਿੰਗ ਨਾਲ ਜੁੜੇ ਵਿਵਾਦ 'ਚ ਭਾਰਤੀ ਿਯਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੁਖੀ ਐਨ ਸ੍ਰੀਨਿਵਾਸਨ 'ਤੇ ਅਹੁਦਾ ਛੱਡਣ ਦਾ ਦਬਾਅ ਵੱਧਦਾ ਜਾ ਰਿਹਾ ਹੈ। ਉਨ੍ਹਾਂ ਦੇ ਜਵਾਈ ਗੁਰੂਨਾਥ ਮਈਅੱਪਨ 'ਤੇ ਗਿ੍ਰਫਤਾਰੀ ਦੀ ਤਲਵਾਰ ਲਟਕ ਰਹੀ ਹੈ। ਇਸ ਦੇ ਨਾਲ ਹੀ ਸਿਆਸੀ ਪਾਰਟੀ ਐਨਸੀਪੀ ਨੇ ਵੀ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕਰ ਦਿੱਤੀ ਹੈ। ਸਹਾਰਾ ਸਮੂਹ ਦੇ ਮੁਖੀ ਸੁਬਰਤ ਰਾਏ ਨੇ ਵੀ ਸ੍ਰੀਨਿਵਾਸਨ ਖਿਲਾਫ ਜੰਗ ਦਾ ਐਲਾਨ ਕਰਦੇ ਹੋਏ ਕਹਿ ਦਿੱਤਾ ਹੈ ਕਿ ਜਦੋਂ ਤਕ ਉਹ ਬੀਸੀਸੀਆਈ ਮੁਖੀ ਬਣੇ ਰਹਿਣਗੇ, ਟੀਮ ਇੰਡੀਆ ਦਾ ਸਪਾਂਸਰ ਬਣਨ ਦਾ ਸਵਾਲ ਹੀ ਨਹੀਂ ਉੱਠਦਾ। ਫਿਕਸਿੰਗ ਵਿਵਾਦ 'ਚ ਟੀਮ ਚੇਨਈ ਸੁਪਰਕਿੰਗਜ਼ ਅਤੇ ਜਵਾਈ ਮਈਅੱਪਨ ਦਾ ਨਾਂ ਆਉਣ ਨਾਲ ਸ੍ਰੀਨਿਵਾਸਨ ਦੀਆਂ ਮੁਸ਼ਕਲਾਂ ਪਹਿਲਾਂ ਹੀ ਵੱਧ ਗਈਆਂ ਸਨ। ਉਨ੍ਹਾਂ ਦੇ ਬੇਟੇ ਅਸ਼ਵਿਨ ਸ੍ਰੀਨਿਵਾਸਨ ਨੇ ਇਕ ਅਖਬਾਰ 'ਚ ਉਨ੍ਹਾਂ ਅਤੇ ਮਈਅੱਪਨ ਖਿਲਾਫ ਬਿਆਨ ਦੇ ਕੇ ਅੱਗ 'ਚ ਿਘਓ ਪਾਉਣ ਦਾ ਕੰਮ ਕਰ ਦਿੱਤਾ ਹੈ। ਪਿਛਲੇ ਦਿਨੀਂ ਬੀਸੀਸੀਆਈ ਨਾਲ ਸਪਾਂਸਰ ਸਮਝੌਤਾ ਖਤਮ ਕਰਨ ਅਤੇ ਆਈਪੀਐਲ 'ਚੋਂ ਆਪਣੀ ਟੀਮ ਪੁਣੇ ਵਾਰੀਅਰਜ਼ ਨੂੰ ਹਟਾਉਣ ਵਾਲੇ ਸਹਾਰਾ ਮੁਖੀ ਸੁਬਰਤ ਰਾਏ ਨੇ ਸ਼ੁੱਕਰਵਾਰ ਨੂੰ ਇਕ ਨਿਊਜ਼ ਚੈਨਲ ਨੂੰ ਕਿਹਾ ਕਿ ਸਾਡੇ ਕੋਲ ਆਈਪੀਐਲ ਛੱਡਣ ਤੋਂ ਇਲਾਵਾ ਕੋਈ ਰਾਹ ਨਹੀਂ ਸੀ। ਜਦੋਂ ਤਕ ਸ੍ਰੀਨਿਵਾਸਨ ਵਰਗਾ ਵਿਅਕਤੀ ਬੀਸੀਸੀਆਈ ਮੁਖੀ ਬਣਿਆ ਰਹੇਗਾ, ਉਦੋਂ ਤਕ ਭਾਰਤੀ ਟੀਮ ਨੂੰ ਸਪਾਂਸਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੇ ਉਨ੍ਹਾਂ ਦਾ ਜਵਾਈ ਸੱਟੇਬਾਜ਼ੀ ਨਾਲ ਜੁੜਿਆ ਹੈ ਤਾਂ ਇਹ ਵੀ ਬੇਹੱਦ ਗੰਭੀਰ ਗੱਲ ਹੈ। ਜੇ ਕਿਸੇ ਆਈਪੀਐਲ ਟੀਮ ਦਾ ਮਾਲਿਕ ਖੁਦ ਸੱਟੇਬਾਜ਼ੀ ਨਾਲ ਜੁੜਿਆ ਹੈ ਤਾਂ ਇਸ ਤੋਂ ਵੱਡੀ ਗੱਲ ਹੋਰ ਕਿਹੜੀ ਹੋ ਸਕਦੀ ਹੈ? ਉਸ ਫ੍ਰੈਂਚਾਇਜ਼ੀ ਦਾ ਕਰਾਰ ਤੁਰੰਤ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਐਨਸੀਪੀ ਆਗੂ ਡੀਪੀ ਤਿ੍ਰਪਾਠੀ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਜਿਹੋ ਜਿਹੇ ਹਾਲਾਤ ਬਣ ਰਹੇ ਹਨ, ਉਨ੍ਹਾਂ ਨੂੰ ਵੇਖਦੇ ਹੋਏ ਸ੍ਰੀਨਿਵਾਸਨ ਨੂੰ ਨੈਤਿਕਤਾ ਅਤੇ ਜਨਤਕ ਜ਼ਿੰਮੇਵਾਰੀ ਦੇ ਆਧਾਰ 'ਤੇ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਐਨਸੀਪੀ ਪਹਿਲੀ ਸਿਆਸੀ ਪਾਰਟੀ ਹੈ ਜਿਸ ਨੇ ਇਸ ਮਾਮਲੇ ਵਿਚ ਦਖ਼ਲ ਦਿੱਤਾ ਹੈ। ਹੁਣ ਤਕ ਸਾਰੀਆਂ ਸਿਆਸੀ ਪਾਰਟੀਆਂ ਨੇ ਆਈਪੀਐਲ ਵਿਚ ਸਪਾਟ ਫਿਕਸਿੰਗ ਦੇ ਮੌਜੂਦਾ ਵਿਵਾਦ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖੀ ਸੀ। ਐਨਸੀਪੀ ਦੇ ਇਸ ਬਿਆਨ ਨੂੰ ਵੀ ਬੀਸੀਸੀਆਈ ਦੀ ਅੰਦਰੂਨੀ ਸਿਆਸਤ ਦੇ ਹੀ ਵਿਸਥਾਰ ਵਜੋਂ ਵੇਖਿਆ ਜਾ ਰਿਹਾ ਹੈ। ਕਿਉਂਕਿ ਬੀਸੀਸੀਆਈ ਦੀ ਸਿਆਸਤ ਵਿਚ ਸ਼ਰਦ ਪਵਾਰ ਦੇ ਕਰੀਬੀ ਮੰਨੇ ਜਾਣ ਵਾਲੇ ਸਾਬਕਾ ਬੀਸੀਸੀਆਈ ਮੁਖੀ ਸ਼ਸ਼ਾਂਕ ਮਨੋਹਰ ਵੀ ਇਕ ਦਿਨ ਪਹਿਲਾਂ ਸ੍ਰੀਨਿਵਾਸਨ ਦਾ ਅਸਤੀਫ਼ਾ ਮੰਗ ਚੁੱਕੇ ਹਨ।
ਸ੍ਰੀਨਿਵਾਸਨ ਨੇ ਜਵਾਈ ਤੋਂ ਦੂਰੀ ਬਣਾਈ
ਚੇਨਈ : ਸਪਾਟ ਫਿਕਸਿੰਗ ਮਾਮਲੇ ਵਿਚ ਗੁਰੂਨਾਥ ਮਈਅੱਪਨ ਦਾ ਨਾਂ ਆਉਣ ਤੋਂ ਬਾਅਦ ਉਸ ਤੋਂ ਦੂਰੀ ਬਣਾਉਂਦੇ ਹੋਏ ਚੇਨਈ ਸੁਪਰਕਿੰਗਜ਼ ਦੀ ਮਾਲਿਕ ਇੰਡੀਆ ਸੀਮੇਂਟਸ ਨੇ ਕਿਹਾ ਕਿ ਉਹ ਸੀਐਸਕੇ ਫ੍ਰੈਂਚਾਇਜ਼ੀ ਦੇ ਮਾਲਕ, ਸੀਈਓ ਜਾਂ ਟੀਮ ਪਿ੍ਰੰਸੀਪਲ ਨਹੀਂ ਹਨ। ਕੰਪਨੀ ਨੇ ਨਾਲ ਹੀ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਕੀਤਾ। ਬੀਸੀਸੀਆਈ ਮੁਖੀ ਐਨ ਸ੍ਰੀਨਿਵਾਸਨ ਇੰਡੀਆ ਸੀਮੇਂਟਸ ਦੇ ਮੈਨੇਜਿੰਗ ਡਾਇਰੈਕਟਰ ਹਨ ਤੇ ਮਈਅੱਪਨ ਉਨ੍ਹਾਂ ਦਾ ਜਵਾਈ ਹੈ। ਇੰਡੀਆ ਸੀਮੇਂਟਸ ਦੇ ਕਾਰਜਕਾਰੀ ਮੁਖੀ ਟੀਐਸ ਰਘੂਪਤੀ ਨੇ ਇਕ ਬਿਆਨ ਵਿਚ ਕਿਹਾ ਕਿ ਗੁਰੂਨਾਥ ਸਿਰਫ ਚੇਨਈ ਸੁਪਰਕਿੰਗਜ਼ ਦੀ ਮੈਨੇਜਮੈਂਟ ਟੀਮ ਦੇ ਮੈਂਬਰਾਂ (ਆਨਰੇਰੀ) ਵਿਚੋਂ ਇਕ ਹੈ। ਕੰਪਨੀ ਨੇ ਕਿਹਾ ਕਿ ਉਹ ਆਈਪੀਐਲ ਮਾਮਲੇ ਵਿਚ ਬੀਸੀਸੀਆਈ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਪੂਰੇ ਸਹਿਯੋਗ ਦਾ ਭਰੋਸਾ ਦਿੰਦੇ ਹਨ।

No comments: