www.sabblok.blogspot.com
ਚੰਡੀਗੜ੍ਹ-
ਵਿੰਦੂ ਦਾਰਾ ਸਿੰਘ ਦਾ ਸਪਾਟ ਫਿਕਸਿੰਗ ’ਚ ਨਾਂ ਆਉਣ ਦੀ ਖਬਰ ਪੂਰੇ ਦੇਸ਼ ’ਚ ਅੱਗ ਵਾਂਗ
ਫੈਲ ਗਈ। ਚੰਡੀਗੜ੍ਹ ’ਚ ਰਹਿਣ ਵਾਲੇ ਵਿੰਦੂ ਦੇ ਭਰਾ ਅਮਰੀਕ ਸਿੰਘ ਦਾ ਕਹਿਣਾ ਹੈ ਕਿ
ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦਾ ਭਰਾ ਨਿਰਦੋਸ਼ ਹੈ। ਉਨ੍ਹਾਂ ਕਿਹਾ ਕਿ
ਸਾਨੂੰ ਤਾਂ ਅੱਜ ਹੀ ਇਸ ਬਾਰੇ ਪਤਾ ਲੱਗਾ ਹੈ ਅਤੇ ਹੁਣ ਵਿੰਦੂ ਨਾਲ ਮਿਲ ਕੇ ਹੀ ਸਾਨੂੰ
ਅਸਲੀਅਤ ਦਾ ਪਤਾ ਲੱਗੇਗਾ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਵਿੰਦੂ ਬਿਲਕੁਲ ਨਿਰਦੋਸ਼ ਹੈ
ਅਤੇ ਇਹ ਖਬਰਾਂ ਬੇਬੁਨਿਆਦ ਹਨ।
ਜ਼ਿਕਰਯੋਗ ਹੈ ਕਿ ਵਿੰਦੂ ਦਾਰਾ ਸਿੰਘ ਨੇ ਪੁਲਸ ਹਿਰਾਸਤ ’ਚ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਲਿਆ ਹੈ ਅਤੇ ਕਿਹਾ ਸੀ ਕਿ ਉਹ ਕਾਫੀ ਅਰਸੇ ਤੋਂ ਫਿਕਸਿੰਗ ਦਾ ਕੰਮ ਕਰ ਰਿਹਾ ਹੈ। ਵਿੰਦੂ ਨੂੰ 24 ਮਈ ਤੱਕ ਪੁਲਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ’ਚ ਹੋਰ ਕਿਹੜੇ-ਕਿਹੜੇ ਚਰਚਿਤ ਚੇਹਰੇ ਇਸ ਸਕੈਂਡਰ ’ਚ ਫੜੇ ਜਾਂਦੇ ਹਨ।

No comments:
Post a Comment