www.sabblok.blogspot.com
ਲਖਨਊ, 21 ਮਈ - ਉਤਰ ਪ੍ਰਦੇਸ਼ ਦੇ ਸਮਾਰਕ ਘੁਟਾਲੇ ‘ਚ ਬੀ ਐਸ ਪੀ
ਦੇ ਦੋ ਸਾਬਕਾ ਮੰਤਰੀਆਂ ਸਮੇਤ 199 ਲੋਕਾਂ ਨੂੰ ਦੋਸ਼ੀ ਪਾਇਆ ਗਿਆ ਹੈ। ਉਤਰ ਪ੍ਰਦੇਸ਼ ਦੀ
ਸਾਬਕਾ ਮੁੱਖ ਮੰਤਰੀ ਮਾਇਆਵਤੀ ਦੇ ਸ਼ਾਸਨਕਾਲ ਦੌਰਾਨ ਬਣੇ ਪਾਰਕਾਂ ਤੇ ਸਮਾਰਕਾਂ ਦੇ
ਨਿਰਮਾਣ ‘ਚ ਹੋਏ ਘੁਟਾਲੇ ਬਾਰੇ ਲੋਕਾਯੁਕਤ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਅਖਿਲੇਸ਼ ਯਾਦਵ
ਨੂੰ ਸੌਂਪ ਦਿੱਤੀ ਹੈ। ਰਿਪੋਰਟ ਮੁਤਾਬਕ ਸਮਾਰਕਾਂ ਦੇ ਨਿਰਮਾਣ ‘ਚ 34 ਫੀਸਦੀ ਰਾਸ਼ੀ
ਮਨਮਾਨੇ ਢੰਗ ਨਾਲ ਵੰਡੀ ਗਈ ਅਤੇ ਕੁੱਲ 14 ਅਰਬ ਦਾ ਘਪਲਾ ਹੋਇਆ। ਪਾਰਕਾਂ ਅਤੇ ਸਮਾਰਕਾਂ
ਦੇ ਨਿਰਮਾਣ ਲਈ 42 ਅਰਬ 77 ਕਰੋੜ ਦਾ ਬਜਟ ਰੱਖਿਆ ਗਿਆ ਸੀ।
ਲੋਕਾਯੁਕਤ ਐਨ ਕੇ ਮਹਿਰੋਤਰਾ ਦੀ ਰਿਪੋਰਟ ‘ਚ ਦੋ ਸਾਬਕਾ ਮੰਤਰੀਆਂ ਨਸੀਮੂਦੀਨ ਸਦੀਕੀ ਤੇ ਬਾਬੂ ਸਿੰਘ ਕੁਸ਼ਵਾਹਾ ਸਮੇਤ ਨਿਰਮਾਣ ਨਿਗਮ ਦੇ 54 ਇੰਜੀਨੀਅਰਾਂ, ਪੰਜ ਖਨਨ ਅਧਿਕਾਰੀਆਂ, ਐਡੀਏ ਦੇ ਪੰਜ ਅਧਿਕਾਰੀ, ਦੋ ਸਾਬਕਾ ਵਿਧਾਇਕ ਸ਼ਾਰਦਾ ਪ੍ਰਸਾਦ ਅਤੇ ਅਨਿਲ ਮੌਰਿਆ, ਇਕ ਮੌਜੂਦਾ ਵਿਧਾਇਕ, ਨਿਰਮਾਣ ਨਿਗਮ ਦੇ 37 ਅਕਾਊਂਟੈਂਟ ਤੇ 60 ਫਰਮਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਲੋਕਾਯੁਕਤ ਮਹਿਰੋਤਰਾ ਨੇ ਕੱਲ੍ਹ ਲਖਨਊ ‘ਚ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਸੀ ਬੀ ਆਈ ਜਾਂ ਕਿਸੇ ਨਿਰਪੱਖ ਸਪੈਸ਼ਲ ਟਾਸਕ ਫੋਰਸ ਤੋਂ ਜਾਂਚ ਕਰਵਾਉਣ ਦੀ ਸਿਫਾਰਸ਼ ਕੀਤੀ ਹੈ। ਲੋਕਾਯੁਕਤ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਂਚ ‘ਚ ਸਾਬਕਾ ਮੁੱਖ ਮੰਤਰੀ ਮਾਇਆਵਤੀ ਖਿਲਾਫ ਸਬੂਤ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੇਸ਼ ਗਵਾਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਮਾਇਆਵਤੀ ਨੇ ਪੱਥਰਾਂ ਦੀ ਪੂਰਤੀ ਸਬੰਧੀ ਕੋਈ ਹੁਕਮ ਨਹੀਂ ਦਿੱਤਾ ਸੀ।
ਲੋਕਾਯੁਕਤ ਮਹਿਰੋਤਰਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ 14 ਅਰਬ ਦੇ ਘਪਲੇ ਦੀ ਰਕਮ ਦਾ 30-30 ਫੀਸਦੀ ਹਿੱਸਾ ਸਿਦੀਕੀ ਅਤੇ ਕੁਸ਼ਵਾਹਾ ਤੋਂ, ਰਾਜਕੀ ਨਿਰਮਾਣ ਨਿਗਮ ਦੇ ਤਤਕਾਲੀਨ ਐਮ ਡੀ ਸੀ ਪੀ ਸਿੰਘ ਅਤੇ ਪੱਥਰਾਂ ਦੀ ਕੀਮਤ ਤੈਅ ਕਰਨ ਵਾਲੇ ਇੰਜੀਨੀਅਰਾਂ ਤੋਂ 15-15 ਫੀਸਦੀ, ਤਤਕਾਲੀਨ ਸੰਯੁਕਤ ਡਾਇਰੈਕਟਰ (ਖਨਨ) ਐਸ ਏ ਫਾਰੂਕੀ ਤੇ ਦੋਸ਼ੀ ਲੇਖਾਕਾਰਾਂ ਤੋਂ ਪੰਜ-ਪੰਜ ਫੀਸਦੀ ਵਸੂਲਣ ਦੀ ਸਿਫਾਰਸ਼ ਵੀ ਕੀਤੀ ਹੈ। ਉਨ੍ਹਾਂ ਨੇ ਕੁਸ਼ਵਾਹਾ, ਸਿਦੀਕੀ, ਸਿੰੰਘ, ਫਾਰੂਕੀ ਅਤੇ ਕੀਮਤ ਤੈਅ ਕਰਨ ਵਾਲੇ 15 ਇੰਜੀਨੀਅਰਾਂ ਖਿਲਾਫ ਸਿੱਧੇ ਤੌਰ ‘ਤੇ ਮੁਕੱਦਮਾ ਦਰਜ ਕਰਾਉਣ ਅਤੇ ਬਾਕੀ ਦੀ ਜਾਇਦਾਦ ਦੀ ਜਾਂਚ ਕਰਕੇ ਭਿ੍ਰਸ਼ਟਾਚਾਰ ਪਾਏ ਜਾਣ ‘ਤੇ ਉਨ੍ਹਾਂ ਖਿਲਾਫ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਅਤੇ ਭਾਰਤੀ ਸਜ਼ਾ ਜਾਬਤਾ ਦੀ ਧਾਰਾ 409 ਦੇ ਤਹਿਤ ਕਾਰਵਾਈ ਕਰਨ ਦੀ ਵੀ ਸਿਫਾਰਸ਼ ਕੀਤੀ ਹੈ।
ਲੋਕਾਯੁਕਤ ਨੇ ਦੱਸਿਆ ਕਿ ਇਸ ਘੁਟਾਲੇ ਦੇ ਤਾਰ ਰਿਹਾਇਸ਼ੀ ਵਿਭਾਗ, ਲੋਕ ਨਿਰਮਾਣ ਵਿਭਾਗ, ਸੰਸਕ੍ਰਿਤੀ ਕਾਰਜ ਅਤੇ ਸੈਰ ਸਪਾਟਾ ਨਾਲ ਜੁੜੇ ਪਾਏ ਗਏ ਅਤੇ ਜਿਸ ਸਮੇਂ ਇਹ ਘੁਟਾਲਾ ਹੋਇਆ, ਉਸ ਸਮੇਂ ਸਦੀਕੀ ਰਾਜਕੀ ਨਿਰਮਾਣ ਨਿਗਮ ਦੇ ਇੰਚਾਰਜ ਸਨ।

No comments:
Post a Comment