jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 3 May 2013

ਸਰਬਜੀਤ ਸਬੰਧੀ ਮਤਾ ਪਾਸ ਕਰਕੇ 14 ਮਿੰਟਾਂ ਦਾ ਵਿਧਾਨ ਸਭਾ ਸਮਾਗਮ ਉੱਠਿਆ

www.sabblok.blogspot.com

 
ਚੰਡੀਗੜ੍ਹ, 3 ਮਈ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਦਾ ਇਕ ਦਿਨਾਂ ਵਿਸ਼ੇਸ਼ ਸਮਾਗਮ ਅੱਜ ਸਰਬਜੀਤ ਸਿੰਘ ਦੇ ਪਾਕਿਸਤਾਨੀ ਜੇਲ੍ਹ ਵਿਚ ਹੋਏ ਦਰਦਨਾਕ ਕਤਲ 'ਤੇ ਅਫਸੋਸ ਪ੍ਰਗਟ ਕਰਨ ਅਤੇ ਚਾਰ ਸ਼ੋਕ ਮਤੇ ਪਾਸ ਕਰਨ ਤੋਂ ਬਾਅਦ ਉੱਠ ਗਿਆ | ਵਿਧਾਨ ਸਭਾ ਦੇ ਮਗਰਲੇ ਬਜਟ ਸਮਾਗਮ ਦੌਰਾਨ ਹੁਕਮਰਾਨ ਤੇ ਵਿਰੋਧੀ ਧਿਰ ਦਰਮਿਆਨ ਲਗਾਤਾਰ ਜਾਰੀ ਰਹੇ ਟਕਰਾਅ ਅਤੇ ਕਾਂਗਰਸ ਮੈਂਬਰਾਂ ਵੱਲੋਂ ਵਿਧਾਨ ਸਭਾ ਤੋਂ ਬਾਅਦ ਵੱਖਰੀਆਂ ਬੈਠਕਾਂ ਕਰਨ ਵਰਗੇ ਮਾਹੌਲ ਤੋਂ ਬਾਅਦ ਅੱਜ ਦੀ ਬੈਠਕ ਦੌਰਾਨ ਅਕਾਲੀ-ਭਾਜਪਾ ਤੇ ਕਾਂਗਰਸ ਮੈਂਬਰਾਂ ਦਰਮਿਆਨ ਕਾਫ਼ੀ ਪ੍ਰੇਮ-ਪਿਆਰ ਅਤੇ ਮਿਲਵਰਤਨ ਵੇਖਣ ਨੂੰ ਮਿਲੀ | ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ ਸਦਨ ਵਿਚ ਇਕ ਸਰਕਾਰੀ ਮਤਾ ਪੇਸ਼ ਕਰਦਿਆਂ ਕਿਹਾ ਕਿ ਅੱਜ ਦਾ ਇਹ ਹੰਗਾਮੀ ਇਜਲਾਸ ਸਰਬਜੀਤ ਸਿੰਘ ਦੇ ਪਾਕਿਸਤਾਨ ਜੇਲ੍ਹ ਵਿਚ ਹੋਏ ਦਰਦਨਾਕ ਕਤਲ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਕੌਮੀ ਸ਼ਹੀਦ ਸਮਝਦੇ ਹੋਏ ਉਨ੍ਹਾਂ ਨੂੰ ਭਰਪੂਰ ਸ਼ਰਧਾਂਜਲੀ ਭੇਟ ਕਰਦਾ ਹੈ ਅਤੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਾ ਹੈ ਕਿ ਉਨ੍ਹਾਂ ਦੀ ਸ਼ਹਾਦਤ ਦੇ ਕਾਰਨਾਂ ਦੀ ਕਿਸੇ ਨਿਰਪੱਖ ਅੰਤਰਰਾਸ਼ਟਰੀ ਏਜੰਸੀ ਤੋਂ ਜਾਂਚ ਕਰਾਉਣ ਲਈ ਕੌਮਾਂਤਰੀ ਪੱਧਰ 'ਤੇ ਦਬਾਅ ਬਣਾਇਆ ਜਾਵੇ | ਮਤੇ 'ਚ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਕਿ ਪਾਕਿਸਤਾਨ ਤੇ ਹੋਰ ਦੇਸ਼ਾਂ ਦੀਆਂ ਜੇਲ੍ਹਾਂ ਵਿਚ ਭਾਰਤੀ ਮੂਲ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਪਹਿਲਕਦਮੀ ਕੀਤੀ ਜਾਵੇ | ਵਿਰੋਧੀ ਧਿਰ ਦੇ ਆਗੂ ਸ੍ਰੀ ਸੁਨੀਲ ਜਾਖੜ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਉਕਤ ਸਰਕਾਰੀ ਮਤੇ 'ਤੇ ਬੋਲਣ ਦੀ ਥਾਂ ਸਪੀਕਰ ਨੂੰ ਕੇਵਲ ਏਨੀ ਹੀ ਬੇਨਤੀ ਕੀਤੀ ਕਿ ਇਸ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਜਾਵੇ | ਸਦਨ ਦੀ ਬੈਠਕ ਇਸ ਮਤੇ ਨੂੰ ਪਾਸ ਕਰਨ ਤੋਂ ਬਾਅਦ ਉੱਠ ਗਈ | ਇਸ ਤੋਂ ਪਹਿਲਾਂ ਸਦਨ ਵਿਚ ਜਦੋਂ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਵੱਲੋਂ ਅੱਜ ਦੇ ਸਮਾਗਮ ਦੌਰਾਨ ਕੁਝ ਜ਼ਰੂਰੀ ਅਤੇ ਮਹੱਤਵਪੂਰਨ ਸਰਕਾਰੀ ਕੰਮਕਾਜ ਕਰਨ ਲਈ ਹੋਰ ਕੋਈ ਕੰਮਕਾਜ ਜਿਸ ਵਿਚ ਪ੍ਰਸ਼ਨ, ਧਿਆਨ ਦਿਵਾਊ ਨੋਟਿਸ ਅਤੇ ਪ੍ਰਾਈਵੇਟ ਮੈਂਬਰਾਂ ਵੱਲੋਂ ਪੇਸ਼ ਕੀਤੇ ਜਾਣ ਵਾਲਾ ਹੋਰ ਕੋਈ ਕੰਮ ਕਾਜ ਸਮਾਗਮ ਦੌਰਾਨ ਸਦਨ ਸਾਹਮਣੇ ਨਾ ਲਿਆਂਦੇ ਜਾਣ ਸਬੰਧੀ ਪ੍ਰਸਤਾਵ ਸਦਨ ਵਿਚ ਪੇਸ਼ ਕੀਤਾ ਗਿਆ ਅਤੇ ਇਸ ਮੰਤਵ ਲਈ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਨੂੰ ਉਸ ਹੱਦ ਤੱਕ ਮੁਅੱਤਲ ਸਮਝਣ ਦੀ ਮੰਗ ਕੀਤੀ ਗਈ ਤਾਂ ਇਸ ਮਤੇ ਦਾ ਵੀ ਕਿਸੇ ਕਾਂਗਰਸ ਮੈਂਬਰ ਵੱਲੋਂ ਵਿਰੋਧ ਨਾ ਕੀਤਾ ਗਿਆ ਅਤੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਸਦਨ ਦੀ ਬੈਠਕ ਅੱਜ ਉਠਾਉਣ ਸਬੰਧੀ ਮਤਾ ਵੀ ਕਾਂਗਰਸ ਦੇ ਕਿਸੇ ਵਿਰੋਧ ਤੋਂ ਬਿਨਾਂ ਹੀ ਸਰਬਸੰਮਤੀ ਨਾਲ ਪਾਸ ਹੋ ਗਿਆ | ਹਾਲਾਂਕਿ ਸਦਨ ਦੀ ਬੈਠਕ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਵੱਲੋਂ ਵਿਧਾਨ ਸਭਾ ਦੇ ਸਪੀਕਰ ਨੂੰ ਅੱਜ ਸਵੇਰੇ ਸਦਨ ਵਿਚ ਪੇਸ਼ ਕੀਤੇ ਜਾਣ ਲਈ 4 ਲਿਖਤੀ ਮਤੇ ਜੋ ਪੱਤਰ ਸਾਹਿਤ ਦਿੱਤੇ ਗਏ ਸਨ, ਉਸ ਦੀਆਂ ਫੋਟੋ ਕਾਪੀਆਂ ਵੀ ਸਮੁੱਚੀ ਪ੍ਰੈਸ ਨੂੰ ਵੰਡੀਆਂ ਗਈਆਂ, ਪ੍ਰੰਤੂ ਸਦਨ ਵਿਚ ਸਰਬਜੀਤ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਮਹਿਸੂਸ ਕਰਦਿਆਂ ਸਦਨ ਦੀ ਅੱਜ ਦੀ ਬੈਠਕ ਦੌਰਾਨ ਕਿਸੇ ਤਰ੍ਹਾਂ ਦਾ ਟਕਰਾਅ ਪੈਦਾ ਕਰਨ ਤੋਂ ਗੁਰੇਜ਼ ਕੀਤਾ ਗਿਆ | ਸਦਨ ਦੀ ਬੈਠਕ ਸ਼ੁਰੂ ਹੁੰਦਿਆਂ ਹੀ ਸਪੀਕਰ ਸ: ਚਰਨਜੀਤ ਸਿੰਘ ਅਟਵਾਲ ਵੱਲੋਂ ਸਾਬਕਾ ਮੈਂਬਰ ਰਾਜ ਸਭਾ ਤੇ ਵਿਧਾਇਕ ਸ੍ਰੀ ਰਮੇਸ਼ ਡੋਗਰਾ ਸਾਬਕਾ ਮੰਤਰੀ, ਸ਼ਮਸ਼ਾਦ ਬੇਗਮ ਪ੍ਰਸਿੱਧ ਗਾਇਕਾ ਅਤੇ ਸਰਬਜੀਤ ਸਿੰਘ ਦੇ ਅਕਾਲ ਚਲਾਣਿਆਂ ਸਬੰਧੀ ਸ਼ੋਕ ਮਤੇ ਪੇਸ਼ ਕਰਦਿਆਂ ਸਦਨ ਨੂੰ ਉਨ੍ਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਰੱਖਣ ਲਈ ਕਿਹਾ | ਸੱਤ ਮਿੰਟ ਦੀ ਸਦਨ ਦੀ ਕਾਰਵਾਈ ਤੋਂ ਬਾਅਦ ਬੈਠਕ ਸਾਢੇ 10 ਵਜੇ ਤੱਕ ਉਠਾ ਦਿੱਤੀ ਗਈ, ਜਦੋਂਕਿ ਦੂਸਰੀ ਬੈਠਕ ਵੀ ਸੱਤ ਮਿੰਟ ਚੱਲਣ ਤੋਂ ਬਾਅਦ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ | ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਸਦਨ ਦੀ ਬੈਠਕ ਤੋਂ ਤੁਰੰਤ ਬਾਅਦ ਭਿੱਖੀਵਿੰਡ ਲਈ ਰਵਾਨਾ ਹੋ ਗਏ | ਵਿਰੋਧੀ ਧਿਰ ਦੇ ਆਗੂ ਸ੍ਰੀ ਸੁਨੀਲ ਜਾਖੜ ਵੱਲੋਂ ਜੋ 4 ਮਤੇ ਸਦਨ ਵਿਚ ਪੇਸ਼ ਕਰਨ ਲਈ ਸਪੀਕਰ ਨੂੰ ਦਿੱਤੇ ਗਏ ਸਨ, ਉਨ੍ਹਾਂ ਵਿਚ ਸੰਪਤੀ ਟੈਕਸ ਖ਼ਤਮ ਕਰਨ ਲਈ ਡਾ. ਮਨਮੋਹਨ ਸਿੰਘ, ਸ੍ਰੀਮਤੀ ਸੋਨੀਆ ਗਾਂਧੀ ਅਤੇ ਕੇਂਦਰੀ ਖਜ਼ਾਨਾ ਮੰਤਰੀ ਪੀ. ਚਿਦੰਬਰਮ ਦਾ ਧੰਨਵਾਦ ਕਰਨ ਤੋਂ ਇਲਾਵਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਜਾਇਦਾਦ ਟੈਕਸ ਵਾਪਸ ਲੈਣ ਅਤੇ ਪੰਜਾਬ ਵਿਚ ਬਿਜਲੀ ਦਰਾਂ ਵਿਚ ਕੀਤਾ 12 ਪ੍ਰਤੀਸ਼ਤ ਵਾਧਾ ਵਾਪਸ ਲੈਣ ਤੋਂ ਇਲਾਵਾ ਸਰਬਜੀਤ ਸਿੰਘ ਦੀ ਪਾਕਿਸਤਾਨ ਜੇਲ੍ਹ ਵਿਚ ਹੋਏ ਕਤਲ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਪਾਕਿਸਤਾਨੀ ਜੇਲ੍ਹਾਂ ਵਿਚ ਨਜ਼ਰਬੰਦ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਦੀ ਮੰਗ ਰੱਖੀ ਗਈ ਸੀ | ਕਿਸਾਨਾਂ ਦੀਆਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਜਿਨ੍ਹਾਂ 'ਤੇ ਸੰਪਤੀ ਟੈਕਸ ਲਗਾਏ ਜਾਣ ਦੇ ਮੁੱਦੇ ਨੂੰ ਮੁੱਖ ਰੱਖ ਕੇ ਵਿਧਾਨ ਸਭਾ ਦੀ ਉਕਤ ਵਿਸ਼ੇਸ਼ ਬੈਠਕ ਸੱਦੀ ਗਈ ਸੀ, ਉਸ ਦਾ ਸਮੁੱਚੀ ਕਾਰਵਾਈ ਵਿਚ ਜ਼ਿਕਰ ਤੱਕ ਵੀ ਨਹੀਂ ਆਇਆ |

No comments: