www.sabblok.blogspot.com
ਲੁਧਿਆਣਾ-
ਲੁਧਿਆਣਾ ਦੇ ਇਕ ਪਾਸ਼ ਇਲਾਕੇ 'ਚ ਕੁਝ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰ ਨਾਲ
ਮਾਂ-ਧੀ ਦੀ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਘਟਨਾ ਦਾ ਪਤਾ ਚੱਲਦੇ ਹੀ ਪੂਰੇ
ਇਲਾਕੇ 'ਚ ਸਨਸਨੀ ਫੈਲ ਗਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਮ੍ਰਿਤਕਾ ਦੀ ਵੱਡੀ ਧੀ
ਆਪਣੀ ਮਾਂ ਨੂੰ ਮਿਲਣ ਲਈ ਦੁਪਹਿਰ ਸਮੇਂ ਘਰ ਆਈ। ਪੁਲਸ ਹੁਣ ਇਸ ਪੂਰੇ ਮਾਮਲੇ ਦੀ ਤਫਤੀਸ਼
'ਚ ਜੁੱਟ ਗਈ ਹੈ ਕਿ ਇਹ ਦੋਵੇਂ ਕਤਲ ਕਿਸ ਮਕਸਦ ਨਾਲ ਅਤੇ ਕਦੋਂ ਕੀਤੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਹੱਲਾ ਫਤੇਹਗੰਜ ਇਲਾਕੇ 'ਚ 50 ਸਾਲਾ ਮਹਿਲਾ ਊਸ਼ਾ ਆਪਣੀ 22 ਸਾਲਾ ਬੇਟੀ ਨਾਲ ਰਹਿੰਦੀ ਸੀ। ਮ੍ਰਿਤਕਾ ਦੀ ਇਕ ਬੇਟੀ ਵਿਦੇਸ਼ 'ਚ ਰਹਿੰਦੀ ਸੀ। ਮ੍ਰਿਤਕ ਲੜਕੀ ਦੀ ਹਾਲ ਹੀ 'ਚ ਮੰਗਣੀ ਹੋਈ ਸੀ ਅਤੇ ਕੁਝ ਦਿਨਾਂ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਡੋਲੀ ਉਠਣ ਤੋਂ ਪਹਿਲਾਂ ਹੀ ਅਰਥੀ ਉਠ ਜਾਏਗੀ। ਪੁਲਸ ਮੁਤਾਬਕ ਇਸ ਹੱਤਿਆ ਕਾਂਡ ਨੂੰ ਦੋਸ਼ੀਆਂ ਨੇ ਕਿਸ ਸਮੇਂ ਅੰਜਾਮ ਦਿੱਤਾ ਅਜੇ ਇਹ ਉਨ੍ਹਾਂ ਲਈ ਪਹੇਲੀ ਬਣਿਆ ਹੋਇਆ ਹੈ। ਪੁਲਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ 'ਚ ਮਾਮਲਾ ਲੁੱਟ ਦਾ ਲੱਗ ਰਿਹਾ ਹੈ ਕਿਉਂਕਿ ਘਰ ਅੰਦਰ ਕਾਫੀ ਸਾਮਾਨ ਖਿੰਡਰਿਆ ਪਿਆ ਸੀ। ਪੁਲਸ ਹੁਣ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਵੱਖ-ਵੱਖ ਪਹਿਲੂਆਂ 'ਤੇ ਆਪਣੀ ਜਾਂਚ ਦੀ ਸੁਈ ਘੁਮਾ ਰਹੀ ਹੈ।

No comments:
Post a Comment