jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 4 May 2013

ਮੱਝਾਂ ਹੀ ਮੰਗਵਾਈਆਂ ਹਨ, ਮੈਂ ਕੇਹੜਾ ਮੇਮ ਲੈ ਆਇਆ : ਬਾਦਲ

www.sabblok.blogspot.com
ਮੱਝਾਂ ਹੀ ਮੰਗਵਾਈਆਂ ਹਨ, ਮੈਂ ਕੇਹੜਾ ਮੇਮ ਲੈ ਆਇਆ : ਬਾਦਲ (ਵੀਡੀਓ)
ਪਟਿਆਲਾ- ਪਾਕਿਸਤਾਨ ਤੋਂ ਸਾਹੀਵਾਲ ਅਤੇ ਨੀਲੀ ਨਸਲ ਦੀਆਂ ਮੱਝਾਂ ਮੰਗਾਉਣ ਦੇ ਝਮੇਲੇ 'ਚ ਫਸੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਸਫਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸਾਨ ਹੋਣ ਦੇ ਨਾਤੇ ਸਿਰਫ ਮੱਝਾਂ ਹੀ ਮੰਗਵਾਈਆਂ ਹਨ ਉਹ ਕੇਹੜਾ ਵਿਦੇਸ਼ ਤੋਂ ਮੇਮ ਲੈ ਆਏ ਨੇ ਜਿਸ 'ਤੇ ਇੰਨਾ ਰੌਲਾ ਪਾਇਆ ਜਾ ਰਿਹਾ ਹੈ। ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਇਨ੍ਹਾਂ ਮੱਝਾਂ ਲਈ ਉਨ੍ਹਾਂ ਨੇ ਸਾਢੇ 18 ਲੱਖ ਰੁਪਏ ਦੇ ਕਰੀਬ ਰਕਮ ਆਪਣੇ ਖਾਤੇ 'ਚੋਂ ਦਿੱਤੀ ਹੈ।
ਸ਼ਨੀਵਾਰ ਨੂੰ ਪੰਜਾਬ ਦੇ ਅੰਗਰੇਜ਼ੀ ਅਖਬਾਰਾਂ 'ਚ ਛਪੀਆਂ ਖਬਰਾਂ 'ਚ ਕਿਹਾ ਗਿਆ ਸੀ ਕਿ ਸਰਬਜੀਤ ਦੀ ਮੌਤ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਪੈਦਾ ਹੋਏ ਤਣਾਅ ਦਰਮਿਆਨ ਬਾਦਲ ਨੂੰ ਪਾਕਿਸਤਾਨ ਤੋਂ 13 ਪਸ਼ੂ ਗਿਫਟ ਦੇ ਰੂਪ ਵਿਚ ਭੇਜੇ ਗਏ ਹਨ। ਬਾਦਲ ਨੇ ਕਿਹਾ ਕਿ ਇਹ ਗਿਫਟ ਨਹੀਂ ਸੀ ਸਗੋਂ ਇਨ੍ਹਾਂ ਪਸ਼ੂਆਂ ਬਦਲੇ ਪੂਰੀ ਰਕਮ ਅਦਾ ਕੀਤੀ ਗਈ ਹੈ। ਬਾਦਲ ਨੇ ਕਿਹਾ ਕਿ ਉਹ ਪੱਤਰਕਾਰਾਂ ਨੂੰ ਵੀ ਇਨ੍ਹਾਂ ਮੱਝਾਂ ਦਾ ਦੁੱਧ ਪਿਲਾਉਣਗੇ।
ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਪਿਛਲੇ ਸਾਲ ਨਵੰਬਰ ਮਹੀਨੇ  ਦੌਰਾਨ ਕੀਤੇ ਗਏ ਪਾਕਿਸਤਾਨ ਦੌਰੇ ਦੌਰਾਨ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਸੁਖਬੀਰ ਨੂੰ ਸਾਈਵਾਲ ਨਸਲ ਦੀ ਮੱਝ ਗਿਫਟ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਇਹ ਮੱਝ ਸ਼ੁੱਕਰਵਾਰ ਨੂੰ ਵਾਹਗਾ ਬਾਰਡਰ ਰਾਹੀਂ ਭਾਰਤ ਭੇਜੀ ਗਈ ਹੈ। ਹਾਲਾਂਕਿ ਬਾਦਲ ਇਸ ਗੱਲ ਤੋਂ ਸਾਫ ਇਨਕਾਰ ਕਰ ਰਹੇ ਹਨ।

No comments: