ਮਾਨਸਾ, 22 ਮਈ (ਫੱਤੇਵਾਲੀਆ)-ਡੇਰਾ ਸਿਰਸਾ ਦੇ ਪੈਰੋਕਾਰ ਪ੍ਰੇਮੀ ਲੀਲੀ ਕਤਲ ਕਾਂਡ 'ਚ ਸ਼੍ਰੋਮਣੀ ਅਕਾਲੀ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ, ਬੱਬਰ ਖ਼ਾਲਸਾ ਦੇ ਖਾੜਕੂ ਭਾਈ ਬਲਵੀਰ ਸਿੰਘ ਭੂਤਨਾ ਸਮੇਤ ਹੋਰਾਂ ਸਿੰਘਾਂ ਨੇ ਸਥਾਨਕ ਵਧੀਕ ਸੈਸ਼ਨ ਜੱਜ ਰਾਜ ਕੁਮਾਰ ਗਰਗ ਦੀ ਅਦਾਲਤ 'ਚ ਪੇਸ਼ੀ ਭੁਗਤੀ | ਵਕੀਲ ਅਜੀਤ ਸਿੰਘ ਭੰਗੂ ਨੇ ਦੱਸਿਆ ਕਿ ਅੱਜ ਹੌਲਦਾਰ ਰਣ ਸਿੰਘ ਨੇ ਐਫੀਡੇਵਿਟ ਮਾਮਲੇ ਵਿਚ ਗਵਾਹੀ ਭੁਗਤੀ | ਉਨ੍ਹਾਂ ਦੱਸਿਆ ਕਿ ਅਗਲੀ ਪੇਸ਼ੀ 11 ਜੂਨ 'ਤੇ ਪਾ ਦਿੱਤੀ ਗਈ ਹੈ ਅਤੇ ਮਾਣਯੋਗ ਜੱਜ ਨੇ ਉਸੇ ਦਿਨ ਆਖ਼ਰੀ ਗਵਾਹੀ ਵੀ ਭੁਗਤਾਉਣ ਦੇ ਆਦੇਸ਼ ਦਿੱਤੇ ਹਨ | ਪੇਸ਼ੀ ਭੁਗਤਣ ਵਾਲਿਆਂ 'ਚ ਗੁਰਦੀਪ ਸਿੰਘ ਲੁਧਿਆਣਾ, ਅੰਮਿ੍ਤਪਾਲ ਸਿੰਘ, ਗਮਦੂਰ ਸਿੰਘ ਝੰਡੂਕੇ, ਪ੍ਰੋ: ਗੁਰਵੀਰ ਸਿੰਘ, ਮੱਖਣ ਸਿੰਘ ਸਮਾਉਂ ਆਦਿ ਸਨ |