ਚੌਾਕ ਮਹਿਤਾ, 22 ਮਈ (ਜਗਦੀਸ਼ ਸਿੰਘ ਬਮਰਾਹ/ਸਤਨਾਮ ਜੱਜ)-ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 6 ਜੂਨ ਨੂੰ ਕਰਵਾਏ ਜਾ ਰਹੇ ਸ਼ਹੀਦੀ ਸਮਾਗਮ ਦੇ ਪ੍ਰਬੰਧਾਂ ਬਾਰੇ ਵਿਚਾਰ ਕਰਨ ਲਈ ਅੱਜ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਇੱਕ ਵਿਸ਼ਾਲ ਇਕੱਤਰਤਾ ਕੀਤੀ ਗਈ | ਮੀਟਿੰਗ ਵਿੱਚ ਦਮਦਮੀ ਟਕਸਾਲ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਵਿਚਾਰ ਚਰਚਾ ਤੋਂ ਬਾਅਦ ਵੱਖ-ਵੱਖ ਇਲਾਕਿਆਂ ਦੇ ਜ਼ਿੰਮੇਵਾਰ ਸਿੰਘਾਂ ਨੂੰ ਗੱਡੀਆਂ 'ਤੇ ਸੰਗਤਾਂ ਨੂੰ ਲਿਆਉਣ ਦੇ ਪ੍ਰਬੰਧ, ਪਾਰਕਿੰਗ, ਲੰਗਰ, ਛਬੀਲਾਂ, ਜੋੜੇ ਅਤੇ ਹੋਰ ਡਿਊਟੀਆਂ ਦੀ ਵੰਡ ਕੀਤੀ | ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਾਬਾ ਲੱਖਾ ਸਿੰਘ ਰਾਮ ਥੰਮਣ, ਜਥੇ: ਅਜੀਤ ਸਿੰਘ ਤਰਨਾ ਦਲ, ਸੰਤ ਚਰਨਜੀਤ ਸਿੰਘ ਜੱਸੋਵਾਲ, ਬਾਬਾ ਬੰਤਾ ਸਿੰਘ ਮੁੰਡਾ ਪਿੰਡ, ਮਾਸਟਰ ਚੈਂਚਲ ਸਿੰਘ ਧੀਰਾ, ਭਾਈ ਜੀਵਾ ਸਿੰਘ, ਭਾਈ ਪਰਵਿੰਦਰਪਾਲ ਸਿੰਘ ਬੁੱਟਰ, ਸਤਨਾਮ ਸਿੰਘ ਜੱਫਰਵਾਲ, ਪਿ੍ੰ: ਗੁਰਦੀਪ ਸਿੰਘ ਰੰਧਾਵਾ (ਮੰਚ ਸੰਚਾਲਕ), ਜਥੇ: ਸੁਖਦੇਵ ਸਿੰਘ ਆਨੰਦਪੁਰ ਸਾਹਿਬ, ਜਗਤਾਰ ਸਿੰਘ ਭੈਣੀ, ਸੰਤੋਖ ਸਿੰਘ, ਸਰਪੰਚ ਸੁਖਵਿੰਦਰ ਸਿੰਘ ਅਗਵਾਨ,ਅਵਤਾਰ ਸਿੰਘ ਬੁੱਟਰ, ਗੁਰਦੀਪ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ |