ਇਸਲਾਮਾਬਾਦ, 25 ਮਈ (ਏਜੰਸੀ)- ਪਾਕਿਸਤਾਨ ਦੇ ਪੰਜਾਬ ਸੂਬੇ 'ਚ ਅੱਜ ਇਕ ਸਕੂਲ ਵੈਨ 'ਚ ਗੈਸ ਸਿਲੰਡਰ ਫੱਟ ਜਾਣ ਕਰਕੇ 15 ਬੱਚਿਆ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਪੂਰਬੀ ਪੰਜਾਬ ਦੇ ਗੁਜ਼ਰਾਤ ਜਿਲ੍ਹੇ 'ਚ ਹੋਈ ਹੈ। ਇਹ ਹਾਦਸਾ ਅੱਜ ਸਵੇਰੇ 7.40 ਮਿੰਟ 'ਤੇ ਹੋਇਆ ਜਦ ਇਕ ਨਿੱਜੀ ਵੈਨ 8 ਤੋਂ 12 ਸਾਲ ਦੇ 20-25 ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।