www.sabblok.blogspot.com
*20 ਬੱਚਿਆਂ ਸਣੇ 91 ਮੌਤਾਂ, 145 ਜ਼ਖ਼ਮੀ
ਹਿਊਸਟਨ/ 21 ਮਈ 2013 –ਅਮਰੀਕਾ ਦੇ ਓਕਲਾਹਾਮਾ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿਚ ਆਏ ਭਾਰੀ ਤੂਫ਼ਾਨ ਕਾਰਨ 20 ਬੱਚਿਆਂ ਸਮੇਤ 91 ਲੋਕਾਂ ਦੀ ਮੌਤ ਹੋ ਗਈ ਤੇ 145 ਲੋਕ ਜ਼ਖ਼ਮੀ ਹੋ ਗਏ . ਇਸ ਤੂਫ਼ਾਨ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਸ ਨਾਲ ਦੋ ਸਕੂਲ ਪੂਰੀ ਤਰ੍ਹਾਂ ਤਬਾਹ ਹੋ ਗਏ . ਸੂਤਰਾਂ ਅਨੁਸਾਰ ਇਹ ਤੂਫ਼ਾਨ 320 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨਾਲ ਆਇਆ . ਸਭ ਤੋਂ ਜਿ਼ਆਦਾ ਪ੍ਰਭਾਵਿਤ ਸ਼ਹਿਰ ਦਾ ਦੱਖਣੀ ਇਲਾਕਾ ਮੂਰੇ ਹੋਇਆ ਜਿਥੇ ਦੋ ਸਕੂਲ ਪੂਰੀ ਤਰ੍ਹਾਂ ਤਬਾਹ ਹੋ ਗਏ .
ਓਕਲਾਹਾਮਾ ਸ਼ਹਿਰ ਦੇ ਇਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਤੂਫ਼ਾਨ ਵਿਚ 20 ਬੱਚਿਆਂ ਸਮੇਤ 91 ਤੋਂ ਜਿ਼਼ਆਦਾ ਲੋਕ ਮਾਰੇ ਗਏ ਹਨ ਤੇ ਇਹ ਗਿਣਤੀ ਹੋਰ ਵੀ ਵੱਧ ਸਕਦੀ ਹੈ . ਦੋ ਹਸਪਤਾਲਾਂ ਨੇ ਪੁਸ਼ਟੀ ਕੀਤੀ ਹੈ ਕਿ ਕਰੀਬ 70 ਬੱਚਿਆਂ ਸਮੇਤ ਕੁਲ 145 ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ . ਗਵਰਨਰ ਮੈਰੀ ਫਾਲਿਨ ਨੇ ਕਿਹਾ ਕਿ ਆਪਣੇ ਬੱਚਿਆਂ ਦੇ ਹਾਲ ਨੂੰ ਲੈ ਕੇ ਚਿੰਤਤ ਮਾਪਿਆਂ ਲਈ ਅਸੀਂ ਕਾਫ਼ੀ ਦੁਖੀ ਹਾਂ . ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਫਾਲਿਨ ਨਾਲ ਗੱਲਬਾਤ ਕਰਕੇ ਮੌਸਮ ਦੀ ਮਾਰ ਹੇਠ ਆਏ ਪ੍ਰਭਾਵਿਤ ਲੋਕਾਂ ਦੀ ਸਥਿਤੀ ਨੂੰ ਲੈ ਕੇ ਚਿੰਤਾ ਜਤਾਈ ਹੈ ਤੇ ਪੀੜਤ ਪਰਿਵਾਰਾਂ ਨਾਲ ਦੁੱਖ ਜਤਾਇਆ। ਉਨ੍ਹਾਂ ਓਕਲਾਹਾਮਾ ਸ਼ਹਿਰ ਵਿਚ ਹੰਗਾਮੀ ਹਾਲਾਤ ਹੋਣ ਦਾ ਐਲਾਨ ਕੀਤਾ ਹੈ .

No comments:
Post a Comment