www.sabblok.blogspot.com
ਹੁਸ਼ਿਆਰਪੁਰ, 21 ਮਈ - ਹੁਸ਼ਿਆਰਪੁਰ-ਦਸੂਹਾ ਰਾਜ ਮਾਰਗ ‘ਤੇ ਬਾਬਾ ਮੰਝ ਸਕੂਲ ਸਾਹਮਣੇ ਕੱਲ੍ਹ ਦੁਪਹਿਰ ਕਰੀਬ ਦੋ ਵਜੇ ਕਾਰ ਅਤੇ ਕੈਂਟਰ ਦਰਮਿਆਨ ਟੱਕਰ ਵਿੱਚ ਕਾਰ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਫੌਜ ਤੋਂ ਸੇਵਾਮੁਕਤ ਸੂਬੇਦਾਰ ਕੇਵਲ ਸਿੰਘ ਪੁੱਤਰ ਸਵਰਗੀ ਚੈਨ ਸਿੰਘ ਵਾਸੀ ਮਨੀ ਮਾਜਰਾ ਚੰਡੀਗੜ੍ਹ ਆਪਣੀ ਪਤਨੀ ਸਰਿਤਾ ਪਠਾਣੀਆ ਨਾਲ ਆਪਣੀ ਮਾਰੂਤੀ ਕਾਰ ‘ਤੇ ਪਠਾਨਕੋਟ ਤੋਂ ਚੰਡੀਗੜ੍ਹ ਜਾ ਰਹੇ ਸਨ। ਜਦ ਉਹ ਬਾਬਾ ਮੰਝ ਸਕੂਲ ਨੇੜੇ ਪਹੁੰਚੇ ਤਾਂ ਹੁਸ਼ਿਆਰਪੁਰ ਵੱਲੋਂ ਆ ਰਹੇ ਟਾਟਾ ਕੈਂਟਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਵਿੱਚ ਕਾਰ ਦੇ ਪਰਖਚੇ ਉਡ ਗਏ। ਕਾਰ ਵਿੱਚ ਸਵਾਰ ਕੇਵਲ ਸਿੰਘ ਦੀ ਘਟਨਾ ਵਾਲੀ ਥਾਂ ‘ਤੇ ਮੌਤ ਹੋ ਗਈ, ਜਦ ਕਿ ਉਸ ਦੀ ਪਤਨੀ ਸਰਿਤਾ ਪਠਾਣੀਆ ਨੂੰ ਹਰਿਆਣਾ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਹਾਦਸੇ ਦੇ ਬਾਅਦ ਕੈਂਟਰ ਚਾਲਕ ਫਰਾਰ ਹੋ ਗਿਆ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਹੈ।

No comments:
Post a Comment