jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 26 May 2013

ਸੋਸ਼ਲ ਮੀਡੀਆ ਰਾਹੀਂ ਲੋਕ ਡੀਜੀਐਸਈ ਦੇ ਹੱਕ ਵਿੱਚ ਨਿੱਤਰੇ

www.sabblok.blogspot.com
images pannu
ਸਕੂਲਾਂ ਵਿੱਚ ਅਸ਼ਲੀਲ ਕਿਤਾਬਾਂ ਦੀ ਸਪਲਾਈ ਪਿੱਛੋਂ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਾਹਨ ਸਿੰਘ ਪੰਨੂ ਵਿਚਕਾਰ ਪੈਦਾ ਹੋਏ ਵਿਵਾਦ ਦੀ ਸੋਸ਼ਲ ਮੀਡੀਆ ਵਿੱਚ ਕਾਫੀ ਚਰਚਾ ਹੈ। ਫੇਸਬੁੱਕ ਵਰਤਣ ਵਾਲੇ ਹਜ਼ਾਰਾਂ ਲੋਕਾਂ ਨੇ ਇਸ ਮਾਮਲੇ ਵਿੱਚ ਸ੍ਰੀ ਪੰਨੂ ਦੀ ਸ਼ਲਾਘਾ ਕੀਤੀ। ਫੇਸਬੁੱਕ ’ਤੇ ਆਪਣੀ ਰਾਇ ਦੇਣ ਵਾਲਿਆਂ ਵਿੱਚੋਂ ਕਿਸੇ ਇਕ ਨੇ ਵੀ ਸਿੱਖਿਆ ਮੰਤਰੀ ਨੂੰ ਇਸ ਮਾਮਲੇ ਵਿੱਚ ਸਹੀ ਨਹੀਂ ਠਹਿਰਾਇਆ। ਸੋਸ਼ਲ ਮੀਡੀਆ ਰਾਹੀਂ ਲੋਕਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਪ੍ਰਕਾਸ਼ਕਾਂ ਅਤੇ ਭਾਸ਼ਾ ਵਿਭਾਗ ਵਿਰੁੱਧ ਠੋਸ ਕਾਰਵਾਈ ਕਰੇ। ਫੇਸਬੁੱਕ ’ਤੇ ਜ਼ਿਆਦਾਤਰ ਲੋਕਾਂ ਨੇ ਇਸ ਮਾਮਲੇ ਵਿੱਚ ਡੀ.ਜੀ.ਐਸ.ਈ. ਦੀ ਪਿੱਠ ਥਾਪੜਦੇ ਹੋਏ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਡਟੇ ਰਹਿਣ ਲਈ ਕਿਹਾ ਹੈ।

No comments: