www.sabblok.blogspot.com
ਬਰੇਲੀ-
ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ ਦੇ ਭੋਜੀਪੁਰਾ ਥਾਣਾ ਖੇਤਰ 'ਚ ਮੰਗਲਵਾਰ ਨੂੰ ਇਕ 10
ਸਾਲਾ ਬੱਚੀ ਨਾਲ ਇਕ ਫਾਰਮ ਹਾਊਸ ਦੇ ਮਾਲਕ ਅਤੇ ਉਸ ਦੇ ਨੌਕਰ ਨੇ ਸਮੂਹਿਕ ਬਲਾਤਕਾਰ
ਕੀਤਾ। ਪੁਲਸ ਸੂਤਰਾਂ ਅਨੁਸਾਰ ਫਾਰਮ ਹਾਊਸ ਮਾਲਕ ਪੱਪੂ ਅਤੇ ਉਸ ਦੇ ਨੌਕਰ ਪ੍ਰੇਮ ਸ਼ੰਕਰ
ਨੇ ਬੱਚੀ ਨਾਲ ਉਸ ਸਮੇਂ ਬਲਾਤਕਾਰ ਕੀਤਾ ਜਦੋਂ ਉਹ ਆਪਣੀ ਮਾਂ ਨਾਲ ਬੱਕਰੀ ਚਰਾਉਣ ਗਈ ਸੀ।
ਉਨ੍ਹਾਂ ਦਸਿਆ ਕਿ ਪੀੜਤਾ ਦੀ ਮਾਂ ਦੇ ਰੌਲਾ ਪਾਉਣ 'ਤੇ ਪਿੰਡ ਵਾਲਿਆਂ ਨੇ ਪ੍ਰੇਮ ਸ਼ੰਕਰ
ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਬਾਅਦ 'ਚ ਪੁਲਸ ਨੂੰ ਸੌਂਪ ਦਿੱਤਾ।
ਜਦੋਂਕਿ ਫਾਰਮ ਹਾਊਸ ਮਾਲਕ ਵਾਰਦਾਤ ਤੋਂ ਬਾਅਦ ਫਰਾਰ ਹੈ। ਸੂਤਰਾਂ ਨੇ ਦੱਸਿਆ ਕਿ ਬੱਚੀ
ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਮੁਕੱਦਮਾ ਦਰਜ ਕਰਕੇ ਪੀੜਤਾ ਨੂੰ ਮੈਡੀਕਲ ਜਾਂਚ ਲਈ
ਭੇਜ ਦਿੱਤਾ ਹੈ।
No comments:
Post a Comment