jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 May 2013

ਜ਼ਿਲ੍ਹਾ-ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾ 19 ਮਈ ਨੂੰ, ਸ਼੍ਰੋਮਣੀ ਅਕਾਲੀ ਦਲ ਲਵੇਗਾ ਹਿੱਸਾ

www.sabblok.blogspot.com
altਫਤਹਿਗੜ੍ਹ ਸਾਹਿਬ, 3 ਮਈ - "ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੀਆਂ 19 ਮਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਆਪਣੇ ਤੌਰ 'ਤੇ ਹਿੱਸਾ ਲਵੇਗਾ । ਪੰਜਾਬ ਦੇ ਸਮੂੰਹ ਜ਼ਿਲ੍ਹਾ ਪ੍ਰਧਾਨਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਦੇ ਚੋਣ ਹਲਕਿਆਂ ਵਿਚ ਪਾਰਟੀ ਦੀ ਤਰਫੋ ਉਮੀਦਵਾਰ ਖੜ੍ਹੇ ਕਰਨ ਦੇ ਜਿੱਥੇ ਅਧਿਕਾਰ ਦਿੱਤੇ ਗਏ ਹਨ, ਉੱਥੇ ਉਹਨਾਂ ਨੂੰ ਉਮੀਦਵਾਰਾਂ ਦੀ ਸੂਚੀ ਪ੍ਰੈਸ ਨੂੰ ਜਾਰੀ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ। ਕਿਉਂਕਿ ਅੱਜ 3 ਮਈ ਤੋਂ ਲੈਕੇ 7 ਮਈ ਤੱਕ ਨਾਮਜਦਗੀ ਕਾਗਜ ਭਰੇ ਜਾਣੇ ਹਨ । ਪਾਰਟੀ ਵੱਲੋਂ ਚੋਣ ਕਮਿਸ਼ਨ ਪੰਜਾਬ ਨੂੰ ਮੀਟਿੰਗ ਵਿਚ ਸਰਬ ਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਪੰਜਾਬ ਵਿਚ ਪਾਰਟੀ ਵੱਲੋਂ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਇਕੋ ਹੀ ਚੋਣ ਨਿਸ਼ਾਨ ਜਾਰੀ ਕਰਨ ਲਈ ਬੇਨਤੀ ਪੱਤਰ ਭੇਜਿਆ ਗਿਆ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਪੱਧਰ 'ਤੇ ਸਮੁੱਚੇ ਪੰਜਾਬ ਵਿਚ ਚੋਣਾਂ ਲੜ੍ਹ ਸਕੇ।" ਇਹ ਜਾਣਕਾਰੀ ਬੀਤੇ ਦਿਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਰਾਜਸੀ ਮਾਮਲਿਆਂ ਦੀ ਕਮੇਟੀ ਦੀ ਰੱਖੀ ਗਈ ਇਕ ਅਤਿ ਜਰੂਰੀ ਹੰਗਾਮੀ ਮੀਟਿੰਗ ਦੇ ਫੈਸਲਿਆਂ ਤੋਂ ਜਾਣਕਾਰੀ ਦਿੰਦੇ ਹੋਏ ਭਾਈ ਧਿਆਨ ਸਿੰਘ ਮੰਡ ਸੀਨੀਅਰ ਮੀਤ ਪ੍ਰਧਾਨ ਅਤੇ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਨੇ ਪਾਰਟੀ ਦੇ ਮੁੱਖ ਦਫ਼ਤਰ ਤੋ ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿਚ ਦਿੱਤੀ। ਟਿਵਾਣਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਕਿਉਂਕਿ ਪੰਜਾਬ ਤੋਂ ਬਾਹਰ ਹਨ ਇਸ ਲਈ ਪਾਰਟੀ ਦੇ ਉਮੀਦਵਾਰਾਂ ਨੂੰ ਅਧਿਕਾਰਿਤ ਪੱਤਰ ਜਾਰੀ ਕਰਨ ਦਾ ਅਧਿਕਾਰ ਰਾਜਸੀ ਮਾਮਲਿਆਂ ਦੀ ਕਮੇਟੀ ਨੇ ਧਿਆਨ ਸਿੰਘ ਮੰਡ ਸੀਨੀਅਰ ਮੀਤ ਪ੍ਰਧਾਨ ਨੂੰ ਦਿੱਤਾ ਹੈ। ਜਿਨ੍ਹਾਂ ਦੇ ਦਸਤਖ਼ਤਾਂ ਦੇ ਨਮੂਨੇ ਦੀ ਜਾਣਕਾਰੀ ਅੱਜ ਹੀ ਚੋਣ ਕਮਿਸ਼ਨ ਪੰਜਾਬ ਨੂੰ ਦਿੱਤੀ ਜਾ ਰਹੀ ਹੈ। ਇਕ ਹੋਰ ਮਤੇ ਵਿਚ ਦਿੱਲੀ ਦੀ ਹਾਈ ਕੋਰਟ ਵੱਲੋਂ ਸਿੱਖ ਕੌਮ ਦਾ ਕਤਲੇਆਮ ਕਰਵਾਉਣ ਵਾਲੇ ਸੱਜਣ ਕੁਮਾਰ ਨੂੰ ਬਰੀ ਕਰ ਦੇਣ ਦੇ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਇਥੋ ਦੀਆਂ ਅਦਾਲਤਾਂ, ਹੁਕਮਰਾਨਾਂ ਤੋਂ ਸਦਾ ਲਈ ਇਨਸਾਫ਼ ਦੀ ਆਸ ਦਾ ਖ਼ਤਮ ਹੋਣਾ ਕਰਾਰ ਦਿੱਤਾ ਗਿਆ ਹੈ ਅਤੇ ਸਿੱਖ ਕੌਮ ਨੂੰ ਇਨਸਾਫ਼ ਲੈਣ ਲਈ ਅਤੇ ਆਪਣੇ ਮਾਣ-ਸਨਮਾਨ ਨੂੰ ਕੌਮਾਂਤਰੀ ਪੱਧਰ ਉੱਤੇ ਕਾਇਮ ਰੱਖਣ ਲਈ ਸਭ ਗਿਲੇ-ਸਿਕਵੇ ਅਤੇ ਵਿਚਾਰਾਂ ਦੇ ਵਖਰੇਵਿਆਂ ਨੂੰ ਨਜਰ ਅੰਦਾਜ ਕਰਕੇ ਇਕ ਪਲੇਟਫਾਰਮ ਉੱਤੇ ਇਕੱਤਰ ਹੋਣ ਦੀ ਅਪੀਲ ਕੀਤੀ ਗਈ ਹੈ। ਰਾਜਸੀ ਮਾਮਲਿਆਂ ਦੀ ਕਮੇਟੀ ਨੇ ਵੱਖ-ਵੱਖ ਪੰਥਕ ਗਰੁੱਪਾ ਅਤੇ ਸਿੱਖ ਸਖਸ਼ੀਅਤਾਂ ਵੱਲੋਂ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਜਿੱਥੇ ਇਕੱਤਰ ਹੋਣ ਦੀ ਪ੍ਰਗਟਾਈ ਇੱਛਾ ਦਾ ਜੋਰਦਾਰ ਸਵਾਗਤ ਕੀਤਾ ਹੈ, ਉੱਥੇ ਉਹਨਾਂ ਸਭਨਾਂ ਨੂੰ ਹਰ ਪੱਖੋਂ ਸਤਿਕਾਰ-ਮਾਣ ਦੇਣ ਅਤੇ ਖੁੱਲ੍ਹ ਦਿਲੀ ਨਾਲ ਵਿਚਾਰਾਂ ਕਰਦੇ ਹੋਏ ਇਕ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ । ਇਕ ਹੋਰ ਅਤਿ ਮਹੱਤਵਪੂਰਨ ਮਤੇ ਰਾਹੀ ਜਿਥੇ ਸ੍ਰੀ ਦਰਬਾਰ ਸਾਹਿਬ ਵਿਖੇ "ਸ਼ਹੀਦੀ ਯਾਦਗਾਰ" ਕਾਇਮ ਹੋਣ ਦਾ ਭਰਪੂਰ ਸਵਾਗਤ ਕੀਤਾ ਗਿਆ ਹੈ, ਉਥੇ ਪ੍ਰਕਾਸ਼ ਸਿੰਘ ਬਾਦਲ ਅਤੇ ਆਰ ਐਸ ਐਸ ਦੇ ਹੁਕਮਾਂ ਤੇ ਉਪਰੋਕਤ ਸ਼ਹੀਦੀ ਯਾਦਗਾਰ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਫੋਟੋਂ ਸਮੇਤ ਸੁਸੋਭਿਤ ਕੀਤੀ ਗਈ ਵੱਡੀ ਘੜੀ ਨੂੰ ਅਵਤਾਰ ਸਿੰਘ ਮੱਕੜ ਵੱਲੋਂ ਹਟਾਉਣ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਇਨ੍ਹਾਂ ਰਵਾਇਤੀ ਆਗੂਆਂ ਨੂੰ ਖ਼ਬਰਦਾਰ ਕੀਤਾ ਗਿਆ ਹੈ ਕਿ ਉਹਨਾਂ ਨੂੰ ਸ਼ਹੀਦੀ ਯਾਦਗਾਰ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਹੋਰ ਸ਼ਹੀਦਾਂ ਦੇ ਨਾਮ ਵਾਲੇ ਲੱਗੇ ਇਤਿਹਾਸਿਕ ਬੋਰਡਾਂ ਨੂੰ ਹਟਾਉਣ ਦੀ ਅਸੀ ਬਿਲਕੁਲ ਇਜ਼ਾਜਤ ਨਹੀਂ ਦੇਵਾਂਗੇ। ਕਿਉਕਿ ਉਪਰੋਕਤ ਯਾਦਗਾਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਅਜ਼ਾਦੀ ਦੀ ਲੜਾਈ ਲੜ੍ਹਦੇ ਹੋਏ ਸ਼ਹੀਦੀਆਂ ਪਾAਣ ਵਾਲੇ ਅਤੇ ਸਮੁੱਚੇ ਸ਼ਹੀਦਾਂ ਨੂੰ ਕੌਮ ਵੱਲੋਂ ਸਮਰਪਿਤ ਕੀਤੀ ਗਈ ਹੈ। ਇਸ ਲਈ ਪੰਜਾਬ ਸਰਕਾਰ ਜਾਂ ਐਸ ਜੀ ਪੀ ਸੀ ਅਜਿਹੀ ਗੁਸਤਾਖੀ ਨਾ ਕਰੇ ਤਾ ਬਹਿਤਰ ਹੋਵੇਗਾ। ਆਖਰੀ ਮਤੇ ਵਿਚ ਪਾਕਿਸਤਾਨ ਜੇæਲ੍ਹ ਵਿਚ ਬੰਦੀ ਸਰਬਜੀਤ ਸਿੰਘ ਉੱਤੇ ਹੋਏ ਹਮਲੇ ਦੇ ਕਾਰਨ ਉਸ ਦੀ ਮੌਤ ਹੋ ਜਾਣ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਪ੍ਰਗਟ ਕਰਦੇ ਹੋਏ ਉਸਦੇ ਪਰਿਵਾਰ ਪਤਨੀ, ਬੱਚੀਆਂ ਆਦਿ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਡੂੰਘੀ ਹਮਦਰਦੀ ਪ੍ਰਗਟ ਕੀਤੀ ਗਈ ਹੈ। ਇਸ ਦੇ ਨਾਲ ਹੀ ਹਿੰਦ ਹਕੂਮਤ ਵੱਲੋਂ ਘੱਟ ਗਿਣਤੀ ਕੌਮਾਂ ਨੂੰ ਫ਼ਾਂਸੀਆਂ ਦੇਣ ਦੇ ਅਣਮਨੁੱਖੀ ਅਮਲ ਨੂੰ ਸਦਾ ਲਈ ਖ਼ਤਮ ਕਰਨ ਦੀ ਨੇਕ ਸਲਾਹ ਦਿੱਤੀ ਗਈ ਹੈ ਤਾਂ ਕਿ ਬਦਲੇ ਵਿਚ ਸਰਬਜੀਤ ਸਿੰਘ ਵਰਗੇ ਅਤੇ ਦੁੱਖਦਾਂਇਕ ਅਮਲ ਨਾ ਹੋ ਸਕਣ। ਸਮੁੱਚੇ ਪੰਜਾਬੀਆਂ ਨੂੰ ਅਤੇ ਸਿੱਖ ਕੌਮ ਨੂੰ ਪਾਰਟੀ ਵੱਲੋਂ ਖੜ੍ਹੇ ਕੀਤੇ ਜਾ ਰਹੇ ਉਮੀਦਵਾਰਾਂ ਨੂੰ ਹਰ ਤਰਾਂ੍ਹ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ। ਅੱਜ ਦੀ ਮੀਟਿੰਗ ਵਿਚ ਭਾਈ ਧਿਆਨ ਸਿੰਘ ਮੰਡ ਤੋਂ ਇਲਾਵਾ ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾ ਮੀਤ ਪ੍ਰਧਾਨ, ਜਸਵੰਤ ਸਿੰਘ ਮਾਨ ਸਕੱਤਰ ਜਰਨਲ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਪ੍ਰੋ ਮਹਿੰਦਰਪਾਲ ਸਿੰਘ ਅਤੇ ਮਾਸਟਰ ਕਰਨੈਲ ਸਿੰਘ ਨਾਰੀਕੇ (ਦੋਵੇ ਜਰਨਲ ਸਕੱਤਰ), ਬਹਾਦਰ ਸਿੰਘ ਭਸੌੜ ਮੈਂਬਰ ਕਾਰਜਕਾਰਨੀ, ਅਵਤਾਰ ਸਿੰਘ ਖੱਖ ਜ਼ਿਲ੍ਹਾ ਪ੍ਰਧਾਨ ਹੁਸਿਆਰਪੁਰ, ਹਰਭਜਨ ਸਿੰਘ ਕਸਮੀਰੀ ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ, ਕੁਲਦੀਪ ਸਿੰਘ ਭਾਗੋਵਾਲ ਜ਼ਿਲ੍ਹਾ ਪ੍ਰਧਾਨ ਮੋਹਾਲੀ, ਰਣਜੀਤ ਸਿੰਘ ਚੀਮਾਂ ਸਕੱਤਰ ਅਤੇ ਗੁਰਜੰਟ ਸਿੰਘ ਕੱਟੂ ਪੀ ਏ ਮਾਨ ਨੇ ਵਿਚਾਰਾਂ ਰਾਹੀ ਖੁੱਲ੍ਹਕੇ ਸਮੂਲੀਅਤ ਕੀਤੀ ।

No comments: