jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 26 May 2013

ਨਕਸਲੀਆਂ ਦੇ ਹਮਲੇ ਦੌਰਾਨ ਕਾਂਗਰਸ ਨੇਤਾ ਮਹਿੰਦਰ ਕਰਮਾ ਸਮੇਤ 16 ਲੋਕਾਂ ਦੀ ਮੌਤ

www.sabblok.blogspot.com


ਛੱਤੀਸ਼ਗੜ੍  ਦੇ ਬਸਤਰ ਜਿਲ੍ਹੇ ਵਿੱਚ ਕਾਂਗਰਸ ਦੀ ਪਰਿਵਰਤਨ ਯਾਤਰਾ ਉਪਰ ਨਕਸਲੀਆਂ  ਦੇ ਇੱਕ  ਹਮਲੇ ਵਿੱਚ  ਰਾਜ  ਦੇ ਸੀਨੀਅਰ ਕਾਂਗਰਸ ਨੇਤਾ ਮਹਿੰਦਰ ਕਰਮਾ ਸਮੇਤ 16 ਲੋਕਾਂ ਦੀ ਮੌਤ ਹੋ ਗਈ ਹੈ।
 ਹਮਲੇ ਵਿੱਚ ਕਾਂਗਰਸ ਨੇਤਾ ਮਹਿੰਦਰ ਕਰਮਾ ਦੇ ਇਲਾਵਾ  ਸਾਬਕਾ ਵਿਧਾਇਕ  ਉਦੈ ਮੁਦਲੀਆਰ ਅਤੇ ਗੋਪੀ ਮਾਥਵਾਨੀ ਵੀ ਮਾਰੇ  ਹਨ ।ਜਦਕਿ ਸੀਨੀਅਰ ਕਾਂਗਰਸ ਨੇਤਾ ਵਿਦਿਆਚਰਨ ਸੁ਼ਕਲ ਸਮੇਤ ਕਈ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ।
 ਮਹਿੰਦਰ ਕਰਮਾ  ਨਕਸਲ ਵਿਰੋਧੀ  ਸਲਵਾ ਜੂਡੂਮ  ਮੁਹਿੰਮ ਦੇ ਜਨਮਦਾਤਾ ਮੰਨੇ ਜਾਂਦੇ  ਸਨ।
 ਨਕਸਲੀਆਂ ਨੇ ਕਾਂਗਰਸ  ਦੇ ਪ੍ਰਦੇਸ਼ ਪ੍ਰਧਾਨ ਨੰਦ ਕੁਮਾਰ ਪਟੇਲ  ਅਤੇ ਉਸਦੇ  ਬੇਟੇ ਦਾ ਅਪਹਰਣ ਕਰ ਲਿਆ ਹੈ।
 ਦੰਤੇਵਾੜਾ ਦੇ ਕੂਲੈਕਟਰ ਦੇਵ ਸੇਨਾਪਤੀ ਨੇ ਬੀਬੀਸੀ  ਪ੍ਰਤੀਨਿਧ  ਸਲਮਾਨ ਰਾਵੀ ਨੂੰ ਦੱਸਿਆ ਕਿ ਸਾਬਕਾ   ਮੁੱਖ ਮੰਤਰੀ ਵਿਦਿਆਚਰਨ ਸੁਕਲ ਦੇ  ਪੇਟ ਅਤੇ ਪੈਰ ਵਿੱਚ ਗੋਲੀ ਲੱਗੀ ਹੈ।  ਜ਼ਖ਼ਮੀਆਂ ਨੰ ਜਗਦਲਪੁਰ ਹਸਪਤਾਲ ਵਿੱਚ  ਭਰਤੀ ਕਰਾਇਆ ਗਿਆ ਹੈ ਅਤੇ ਹੁਣ ਉਹਨਾਂ ਨੂੰ ਦੂਸਰੇ ਹਸਪਤਾਲਾਂ ਵਿੱਚ ਭੇਜਿਆ  ਜਾ ਰਿਹਾ ਹੈ।
  ਰਾਜ ਦੇ ਮੁੱਖ ਮੰਤਰੀ ਰਮਨ ਸਿੰਘ  ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਇਸ ਘਟਨਾ ਵਿੱਚ 16 ਵਿਅਕਤੀ ਮਾਰੇ ਹਨ  ਜਿਹਨਾਂ ਵਿੱਚ ਪੁਲੀਸ ਕਰਮੀ ਵੀ ਸ਼ਾਮਿਲ ਹਨ।
  ਬਸਤਰ ਜਿਲ੍ਹੇ  ਵਿੱਚ ਜੀਰਮ ਘਾਟੀ  ਦੇ ਨਜ਼ਦੀਕ ਨਕਸਲੀਆ ਨੇ ਕਾਂਗਰਸ ਦੀ ਪਰਿਵਰਤਨ ਯਾਤਰਾ ਉਪਰ   ਹਮਲਾ ਕੀਤਾ ।
ਕਾਂਗਰਸ ਦੀ ਇਸ ਯਾਤਰਾ ਵਿੱਚ ਛੱਤੀਸਗੜ੍ਹ ਕਾਂਗਰਸ ਦੇ ਪ੍ਰਧਾਨ ਨੰਦ ਕੁਮਾਰ ਪਟੇਲ, ਸਾਬਕਾ ਕੇਂਦਰੀ ਮੰਤਰੀ ਵਿਦਿਆਚਰਨ ਸੁਕਲ , ਸਾਬਕਾ ਮੁੱਖ ਮੰਤਰੀ  ਅਜੀਤ ਜੋਗੀ  ਅਤੇ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ  ਮਹਿੰਦਰ ਕਰਮ  ਸਮੇਤ 120 ਵਿਅਕਤੀ ਸ਼ਾਮਿਲ ਸਨ । ਹਾਲਾਂਕਿ  ਅਜੀਤ ਜੋਗੀ ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ  ਹੈਲੀਕਾਪਟਰ  ਰਾਹੀਂ  ਰਾਇਪੁਰ ਲਈ ਰਵਾਨਾ ਹੋ ਗਏ ।
 ਬੀਬੀਸੀ ਪ੍ਰਤੀਨਿਧ  ਸਲਮਾਨ ਰਾਵੀ ਨੂੰ ਮਿਲੀ ਜਾਣਕਾਰੀ ਦੇ ਮੁਤਾਬਿਕ  ਲਗਭਗ 20 ਗੱਡੀਆਂ  ਦਾ ਕਾਫਲਾ ਜਦੋਂ  ਜੀਰਮ ਘਾਟੀ ਦੇ ਕੋਲ ਪਹੁੰਚਿਆਂ ਤਾਂ   ਨਕਸਲੀਆਂ ਨੇ ਰੁੱਖ ਸੁੱਟ ਕੇ  ਰਸਤਾ ਬੰਦ ਕਰ ਦਿੱਤਾ ਅਤੇ ਕਾਇਲੇ ਉਪਰ  ਜ਼ਬਰਦਸਤ ਗੋਲੀਬਾਰੀ ਸੁਰੂ ਕਰ ਦਿੱਤੀ ।
 ਰਾਜ ਵਿੱਚ ਨਕਸਲਵਿਰੋਧੀ ਮੁਹਿੰਮ ਦੇ  ਏਡੀਜੀਪੀ ਮੁਕੇਸ਼ ਗੁਪਤਾ ਨੇ ਮੁਤਾਬਿਕ ‘ ਕਰੀਰ ਦੋ ਢਾਈ ਸੌ ਦੀ ਸੰਖਿਆਂ ਵਿੱਚ  ਹਥਿਆਰਾਂ ਨਾਲ ਲੈਸ ਨਕਸਲੀਆਂ ਨੇ ਇਸ ਯਾਤਰਾ ਉਪਰ ਹਮਲਾ ਬੋਲਿਆ।
ਉਹਨਾਂ ਦੱਸਿਆ ਕਿ ਨਕਸਲੀਆਂ ਨੇ ਰਸਤਾ ਬੰਦ ਕਰ ਦਿੱਤਾ ਅਤੇ ਹਮਲੇ ਵਿੱਚ ਬਾਰੂਦੀ ਸੁਰੰਗ ਨਾਲ ਵੀ ਵਿਸ਼ਫੋਟ ਕੀਤਾ।
 ਮੁਕੇਸ਼ ਗੁਪਤਾ ਦੇ ਮੁਤਾਬਿਕ ਕਈ ਨੇਤਾਵਾਂ ਨੇ ਨਕਸਲੀਆਂ ਨੇ ਕਾਫੀ ਨਜ਼ਦੀਕ ਤੋਂ ਗੋਲੀ ਮਾਰੀ।
  ਜਿ਼ਕਰਯੋਗ ਹੈ ਕਾਂਗਰਸ ਨੇ ਬੀਤੇ 12 ਅਪਰੈਲ ਨੂੰ ਪਰਿਵਰਤਨ ਯਾਤਰਾ ਦੀ ਸੁਰੂਆਤ ਕੀਤੀ ਹੈ ਅਤੇ ਰਾਜ ਵਿੱਚ  ਇਸ ਸਾਲ ਚੋਣਾਂ ਵੀ ਹੋਣ ਵਾਲੀਆਂ ਹਨ ।
 ਨਕਸਲੀਆਂ ਨੇ ਕਾਂਗਰਸ ਦੀ ਪਰਿਵਰਤਨ ਯਾਤਰਾ ਨੂੰ ਲੈ ਕੇ ਪਹਿਲਾਂ ਵੀ ਧਮਕੀ ਦਿੱਤੀ ਸੀ ।  ਖਾਸਕਰ ਮਾਓਵਾਦੀਆਂ  ਦੇ ਖਿਲਾਫ਼ ਸਲਵਾ ਜੂਡੂਮ ਮੁਹਿੰਮ ਦਾ ਸਮਰਥਨ  ਕਰਨ ਵਾਲੇ ਕਾਂਗਰਸੀ ਨੇਤਾ ਮਹਿੰਦਰ ਕਰਮਾ ਨੂੰ ਲੈ ਕੇ  ਮਾਓਵਾਦੀਆਂ  ਵਿੱਚ ਗੁੱਸਾ ਪੁਰਾਣਾ ਸੀ ।
 ਮਹਿੰਦਰ ਕਰਮਾ ਛੱਤੀਸਗੜ੍ਹ ਕਾਂਗਰਸ ਦੇ ਸੀਨੀਅਰ ਨੇਤਾ  ਹਨ ਅਤੇ ਰਾਜ ਵਿਧਾਨ ਸਭਾ ਦੇ  ਵਿਰੋਧੀ ਧਿਰ ਦੇ ਨੇਤਾ ਵੀ ਰਹਿ ਚੁੱਕੇ ਹਨ । ਉਹ   ਨਕਸਲਵਿਰੋਧੀ ਸਲਵਾ ਜੁਡੂਮ ਮੁਹਿੰਮ ਦੇ ਜਨਮਦਾਤਾ ਹੋਣ ਦੇ ਕਾਰਨ  ਪਹਿਲਾਂ ਵੀ ਹਮਲਿਆਂ ਦਾ ਸਿ਼ਕਾਰ ਹੋ ਚੁੱਕੇ ਹਨ ।
ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਕਾਂਗਰਸ  ਨੇਤਾਵਾਂ ਉਪਰ ਹੋਏ ਹਮਲਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਇਸ  ਨੂੰ ‘ ਲੋਕਤੰਤਰਿਕ ਕਦਰਾਂ ਕੀਮਤਾਂ ਉਪਰ ਹਮਲਾ ਕਰਾਰ ਦਿੱਤਾ ਹੈ।
 ਛੱਤੀਸ਼ਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਇਸ ਘਟਨਾ ਤੋਂ ਬਾਅਦ ਰਾਜ ਵਿੱਚ ਤਿੰਨ ਦਿਨ ਦੇ ਸੂਬਾ ਪੱਧਰੀ ਸੋਗ ਦਾ  ਐਲਾਨ ਕੀਤਾ ਹੈ।
 ਹਮਲੇ ਵਿੱਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੀ  ਰਾਇਪੁਰ ਪਹੁੰਚ ਗਏ ਹਨ।
 

No comments: